ਵੋਟਾ ਦੋਰਾਨ ਸਿਆਸੀ ਲੀਡਰਾਂ ਦੇ ਪਿੱਛੇ ਲੱਗ ਕੇ ਆਪਸੀ ਰਿਸ਼ਤੇ ਖਰਾਬ ਨਾ ਕੀਤੇ ਜਾਣ : ਡਾ ਰਮਨ ਸ਼ਰਮਾ

ਵੋਟਾ ਦੋਰਾਨ ਸਿਆਸੀ ਲੀਡਰਾਂ ਦੇ ਪਿੱਛੇ ਲੱਗ ਕੇ ਆਪਸੀ ਰਿਸ਼ਤੇ ਖਰਾਬ ਨਾ ਕੀਤੇ ਜਾਣ : ਡਾ ਰਮਨ ਸ਼ਰਮਾ

ਵੋਟ ਪਾਉਣ ਦੇ ਅਧਿਕਾਰ ਦੀ ਵਰਤੋਂ ਬਿਨਾਂ ਕਿਸੇ ਦਬਾਓ ਜਾਂ ਲੋਭ ਲਾਲਚ ਦੇ ਆਪਣੀ ਮਰਜ਼ੀ ਨਾਲ ਕੀਤੀ ਜਾਵੇ

ਫਗਵਾੜਾ (ਹਰਦਿਆਲ ਸਿੰਘ ਸੰਧੂ ) ਦੇਸ਼ ‘ਚ ਚੋਣਾਂ ਦਾ ਦੰਗਲ ਪੂਰੀ ਤਰ੍ਹਾਂ ਭੱਖ ਚੁੱਕਿਆ ਹੈ।ਲੋਕ ਸਭਾ ਦੀਆਂ ਬਹੁਤੀਆਂ ਸੀਟਾਂ ‘ਤੇ ਵੋਟਾਂ ਪੈ ਚੁੱਕੀਆਂ ਹਨ, ਪਰ ਪੰਜਾਬ ‘ਚ ਵੋਟਾਂ ਆਖਰੀ ਗੇੜ ‘ਚ ਹੋਣ ਕਰਕੇ ਚੋਣ ਪ੍ਰਚਾਰ ਜ਼ੋਰ ਫੜ ਗਿਆ ਹੈ।ਰਾਜਨੀਤਕ ਪਾਰਟੀਆਂ ਇੱਕ ਦੂਜੇ ‘ਤੇ ਦੂਸ਼ਣਬਾਜ਼ੀ ਕਰ ਰਹੀਆਂ ਹਨ।ਜਨਤਕ ਥਾਵਾਂ ‘ਤੇ ਜਿੱਧਰ ਵੀ ਨਜ਼ਰ ਮਾਰੋ ਆਮ ਜਨਤਾ ‘ਚ ਵੋਟਾਂ ਦੀ ਚਰਚਾ ਹੋ ਰਹੀ ਹੈ ਲੋਕ ਆਪਣੇ ਰਾਜਨੇਤਾਵਾਂ ਨੂੰ ਚੋਣ ਮੈਦਾਨ ‘ਚ ਸਹੀ ਤੇ ਭਾਰੂ ਸਾਬਿਤ ਕਰਨ ਲਈ ਹਰ ਤਰ੍ਹਾਂ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ।ਕਈ ਵਾਰ ਚੋਣ ਪ੍ਰਚਾਰ ‘ਚ ਵਰਤੇ ਜਾਣ ਵਾਲੀ ਸ਼ਬਦਾਵਲੀ ਆਪਸੀ ਸੰਦਭਾਵਨਾ ਲਈ ਮਾਰੂ ਸਾਬਿਤ ਹੁੰਦੇ ਹਨ ਇਸੇ ਵਿਸ਼ੇ ਨੂੰ ਲੈ ਕੇ ਮੁੱਹਲਾ ਡਿਵੈਲਪਮੈਂਟ ਕਮੇਟੀ ਭਗਤਪੁਰਾ ਫਗਵਾੜਾ ਦੇ ਪ੍ਰਧਾਨ ਡਾ ਰਮਨ ਸ਼ਰਮਾ ਨੇ ਪ੍ਰੈੱਸ ਦੇ ਨਾਂਅ ਇੱਕ ਬਿਆਨ ਜਾਰੀ ਕਰਦੇ ਹੋਏ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਰਾਜਨੀਤਕ ਪਾਰਟੀਆਂ ਦੇ ਪਿੱਛੇ ਲੱਗ ਕੇ ਇਸ ਹੱਦ ਤੱਕ ਭਾਵੁਕ ਨਾ ਹੋਣ, ਜਿਸ ਨਾਲ ਸਾਡੇ ਭਾਈਚਾਰਕ ਰਿਸ਼ਤੇ ਖਰਾਬ ਹੋ ਜਾਣ ਉਨ੍ਹਾ ਕਿਹਾ ਕਿ ਸਾਨੂੰ ਚੋਣ ਪ੍ਰਚਾਰ ਜ਼ਰੂਰ ਕਰਨਾ ਚਾਹੀਦਾ ਹੈ, ਪਰ ਆਪਣੀ ਗੱਲ ਮਨਵਾਉਣ ਲਈ ਆਪਣੇ ਰਿਸ਼ਤੇਦਾਰਾਂ, ਗੁਆਂਢੀਆਂ ਤੇ ਦੋਸਤਾਂ-ਮਿੱਤਰਾਂ ‘ਤੇ ਗੈਰ-ਜ਼ਰੂਰੀ ਦਬਾਓ ਨਹੀਂ ਪਾਉਣਾ ਚਾਹੀਦਾ ਡਾ ਰਮਨ ਨੇ ਕਿਹਾ ਕਿ ਰਾਜਨੀਤਕ ਪਾਰਟੀਆਂ ਆਪਣਾ ਮਤਲਬ ਕੱਢ ਕੇ ਚਲੀਆਂ ਜਾਂਦੀਆਂ ਹਨ, ਪਰ ਲੋਕ ਆਪਣੇ ਸਮਾਜਿਕ ਰਿਸ਼ਤੇ ਆਉਣ ਵਾਲੇ ਲੰਮੇ ਸਮੇਂ ਲਈ ਖਰਾਬ ਕਰ ਬੈਠਦੇ ਹਨ ਸੰਵਿਧਾਨ ਨੇ ਸਭ ਨਾਗਰਿਕਾਂ ਨੂੰ ਵੋਟ ਦਾ ਬਰਾਬਰ ਅਧਿਕਾਰ ਦਿੱਤਾ ਹੈ, ਇਸ ਲਈ ਵੋਟ ਪਾਉਣ ਦੇ ਅਧਿਕਾਰ ਦੀ ਵਰਤੋਂ ਬਿਨਾਂ ਕਿਸੇ ਦਬਾਓ ਜਾਂ ਲੋਭ ਲਾਲਚ ਦੇ ਆਪਣੀ ਮਰਜ਼ੀ ਨਾਲ ਕੀਤੀ ਜਾਵੇ ਉਨ੍ਹਾਂ ਆਮ ਜਨਤਾ ਨੂੰ ਅਪੀਲ ਕਰਦਿਆਂ ਕਿਹਾ ਕਿ ਪੰਜ ਸਾਲ ਲੀਡਰਾਂ ਨੂੰ ਬੁਰਾ ਭਲਾ ਬੋਲਣ ਦੀ ਬਜਾਏ ਹੁਣ ਆਪਣੀ ਵੋਟ ਦੀ ਵਰਤੋਂ ਸੋਚ ਸਮਝ ਕੇ ਅਤੇ ਜ਼ਰੂਰ ਕੀਤੀ ਜਾਵੇ

54 Views