ਰੋਹਿਤ ਗੁਰੂ ਨੇ ਫਰਾਂਸ ਦੀ ਧਰਤੀ ‘ਤੇ ਦੂਜੀ ਵਾਰ ਗੋਲਡ ਮੈਡਲ ਜਿੱਤ ਕੇ ਵਧਾਇਆ ਪੰਜਾਬੀਆਂ ਦਾ ਮਾਣ

ਫਗਵਾੜਾ ( ਡਾ ਰਮਨ / ਕਸਤੂਰੀ ਲਾਲ ) ਪੰਜਾਬੀ ਨੌਜਵਾਨ ਰੋਹਿਤ ਗੁਰੂ ਨੇ ਬੀਤੀ 30 ਜੂਨ ਨੂੰ ਫਰਾਂਸ ਦੀ ਧਰਤੀ ‘ਤੇ ਏਅਰ ਕੰਡੀਸ਼ਨਿੰਗ (ਏ.ਸੀ.) ਮੁਕਾਬਲੇ ‘ਚ ਪਹਿਲਾ ਸਥਾਨ ਹਾਸਲ ਕਰਕੇ ਨਾ ਸਿਰਫ ਪੰਜਾਬੀਆਂ ਬਲਕਿ ਸਾਰੇ ਭਾਰਤ ਦਾ ਮਾਣ ਵਧਾਇਆ ਹੈ। ਇਸ ਤੋਂ ਪਹਿਲਾਂ ਇਸ ਨੌਜਵਾਨ ਨੇ ਬੀਤੀ 2 ਜੂਨ ਨੂੰ ਵੀ ਜਿਲ੍ਹਾ ਪੱਧਰੀ ਇਕ ਏ.ਸੀ. ਮੁਕਾਬਲੇ ‘ਚ ਪਹਿਲਾ ਸਥਾਨ ਹਾਸਲ ਕਰਦਿਆਂ ਗੋਲਡ ਮੈਡਲ ਪ੍ਰਾਪਤ ਕੀਤਾ ਸੀ। ਇਸ ਤਰ੍ਹਾਂ ਇਕ ਮਹੀਨੇ ਵਿਚ ਰੋਹਿਤ ਗੁਰੂ ਦਾ ਇਹ ਦੂਸਰਾ ਗੋਲਡ ਮੈਡਲ ਹੈ। ਰੋਹਿਤ ਗੁਰੂ ਦੇ ਪਰਿਵਾਰਕ ਮੈਂਬਰਾਂ ‘ਚ ਇਸ ਪ੍ਰਾਪਤੀ ਨੂੰ ਲੈ ਕੇ ਖੁਸ਼ੀ ਦੀ ਲਹਿਰ ਹੈ। ਉਸਦੀ ਮਾਤਾ ਸੁਖਵਿੰਦਰ ਕੌਰ, ਪਿਤਾ ਰੌਸ਼ਨ ਗੁਰੂ, ਦਾਦੀ ਰੇਸ਼ਮ ਕੌਰ, ਦਾਦਾ ਪਿਆਰਾ ਰਾਮ ਤੇ ਭਰਾ ਓਸ਼ਵੀਨ ਗੁਰੂ ਨੇ ਕਿਹਾ ਕਿ ਉਹਨਾਂ ਨੂੰ ਰੋਹਿਤ ਗੁਰੂ ਤੇ ਮਾਣ ਹੈ ਜਿਸਨੇ ਜਿਲ੍ਹਾ ਜਲੰਧਰ ਦੇ ਨਿੱਕੇ ਜਿਹੇ ਪਿੰਡ ਥਲਾ (ਫਿਲੌਰ) ਵਿਖੇ ਜਨਮ ਲੈ ਕੇ ਫਰਾਂਸ ‘ਚ ਉੱਚਾ ਮੁਕਾਮ ਹਾਸਲ ਕਰਦਿਆਂ ਗੁਰੂ ਪਰਿਵਾਰ ਦਾ ਨਾਮ ਰੌਸ਼ਨ ਕੀਤਾ ਹੈ। ਉਹਨਾਂ ਨੇ ਰੋਹਿਤ ਗੁਰੂ ਦੀ ਸਿਹਤਯਾਬੀ ਅਤੇ ਭਵਿੱਖ ‘ਚ ਵੀ ਇਸੇ ਤਰ੍ਹਾਂ ਸਫਲਤਾ ਦੇ ਹੋਰ ਝੰਡੇ ਗੱਡਣ ਦੀ ਅਰਦਾਸ ਕੀਤੀ ਹੈ

156 Views