ਪਿੰਡ ਮਾਲੜੀ ਦੇ ਦਰਬਾਰ ਬਾਬਾ ਪੁਰਾਣੀਆਂ ਬੇਰੀਆਂ ਵਾਲਾ ਦੇ ਅਸਥਾਨ ਤੇ ਸਲਾਨਾ ਮੇਲਾ 6 ਜੂਨ ਨੂੰ

ਪਿੰਡ ਮਾਲੜੀ ਦੇ ਦਰਬਾਰ ਬਾਬਾ ਪੁਰਾਣੀਆਂ ਬੇਰੀਆਂ ਵਾਲਾ ਦੇ ਅਸਥਾਨ ਤੇ ਸਲਾਨਾ ਮੇਲਾ 6 ਜੂਨ ਨੂੰ

ਮੇਲੇ ਚ ਪੰਜਾਬ ਦੇ ਨਾਮਵਰ ਗਾਇਕ ਗੁਰਮੁਖ ਦੁਆਬੀਆ,ਰਾਏ ਜੁਝਾਰ ਅਮਰਿੰਦਰ ਬੌਬੀ ਤੇ ਹੋਰ ਅਨੇਕਾਂ ਕਲਾਕਾਰ ਦਰਬਾਰ ਤੇ ਆਪਣੀ ਹਾਜ਼ਰੀ ਭਰਨਗੇ — ਸ਼ਿਵ ਮਾਲੜੀ

ਕਾਲਾ ਸੰਘਿਆਂ 29 ਮਈ(ਮਨਜੀਤ ਮਾਨ) ਪਿੰਡ ਮਾਲੜੀ ਨੇੜੇ ਨਕੋਦਰ ਦੇ ਦਰਬਾਰ ਬਾਬਾ ਪੁਰਾਣੀਆਂ ਬੇਰੀਆਂ ਵਾਲਾ ਜੀ ਦੇ ਅਸਥਾਨ ਤੇ ਸਲਾਨਾ ਮੇਲਾ 6 ਜੂਨ ਦਰਬਾਰ ਬਾਬਾ ਪੁਰਾਣੀਆਂ ਬੇਰੀਆਂ ਪ੍ਰਬੰਧਕ ਕਮੇਟੀ, ਪਿੰਡ ਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਬਹੁਤ ਹੀ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ । ਅੱਜ ਇਥੇ ਪ੍ਰੈੱਸ ਨੂੰ ਇਹ ਜਾਣਕਾਰੀ ਮੁੱਖ ਮੇਲਾ ਪ੍ਰਬੰਧਕ ਪ੍ਰਸਿੱਧ ਗੀਤਕਾਰ, ਪ੍ਰਮੋਟਰ ਸ਼ਿਵ ਮਾਲੜੀ ਨੇ ਦਿੰਦੇ ਹੋਏ ਦੱਸਿਆ ਕਿ ਇਸ ਮੌਕੇ ਸਵੇਰੇ 10 ਵਜੇ ਝੰਡੇ ਦੀ ਰਸਮ, ਸਵੇਰੇ 10,30 ਵਜ਼ੇ ਚਾਦਰ ਦੀ ਰਸਮ ਬਾਅਦ ਦੁਪਹਿਰ 12 ਵਜੇ ਪੰਜਾਬ ਦੇ ਨਾਮਵਰ ਗਾਇਕ ਗੁਰਮੁਖ ਦੁਆਬੀਆ, ਅਮਰਿੰਦਰ ਬੌਬੀ,ਰਾਏ ਜੁਝਾਰ, ਨਵਜੀਤ ਗਿੱਲ, ਖੁਸ਼ ਮਾਲੜੀ, ਪ੍ਰੀਤ ਮਾਲੜੀ, ਦਲੇਰ ਅਲੀ, ਦਰਸ਼ਨ ਜੀਤ, ਤਲਾਸ਼ ਮਾਹੀਂ, ਹਰਮਨ ਵਿਰਕ,ਪਵਨ ਧਾਰੀਵਾਲ ਤੋਂ ਇਲਾਵਾ ਪ੍ਰਸਿੱਧ ਗੀਤਕਾਰ ਮੰਚ ਸੰਚਾਲਕ ਸਿੱਧੂ ਸਿੱਧਵਾਂ ਵਾਲਾ ਦਰਬਾਰ ਤੇ ਆਪਣੀ ਹਾਜ਼ਰੀ ਭਰਨਗੇ ਇਸ ਤੋਂ ਉਪਰੰਤ ਰਾਤ 9 ਵਜੇ ਮਹਿਫ਼ਲ ਏ ਕਵਾਲ ਤੇ ਰਾਤ 11 ਵਜੇ ਨਕਾਲ ਪਾਰਟੀ ਮੇਲੇ ਵਿੱਚ ਆਪਣਾਂ ਰੰਗਾਂ ਰੰਗ ਪ੍ਰੋਗਰਾਮ ਪੇਸ਼ ਕਰਨਗੇ ਇਸ ਮੇਲੇ ਵਿੱਚ ਵਿਸ਼ੇਸ਼ ਤੌਰ ਤੇ ਸੰਤ ਮਹਾਂਪੁਰਸ਼ ਹੈਪੀ ਬਾਬਾ ਛਪਾਰ ਵਾਲੇ, ਸੀਨੀਅਰ ਤੇ ਨਿਧੜਕ ਪੱਤਰਕਾਰ ਮਨਜੀਤ ਮਾਨ ਸੂਬਾ ਪ੍ਰਧਾਨ ਜਰਨਲਿਸਟ ਪ੍ਰੈੱਸ ਕਲੱਬ ਰਜਿ ਪੰਜਾਬ, ਮਨੋਹਰ ਬੈਂਸ ਸਾਬਕਾ ਸਰਪੰਚ ਹੇਰਾਂ, ਪੱਤਰਕਾਰ ਬਲਜੀਤ ਸਿੰਘ ਸੰਘਾ, ਪ੍ਰਸਿੱਧ ਗੀਤਕਾਰ ਦੀਪ ਅਲਾਚੋਰੀਆ ਮੇਲੇ ਵਿੱਚ ਵਿਸ਼ੇਸ਼ ਤੌਰ ਤੇ ਸ਼ਿਰਕਤ ਕਰਨਗੇ ਇਸ ਮੇਲੇ ਵਿੱਚ ਵੱਖ ਵੱਖ ਖੇਤਰਾਂ ਵਿੱਚ ਮੱਲਾਂ ਮਾਰਨ ਵਾਲੀਆਂ ਸ਼ਖ਼ਸੀਅਤਾਂ ਦਾ ਵੀ ਵਿਸ਼ੇਸ਼ ਤੌਰ ਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਜਾਵੇਗਾ।

65 Views