ਆਪ ਸਰਕਾਰ ਦੀ ਸ਼ਹਿ ‘ਤੇ ਬਸਪਾ ਆਗੂ ਐਡਵੋਕੇਟ ਬਲਵਿੰਦਰ ਕੁਮਾਰ ਖਿਲਾਫ ਕੀਤੀ ਗਈ ਪੁਲਿਸ ਹਿੰਸਾ ਦਾ ਤਿੱਖਾ ਵਿਰੋਧ*
*ਕਰਤਾਰਪੁਰ ਸ਼ਹਿਰ ‘ਚ ਅਕਾਲੀ-ਬਸਪਾ ਆਗੂਆਂ ਤੇ ਵਰਕਰਾਂ ਨੇ ਮੀਟਿੰਗ ਕਰਕੇ ਆਪ ਸਰਕਾਰ ਨੂੰ ਘੇਰਿਆ*
ਕਰਤਾਰਪੁਰ (ਦਿਨੇਸ਼ ਕੁਮਾਰ )ਕਰਤਾਰਪੁਰ ਜਲੰਧਰ ਦੇ ਸਈਪੁਰ ਵਿਖੇ ਡਾ. ਅੰਬੇਡਕਰ ਸਮਾਰਕ ‘ਚ ਭੰਨਤੋੜ ਕੀਤੇ ਜਾਣ, ਬਾਬਾ ਸਾਹਿਬ ਡਾ. ਅੰਬੇਡਕਰ ਦੇ ਬੁੱਤ ਨੂੰ ਤੋੜਨ ਦੀ ਕੋਸ਼ਿਸ਼ ਅਤੇ ਬਸਪਾ ਆਗੂ ਐਡਵੋਕੇਟ ਬਲਵਿੰਦਰ ਕੁਮਾਰ ਖਿਲਾਫ ਪੁਲਿਸ ਹਿੰਸਾ ਦਾ ਵਿਰੋਧ ਤੇਜ ਹੁੰਦਾ ਜਾ ਰਿਹਾ ਹੈ। ਇਸੇ ਮਾਮਲੇ ਨੂੰ ਲੈ ਕੇ ਅੱਜ ਕਰਤਾਰਪੁਰ ਸ਼ਹਿਰ ਵਿਖੇ ਅਕਾਲੀ-ਬਸਪਾ ਆਗੂਆਂ ਤੇ ਵਰਕਰਾਂ ਦੀ ਮੀਟਿੰਗ ਹੋਈ।
ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਅਕਾਲੀ-ਬਸਪਾ ਆਗੂਆਂ ਨੇ ਕਿਹਾ ਕਿ ਆਪ ਸਰਕਾਰ ਦੇ ਇਸ਼ਾਰੇ ‘ਤੇ ਕਮਿਸ਼ਨਰੇਟ ਪੁਲਿਸ ਜਲੰਧਰ ਵੱਲੋਂ ਸਈਪੁਰ ਵਿਖੇ ਬਸਪਾ ਸੂਬਾ ਜਨਰਲ ਸਕੱਤਰ ਐਡਵੋਕੇਟ ਬਲਵਿੰਦਰ ਕੁਮਾਰ ਤੇ ਉਨ੍ਹਾਂ ਦੇ ਸਾਥੀਆਂ ਖਿਲਾਫ ਕੀਤੀ ਹਿੰਸਾ ਬਰਦਾਸ਼ਤ ਨਹੀਂ ਕਰਾਂਗੇ। ਉਨ੍ਹਾਂ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਪੰਜਾਬ ‘ਚ ਜਦੋਂ ਦੀ ਆਪ ਸਰਕਾਰ ਬਣੀ ਹੈ, ਉਦੋਂ ਤੋਂ ਹੀ ਦਲਿਤਾਂ, ਪਛੜਿਆਂ ਤੇ ਘੱਟ ਗਿਣਤੀਆਂ ਨੂੰ ਦਬਾਉਣ ਦਾ ਕੰਮ ਕੀਤਾ ਜਾ ਰਿਹਾ ਹੈ। ਕਿਸਾਨਾਂ ਤੇ ਅਧਿਆਪਕਾਂ ‘ਤੇ ਡਾਂਗਾਂ ਵਰਾਈਆਂ ਜਾ ਰਹੀਆਂ ਹਨ।
ਲੋਕਾਂ ‘ਤੇ ਆਪ ਸਰਕਾਰ ਵੱਲੋਂ ਪੁਲਿਸ ਰਾਹੀਂ ਹਿੰਸਾ ਤੇ ਤਸ਼ੱਦਦ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਜਲੰਧਰ ‘ਚ ਹੀ ਐਸਸੀ ਵਿਦਿਆਰਥੀਆਂ ‘ਤੇ ਲਾਠੀਚਾਰਜ ਕੀਤਾ ਗਿਆ ਅਤੇ ਹੁਣ ਸਈਪੁਰ ਵਿਖੇ ਬਸਪਾ ਆਗੂ ਐਡਵੋਕੇਟ ਬਲਵਿੰਦਰ ਕੁਮਾਰ ਤੇ ਉਨ੍ਹਾਂ ਦੇ ਸਾਥੀਆਂ ‘ਤੇ ਸਰਕਾਰ ਦੇ ਇਸ਼ਾਰੇ ‘ਤੇ ਪੁਲਿਸ ਹਿੰਸਾ ਕੀਤੀ ਗਈ। ਅਕਾਲੀ-ਬਸਪਾ ਗੱਠਜੋੜ ਵੱਲੋਂ ਸਰਕਾਰ ਦੀ ਇਸ ਧੱਕੇਸ਼ਾਹੀ ਦਾ ਡਟ ਕੇ ਵਿਰੋਧ ਕੀਤਾ ਜਾਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਐਡਵੋਕੇਟ ਬਲਵਿੰਦਰ ਕੁਮਾਰ ਤੇ ਸਾਥੀਆਂ ਖਿਲਾਫ ਹਿੰਸਾ ਕਰਨ ਵਾਲੇ ਪੁਲਿਸ ਅਫਸਰਾਂ ਤੇ ਮੁਲਾਜ਼ਮਾਂ ਨੂੰ ਡਿਸਮਿਸ ਕੀਤਾ ਜਾਵੇ।
ਇਸ ਮੌਕੇ ਬਸਪਾ ਦੇ ਕਰਤਾਰਪੁਰ ਸ਼ਹਿਰੀ ਇੰਚਾਰਜ ਗਿਆਨ ਚੰਦ, ਸ਼ਹਿਰੀ ਪ੍ਰਧਾਨ ਜਸਪਾਲ ਕੁੱਕੂ, ਕਿਸਾਨ ਆਗੂ ਪ੍ਰਭਜਿੰਦਰ ਸਿੰਘ ਪੱਤੜ, ਸ਼ਾਮ ਲਾਲ ਮਹਿਤੋ, ਅਕਾਲੀ ਦਲ ਦੇ ਐਸਸੀ ਵਿੰਗ ਪ੍ਰਧਾਨ ਹਰਵਿੰਦਰ ਸਿੰਘ ਰਿੰਕੂ, ਅਕਾਲੀ ਦਲ ਦੇ ਸਰਕਲ ਕਰਤਾਰਪੁਰ ਸ਼ਹਿਰੀ ਪ੍ਰਧਾਨ ਸੇਵਾ ਸਿੰਘ, ਬਸਪਾ ਕਰਤਾਰਪੁਰ ਸ਼ਹਿਰੀ ਉਪਪ੍ਰਧਾਨ ਕੁਲਦੀਪ ਸਿੰਘ, ਸਕੱਤਰ ਵਿਜੇ ਕੁਮਾਰ, ਲਾਲ ਚੰਦ ਲਾਲੀ, ਸਾਬਕਾ ਪ੍ਰਧਾਨ ਚਮਨ ਲਾਲ, ਬਲਵਿੰਦਰ ਕੌਰ ਜੋਤੀ, ਪੂਜਾ, ਰੋਕੀ ਪਾਲ, ਨਰਿੰਦਰ ਕੁਮਾਰ, ਮਨਪ੍ਰੀਤ ਸਿੰਘ ਟੀਟੂ, ਸੁੱਚਾ ਸਿੰਘ ਪਾਹੜਾ, ਗਿੰਦਰ ਖੁਸਰੋਪੁਰ, ਰਾਜ ਕੁਮਾਰ ਬੱਖੂ ਨੰਗਲ, ਅਵਤਾਰ ਚੰਦ, ਸੁਰਿੰਦਰ ਕੁਮਾਰ, ਕੁਲਵੰਤ ਕੁਮਾਰ, ਸੁਰਿੰਦਰ ਵਿਰਦੀ, ਅਸ਼ੋਕ ਕੁਮਾਰ, ਪ੍ਰੇਮ ਸਾਗਰ, ਪਿਆਰਾ ਲਾਲ, ਰਾਜਕੁਮਾਰ, ਸਰਬਜੀਤ ਕੁਮਾਰ, ਸ਼ਿੰਦਾ ਕਰਤਾਰਪੁਰ ਆਦਿ ਵੀ ਮੌਜੂਦ ਸਨ।

