VIDEO : ਸਤਲੁਜ ਦਰਿਆ ਦੇ ਕੰਢੇ ਝਾੜੀਆਂ ਵਿੱਚੋਂ ਵਿਅਕਤੀ ਦੀ ਲਾਸ਼ ਮਿਲਣ ‘ਤੇ ਸਨਸਨੀ
ਜਲੰਧਰ : ਬੀਰ ਕਮਲ ਸਿੰਘ
ਪੰਜਾਬ ਦੇ ਜਲੰਧਰ ਤੋਂ ਇਕ ਵੱਡੀ ਖ਼ਬਰ ਆ ਰਹੀ ਹੈ। ਜਲੰਧਰ ਜਿਲ੍ਹੇ ਕਸਬਾ ਫਿਲੌਰ ’ਚ ਸਤਲੁਜ ਦਰਿਆ ਦੇ ਕੰਢੇ ਤੋ ਇਕ ਵਿਅਕਤੀ ਦੀ ਲਾਸ਼ ਮਿਲਣ ਤੋ ਸਨਸਨੀ ਫੈਲ ਗਈ। ਮਰਨ ਵਾਲੇ ਵਿਅਕਤੀ ਸਤਨਾਮ ਸਿੰਘ ਦੇ ਪੁੱਤਰ ਨੇ ਦੱਸਿਆ ਕਿ ਉਸਦਾ ਪਿਤਾ ਸਤਨਾਮ ਸਿੰਘ ਗੁੜ੍ਹ ਵੇਚਦਾ ਸੀ। ਉਹ ਆਪਣੀ ਕਾਰ ਵਿੱਚ ਸ਼ਰਾਬ ਬਣਾਉਣ ਵਾਲੇ ਕੁਲਬੀਰ ਨਾਮਕ ਵਿਅਕਤੀ ਨੂੰ ਗੁੜ੍ਹ ਦੇਣ ਲਈ ਗਿਆ ਸੀ ਅਤੇ 3 ਦਿਨਾਂ ਬਾਅਦ ਉਸਦੇ ਪਿਤਾ ਦੀ ਲਾਸ਼ ਮਿਲੀ। ਮ੍ਰਿਤਕ ਦੇ ਪੁੱਤਰ ਨੇ ਦੋਸ਼ ਲਾਇਆ ਕਿ ਕੁਲਬੀਰ ਅਤੇ ਸ਼ਰਾਬ ਅਤੇੇ ਆਬਕਾਰੀ ਨਾਲ ਸਬੰਧਤ ਲੋਕਾਂ ਨੇ ਉਸਦੇ ਪਿਤਾ ਦੀ ਹੱਤਿਆ ਕੀਤੀ।ਹੈ। ਉਧਰਂ ਥਾਣੇ ਦੇ ਸਬ-ਇੰਸਪੈਕਟਰ ਨੇ ਦੱਸਿਆ ਕਿ ਉਨ੍ਹਾਂ ਨੂੰ ਸਤਲੁਜ ਦਰਿਆ ਨੇੜੇ ਲਾਸ਼ ਮਿਲੀ।। ਜਿਸਦਾ ਚਿਹਰਾ ਕਾਲਾ ਹੋ ਚੁੱਕਾ ਹੈ। ਇੰਜ ਜਾਪਦਾ ਹੈ ਕਿ ਉਕਤ ਮ੍ਰਿਤਕ ਵਿਅਕਤੀ ਦੀ ਮੌਤ ਦਿਲ ਦੇ ਦੌਰੇ ਜਾਂ ਬੇ੍ਰਨ ਹੈਮਰੇਜ ਕਾਰਨ ਜਾਣ ਕਾਰਨ ਹੋਈ ਲਗਦੀ ਹੈ। ਮਰਨ ਵਾਲੇ ਦੀ ਲਾਸ਼ ਦੇ ਪੋਸਟ ਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਪਤਾ ਲੱਗ ਸਕੇਗਾ ਕਿ ਮੌਤ ਕਿਵੇਂ ਹੋਈ। ਮ੍ਰਿਤਕ ਸਤਨਾਮ ਸਿੰਘ ਉਥੇ ਗੁੜ ਦੇਣ ਗਿਆ, ਉਸੇ ਸਮੇਂ ਆਬਕਾਰੀ ਨਾਲ ਸਬੰਧਤ ਵਿਅਕਤੀਆਂ ਦੀ ਕਾਰ ਨੂੰ ਵੇਖਦੇ ਹੋਏ ਉਹ ਭੱਜ ਗਏ। ਸਤਨਾਮ ਸਿੰਘ ਦੇ ਪੁੱਤਰ ਨੇ ਦੱੱਸਿਆ ਕਿ। ਆਬਕਾਰੀ ਦੇ ਤਿੰਨ ਲੋਕਾਂ ਨੂੰ ਕਾਬੂ ਕਰਕੇ ਥਾਣੇ ਵਿੱਚ ਰੱਖਿਆ ਗਿਆ ਹੈ।
ਦੂਜੇ ਪਾਸੇ ਮਾਮਲੇ ਦੀ ਜਾਂਚ ਕਰ ਰਹੇ ਡੀਐਸਪੀ ਨੇ ਕਿਹਾ ਕਿ 10 ਤਰੀਕ ਨੂੰ ਆਬਕਾਰੀ ਵਿਭਾਗ ਨੇ ਉਥੇ ਨਾਜਾਇਜ ਸ਼ਰਾਬ ਫੜਨ ਲਈ ਛਾਪੇਂਮਾਰੀ ਕੀਤੀ ਸੀ ਤਾਮ 4-5 ਲੋਕ ਉਥੋ ਭੱਜ ਗਏ ਸੀ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
www.primepunjab.com
Keywords : Suspected murder,murder,illict liquir,satluj river,Car,Crime News,Phillaur, Punjab News,Crime News
