ਰੋਟਰੀ ਕਲੱਬ ਫਗਵਾੜਾ ਜੇਮਸ ਨੇ ਸ਼ਿਮਲਾ ਦੀਆਂ ਵਾਦੀਆਂ ਵਿੱਚ ਮਨਾਈ ਪਹਿਲੀ ਵਰ੍ਹੇਗੰਢ

ਕਲੱਬ ਮੈਂਬਰਾਂ ਨੇ ਡਾ: ਚਿਮਨ ਅਰੋੜਾ ਦੇ ਕਾਰਜਕਾਲ ਦੀ ਕੀਤੀ ਸ਼ਲਾਘਾ
ਫਗਵਾੜਾ ( ਡਾ ਰਮਨ / ਕਸਤੂਰੀ ਲਾਲ ) ਰੋਟਰੀ ਕਲੱਬ ਫਗਵਾੜਾ ਜੇਮਸ ਦੇ ਗਠਨ ਨੂੰ ਇਕ ਸਾਲ ਪੂਰਾ ਹੋਣ ’ਤੇ ਕਲੱਬ ਮੈਂਬਰਾਂ ਨੇ ਆਪਣੀਆਂ ਪਤਨੀਆਂ ਦੇ ਨਾਲ ਸ਼ਿਮਲਾ ਦੀਆਂ ਖੂਬਸੂਰਤ ਵਾਦੀਆਂ ਵਿਚ ਕਲੱਬ ਦੀ ਵਰ੍ਹੇਗੰਢ ਮਨਾਈ। ਜਾਣਕਾਰੀ ਦਿੰਦਿਆਂ ਕਲੱਬ ਦੇ ਪ੍ਰਧਾਨ ਡਾ: ਚਿਮਨ ਅਰੋੜਾ ਨੇ ਦੱਸਿਆ ਕਿ 29 ਅਤੇ 30 ਜੂਨ ਨੂੰ ਕਲੱਬ ਵਲੋਂ ਸ਼ਿਮਲਾ ਵਿਖੇ ਜੋੜੇ ਮਿਲਣੀ ਸਮਾਗਮ ਕਰਵਾਇਆ ਗਿਆ। ਇਸ ਪ੍ਰੋਜੈਕਟ ਦੇ ਡਾਇਰੈਕਟਰ ਸਾਲ 2023-24 ਲਈ ਨਵੇਂ ਚੁਣੇ ਗਏ ਪ੍ਰਧਾਨ ਰੋਟੇਰੀਅਨ ਨਿਖਿਲ ਗੁਪਤਾ ਸਨ। ਇਹ ਪ੍ਰੋਜੈਕਟ ਪਾਸਟ ਡਿਸਟ੍ਰਿਕਟ ਗਵਰਨਰ ਰੋਟੇਰੀਅਨ ਐਸ.ਪੀ.ਸੇਠੀ ਦੀ ਰਹਿਨੁਮਾਈ ਹੇਠ ਸਫਲਤਾ ਪੂਰਵਕ ਨੇਪਰੇ ਚਾੜਿਆ ਗਿਆ। ਉਨ੍ਹਾਂ ਆਪਣੇ ਕਾਰਜਕਾਲ ਦੌਰਾਨ ਕਲੱਬ ਦੇ ਸਾਰੇ ਪ੍ਰੋਜੈਕਟਾਂ ਅਤੇ ਕਲੱਬ ਨੂੰ ਸੁਚਾਰੂ ਢੰਗ ਨਾਲ ਚਲਾਉਣ ਵਿੱਚ ਸਹਿਯੋਗ ਦੇਣ ਲਈ ਸਮੂਹ ਮੈਂਬਰਾਂ ਦਾ ਧੰਨਵਾਦ ਕੀਤਾ। ਇਸ ਦੌਰਾਨ ਸਮੂਹ ਕਲੱਬ ਮੈਂਬਰਾਂ ਨੇ ਡਾ: ਚਿਮਨ ਅਰੋੜਾ ਅਤੇ ਰੋਟੇਰੀਅਨ ਸਕੱਤਰ ਸੁਰਿੰਦਰ ਚਾਵਲਾ ਸਮੇਤ ਉਨ੍ਹਾਂ ਦੀ ਸਮੁੱਚੀ ਟੀਮ ਦੇ ਕਾਰਜਕਾਲ ਅਤੇ ਇਸ ਸ਼ਾਨਦਾਰ ਤੇ ਆਨੰਦਦਾਇਕ ਪ੍ਰੋਜੈਕਟ ਦੇ ਆਯੋਜਨ ਲਈ ਸ਼ਲਾਘਾ ਕੀਤੀ। ਸ਼ਿਮਲਾ ਟੂਰ ਵਿੱਚ ਡਾ. ਚਿਮਨ ਅਰੋੜਾ ਦੇ ਨਾਲ ਉਹਨਾਂ ਦੀ ਧਰਮ ਪਤਨੀ ਸ੍ਰੀਮਤੀ ਸੁਮਨ ਅਰੋੜਾ, ਸ੍ਰੀਮਤੀ ਅਤੇ ਸ੍ਰੀ ਐਸ.ਪੀ. ਸੇਠੀ, ਸ੍ਰੀਮਤੀ ਅਤੇ ਸ੍ਰੀ ਆਈ.ਪੀ. ਖੁਰਾਣਾ, ਸ੍ਰੀਮਤੀ ਅਤੇ ਸ੍ਰੀ ਦੇਸਰਾਜ, ਸ੍ਰੀਮਤੀ ਅਤੇ ਸ੍ਰੀ ਸਤੀਸ਼ ਜੈਨ, ਸ੍ਰੀਮਤੀ ਅਤੇ ਸ਼੍ਰੀ ਨਿਖਿਲ ਗੁਪਤਾ, ਸ਼੍ਰੀਮਤੀ ਅਤੇ ਸ਼੍ਰੀ ਸੁਨੀਲ ਚਮ ਸ਼ਾਮਲ ਸਨ

