ਫਗਵਾੜਾ ਦੇ ਪ੍ਰਸਿੱਧ ਕਾਰੋਬਾਰੀ ਨਿਊ ਲੁੱਕ ਪਰਿਵਾਰ ਨੂੰ ਨਸ਼ਲੀ ਦਵਾਈ ਪਿਲਾਕੇ ਲੁੱਟਣ ਵਾਲੇ ਚੜ੍ਹੇ ਪੁਲਿਸ ਹੱਥੇ

ਫਗਵਾੜਾ ( ਡਾ ਰਮਨ / ਕਸਤੂਰੀ ਲਾਲ ) ਇੱਕ ਪ੍ਰਵਾਸੀ ਵੱਲੋਂ ਘਰ ਵਿੱਚ ਨੌਕਰੀ ਕਰਨ ਲਈ ਰੱਖੇ ਵਿਅਕਤੀ ਵੱਲੋਂ ਫਗਵਾੜਾ ਵਿੱਚ ਕੁੱਝ ਦਿਨ ਪਹਿਲਾ ਇਲਾਕੇ ਦੇ ਮਸ਼ਹੂਰ ਕਾਰੋਬਾਰੀ ਨਿਊ ਲੁੱਕ ਪਰਿਵਾਰ ਵਾਲਿਆਂ ਦੇ ਘਰ ਇੱਕ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ। ਘਰ ਵਿੱਚ ਕੰਮ ਕਰਨ ਵਾਲੇ ਇਕ ਕੁੱਕ ਵਲੋਂ ਆਪਣੇ ਕੁਝ ਸਾਥੀਆਂ ਨਾਲ ਮਿਲ ਕੇ ਪਹਿਲਾਂ ਘਰ ਵਾਲਿਆਂ ਨੂੰ ਬੇਹੋਸ਼ੀ ਦੀ ਦਵਾਈ ਖਾਣੇ ਵਿੱਚ ਖਵਾ ਕੇ ਬੇਹੋਸ਼ ਕੀਤਾ ਗਿਆ ਸੀ ਅਤੇ ਬਾਅਦ ਵਿੱਚ ਲੱਖਾਂ ਰੁਪਏ ਕੈਸ਼ ਅਤੇ ਸਾਰੇ ਪਰਿਵਾਰ ਦੇ ਸੋਨੇ ਦੇ ਗਹਿਣੇ ਲੈ ਕੇ ਫਰਾਰ ਹੋ ਗਏ ਸਨ ਸਾਰੀ ਘਟਨਾ, ਇਲਾਕੇ ਵਿੱਚ ਲੱਗੇ ਹੋਏ ਸੀਸੀਟੀਵੀ ਕੈਮਰਿਆਂ ਵਿੱਚ ਸਾਫ਼ ਨਜ਼ਰ ਵੀ ਆਈ ਜਿਸ ਵਿੱਚ ਕੁਝ ਨੌਜਵਾਨ ਘਟਨਾ ਨੂੰ ਅੰਜਾਮ ਦੇਣ ਤੋਂ ਪਹਿਲਾਂ ਅਤੇ ਮਗਰੋਂ ਨਜ਼ਰ ਆ ਰਹੇ ਸਨ ਜਿਸ ਤੋਂ ਬਾਅਦ ਫਗਵਾੜਾ ਪੁਲਿਸ ਵੱਲੋਂ ਇਸ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਸੂਤਰਾਂ ਦੀ ਮੰਨੀਏ ਤਾਂ ਪੁਲਿਸ ਵੱਲੋਂ ਵਾਰਦਾਤ ਕਰਨ ਵਾਲੇ ਤਿੰਨ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ ਸੂਤਰ ਇਹ ਵੀ ਦੱਸਦੇ ਨੇ ਵਾਰਦਾਤ ਵਾਲੀ ਰਾਤ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਨੌਜਵਾਨ ਫਗਵਾੜਾ ਦੇ ਇੱਕ गेस्ट रूम ਵਿੱਚ ਰੁਕੇ ਸਨ ਅਤੇ ਗੈਸਟ ਰੂਮ ਦੇ ਮਾਲਕਾਂ ਵੱਲੋਂ ਵੀ ਇਹ ਸਾਰੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਸੀ ਉੱਥੇ ਲੱਗੇ ਹੋਏ ਸੀਸੀਟੀਵੀ ਕੈਮਰਿਆਂ ਵਿੱਚ ਅਰਪੀ ਨੌਜਵਾਨਾਂ ਦੀਆਂ ਤਸਵੀਰਾਂ ਸਾਫ ਨਜ਼ਰ ਆਈਆਂ ਸਨ ਪੁਲਿਸ ਵੱਲੋਂ ਉਸ ਸੀਸੀਟੀਵੀ ਫੁਟੇਜ ਦੀ ਮਦਦ ਨਾਲ ਅਰੋਪੀ ਨੌਜਵਾਨਾਂ ਨੂੰ ਕਾਬੂ ਕਰ ਲਿਆ ਗਿਆ ਹੈ

