ਹਰਜਿੰਦਰ ਕੌਰ ਸਿੱਖਿਆ ਅਫ਼ਸਰ (ਐਲੀ ਮੈਂਟਰੀ ) ਵਲੋਂ ਬਲਾਕ ਲੋਹੀਆਂ ਖ਼ਾਸ ਦੇ ਹੜ੍ਹ ਪ੍ਰਭਾਵਿਤ ਵੱਖ ਵੱਖ ਸਕੂਲਾਂ ਦਾ ਲਿਆ ਗਿਆ ਜਾਇਜ਼ਾ ਦੌਰਾ
ਹਰਜਿੰਦਰ ਕੌਰ ਸਿੱਖਿਆ ਅਫ਼ਸਰ (ਐਲੀ ਮੈਂਟਰੀ ) ਵਲੋਂ ਬਲਾਕ ਲੋਹੀਆਂ ਖ਼ਾਸ ਦੇ ਹੜ੍ਹ ਪ੍ਰਭਾਵਿਤ ਵੱਖ ਵੱਖ ਸਕੂਲਾਂ ਦਾ ਲਿਆ ਗਿਆ ਜਾਇਜ਼ਾ ਦੌਰਾ
9ਸਤੰਬਰ ਜਲੰਧਰ (ਅਮਨਦੀਪ )
ਅੱਜ ਹਰਜਿੰਦਰ ਕੌਰ ਸਿੱਖਿਆ ਅਫ਼ਸਰ (ਐਲੀ ਮੈਂਟਰੀ ) ਵਲੋਂ ਬਲਾਕ ਲੋਹੀਆਂ ਖ਼ਾਸ ਦੇ ਹੜ੍ਹ ਪ੍ਰਭਾਵਿਤ ਵੱਖ ਵੱਖ ਸਕੂਲਾਂ ਦਾ ਲਿਆ ਜਾਇਜ਼ਾ ਅਤੇ ਅਧਿਆਪਕ ਸਹਿਬਾਨ ਨਾਲ਼ ਉਹਨਾਂ ਦੀਆਂ ਮੁਸ਼ਕਲਾਂ ਬਾਰੇ ਗੱਲਬਾਤ ਕੀਤੀ ਗਈ ਅਤੇ ਲਗਾਤਾਰ ਹੋ ਰਹੀ ਬਾਰਿਸ਼ ਅਤੇ ਹੜ੍ਹਾਂ ਕਾਰਨ ਸਕੂਲ਼ ਦੇ ਹੋਏ ਨੁਕਸਾਨ ਬਾਰੇ ਜਾਣਕਾਰੀ ਪ੍ਰਾਪਤ ਕੀਤੀ ਗਈ। ਬੱਚਿਆਂ ਦੀ ਪੜ੍ਹਾਈ ਦਾ ਨੁਕਸਾਨ ਨਾ ਹੋਵੇ ਇਸ ਲਈ ਬੱਚਿਆਂ ਅਤੇ ਮਾਪਿਆਂ ਨਾਲ ਲਗਾਤਾਰ ਸੰਪਰਕ ਬਣਾਈ ਰੱਖਣ ਬਾਰੇ ਵੀ ਕਿਹਾ ਗਿਆ। ਓਹਨਾਂ ਨੇ ਕਿਹਾ ਕਿ ਸਰਕਾਰ ਅਤੇ ਮਹਿਕਮੇ ਵਲੋਂ ਸਕੂਲਾਂ ਦੇ ਹੋਏ ਨੁਕਸਾਨ ਦੀ ਭਰਪਾਈ ਜਰੂਰ ਕੀਤੀ ਜਾਵੇਗੀ। ਡੀ. ਈ. ਓ. ਵਲੋਂ ਸਿੱਧੂਪੁਰ, ਨਵਾਪਿੰਡ ਖਾਲੇਵਾਲ, ਕਲੱਸਟਰ ਸਕੂਲ਼ ਕਾਕੜ ਕਲਾਂ, ਜਮਸ਼ੇਰ, ਕਲੱਸਟਰ ਸਕੂਲ਼ ਨਹਾਲ , ਕੰਗ ਕਲਾਂ, ਕੰਗ ਖੁਰਦ ਦਾ ਵਿਜ਼ਿਟ ਕੀਤਾ ਗਿਆ। ਇਸ ਸਮੇਂ ਉਹਨਾਂ ਨਾਲ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਲੋਹੀਆਂ ਖ਼ਾਸ ਰਾਮੇਸ਼ਵਰ ਚੰਦਰ,ਅਮਨਦੀਪ ਜਿਲ੍ਹਾ ਕੋਆਡੀਨੇਟਰ ਸਮਾਰਟ ਸਕੂਲ, ਬਲਜਿੰਦਰ ਸਿੰਘ ਜਿਲ੍ਹਾ ਐਮ ਡੀ ਐਮ ਇੰਚਾਰਜ਼, ਮੈਡਮ ਰੀਨਾ ਭਾਰਦਵਾਜ , ਜਸਵੀਰ ਸਿੰਘ ਚੌਹਾਨ ਸੈਂਟਰ ਹੈਡ ਟੀਚਰ ਕਾਕੜ ਕਲਾਂ, ਕਰਮਜੀਤ ਸਿੰਘ ਸੰਧੂ ਸੈਂਟਰ ਹੈਡ ਟੀਚਰ ਨਾਹਲ, ਜਸਵੀਰ ਸਿੰਘ, ਰਾਮ ਲੁਭਾਇਆ ਪ੍ਰਧਾਨ ਈ.ਟੀ.ਟੀ. ਯੂਨੀਅਨ ਲੋਹੀਆਂ ਖ਼ਾਸ , ਅਮਰਜੀਤ ਸਿੰਘ, ਜ਼ੀਨਤ ਰਾਣੀ, ਗੁਰਦੇਵ ਸਿੰਘ, ਜਸਦੇਵ ਸਿੰਘ, ਅਮਨਦੀਪ ਕੌਰ, ਰਮਨਦੀਪ ਕੌਰ,ਹਾਜ਼ਰ ਸਨ।

