ਆਪ ਸਰਕਾਰ ਡਾਕਟਰ ਬਰਜਿੰਦਰ ਸਿੰਘ ਹਮਦਰਦ ਤੇ ਕੀਤਾ ਝੂਠਾ ਪਰਚਾ ਤੁਰੰਤ ਰੱਦ ਕੀਤਾ ਜਾਵੇ —ਮਨਜੀਤ ਮਾਨ, ਪ੍ਰੀਤ ਸੰਗੋਜਲਾ

ਆਪ ਸਰਕਾਰ ਡਾਕਟਰ ਬਰਜਿੰਦਰ ਸਿੰਘ ਹਮਦਰਦ ਤੇ ਕੀਤਾ ਝੂਠਾ ਪਰਚਾ ਤੁਰੰਤ ਰੱਦ ਕੀਤਾ ਜਾਵੇ —ਮਨਜੀਤ ਮਾਨ, ਪ੍ਰੀਤ ਸੰਗੋਜਲਾ

ਕਪੂਰਥਲਾ ਚ ਜਰਨਲਿਸਟ ਪ੍ਰੈੱਸ ਕਲੱਬ ਰਜਿ ਪੰਜਾਬ ਤੇ ਵੱਖ ਵੱਖ ਜਥੇਬੰਦੀਆਂ ਦੇ ਆਗੂਆਂ ਨੇ ਕੀਤਾ ਰੋਸ ਮੁਜਾਹਰਾ

ਕਪੂਰਥਲਾ, 28 ਮਈ (ਪ੍ਰੀਤ ਸੰਗੋਜਲਾ ) ਡਾਕਟਰ ਬਰਜਿੰਦਰ ਸਿੰਘ ਹਮਦਰਦ ਮੁੱਖ ਸੰਪਾਦਕ ਰੋਜ਼ਾਨਾ ਅਜੀਤ ਅਖਬਾਰ ਜਲੰਧਰ ਤੇ ਆਪ ਸਰਕਾਰ ਵੱਲੋਂ ਬਦਲਾਖੋਰੀ ਦੀ ਨੀਤੀ ਦੇ ਕਾਰਨ ਮੁਕੱਦਮਾ ਦਰਜ਼ ਕੀਤਾ ਗਿਆ ਅੱਜ ਜਿਸ ਦੇ ਰੋਸ ਵਜੋਂ ਜ਼ਿਲ੍ਹਾ ਕਪੂਰਥਲਾ ਦੇ ਸਟੇਟ ਗੁਰਦੁਆਰਾ ਸਾਹਿਬ ਤੋਂ ਲੈਕੇ ਸ਼ਹੀਦੇ ਆਜ਼ਮ ਸ੍ਰ ਭਗਤ ਸਿੰਘ ਦੇ ਚੌਂਕ ਤੱਕ ਰੋਸ ਮਾਰਚ ਕੀਤਾ ਗਿਆ । ਜਿਸ ਵਿੱਚ ਮਨਜੀਤ ਮਾਨ ਸੂਬਾ ਪ੍ਰਧਾਨ ਜਰਨਲਿਸਟ ਪ੍ਰੈੱਸ ਕਲੱਬ (ਰਜਿ ) ਪੰਜਾਬ, ਪ੍ਰੀਤ ਸੰਗੋਜਲਾ ਜ਼ਿਲ੍ਹਾ ਪ੍ਰਧਾਨ ਕਪੂਰਥਲਾ ਜਰਨਲਿਸਟ ਪ੍ਰੈਸ ਕਲੱਬ ਰਜਿ ਪੰਜਾਬ, ਸੁਖਵਿੰਦਰ ਸੋਹੀ ਜ਼ਿਲ੍ਹਾ ਜਨਰਲ ਸਕੱਤਰ , ਜੋਗਿੰਦਰ ਸਿੰਘ ਜਾਤੀਕੇ ਜ਼ਿਲ੍ਹਾ ਚੇਅਰਮੈਨ ਕਪੂਰਥਲਾ, ਜੇ ਐਸ ਸੰਧੂ ਸੂਬਾ ਸਰਪ੍ਰਸਤ, ਰਾਮ ਸਿੰਘ ਭੱਟੀ ਮੁੱਖ ਬੁਲਾਰਾ ਪੰਜਾਬ , ਡਾਕਟਰ ਜਗਜੀਤ ਸਿੰਘ ਢਿਲਵਾਂ , ਪ੍ਰਮੋਦ ਸ਼ਰਮਾ ਭੁਲੱਥ , ਜਤਿੰਦਰ ਸੇਠੀ ਪ੍ਰਧਾਨ ਸੁਲਤਾਨਪੁਰ ਲੋਧੀ ਯੂਨਿਟ, ਚੇਅਰਮੈਨ ਬਲਵਿੰਦਰ ਲਾਡੀ , ਜਨਰਲ ਸਕੱਤਰ ਨਰੇਸ਼ ਹੈਪੀ , ਨਕੋਦਰ ਤੋਂ ਬਲਾਕ ਪ੍ਰਧਾਨ ਗੋਬਿੰਦ ਰਾਏ , ਜਗਦੀਸ਼ ਸਿੰਘ ਮਹੇੜੂ ਨਕੋਦਰ, ਸੰਦੀਪ ਸਿੰਘ ਮਾਨ, ਪ੍ਰਧਾਨ ਸਾਬੀ ਰਸੂਲਪੁਰੀ ਦੋਆਬਾ ਪ੍ਰਧਾਨ ਜਰਨਲਿਸਟ ਪ੍ਰੈੱਸ ਕਲੱਬ ਰਜਿ ਪੰਜਾਬ,ਜੀਤ ਗਿੱਲ, ਲਖਬੀਰ ਸਿੰਘ ਲੱਖੀ ਸਾਬਕਾ ਪ੍ਰਧਾਨ ਜਰਨਲਿਸਟ ਪ੍ਰੈੱਸ ਕਲੱਬ ਰਜਿ ਪੰਜਾਬ ਸੁਲਤਾਨਪੁਰ ਲੋਧੀ ਤੇ ਹੋਰ ਅਨੇਕਾਂ ਸਾਥੀ ਇੱਕ ਵੱਡੇ ਕਾਫਲੇ ਦੇ ਰੂਪ ਵਿੱਚ ਸ਼ਾਮਿਲ ਹੋਏ ਤੇ ਆਪ ਸਰਕਾਰ ਨੂੰ ਡਾਕਟਰ ਬਰਜਿੰਦਰ ਸਿੰਘ ਹਮਦਰਦ ਤੇ ਕੀਤੇ ਗਏ ਝੂਡੇ ਪਰਚੇ ਨੂੰ ਤੁਰੰਤ ਰੱਦ ਕਰਨ ਦੀ ਚਿਤਾਵਨੀ ਦਿੱਤੀ ਤੇ ਕਿਹਾ ਕਿ ਜੇਕਰ ਆਪ ਸਰਕਾਰ ਤੇ ਮੋਜੂਦਾ ਪੁਲਿਸ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਨੇ ਤੁਰੰਤ ਪਰਚਾ ਰੱਦ ਨਾ ਕੀਤਾ ਤਾਂ ਪੂਰੇ ਪੰਜਾਬ ਵਿੱਚ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ
ਸਾਰੇ ਸਤਿਕਾਰਯੋਗ ਸਾਥੀਆਂ ਦਾ ਅੱਜ ਦੇ ਰੋਸ ਮਾਰਚ ਨੂੰ ਸਫ਼ਲ ਕਰਨ ਲਈ ਸਾਰੇ ਸਤਿਕਾਰਯੋਗ ਸਾਥੀਆਂ ਦਾ ਦਿੱਲ ਦੀਆਂ ਗਹਿਰਾਈਆਂ ਤੋਂ ਬਹੁਤ ਬਹੁਤ ਧੰਨਵਾਦ ਤੇ ਆਪ ਸਭ ਵੱਲੋਂ ਦਿੱਤੇ ਗਏ ਮਾਣ ਸਤਿਕਾਰ,ਪਿਆਰ, ਦੁਆਵਾਂ ਤੇ ਆਸ਼ੀਰਵਾਦ ਦੇਣ ਲਈ ਧੰਨਵਾਦ ਸਤਿਕਾਰਯੋਗ ਵੀਰੋਂ ਮੈਂ ਤੇ ਮੇਰੀ ਸਟੇਟ ਬਾਡੀ ਆਪ ਜੀ ਦੇ ਸਹਿਯੋਗ ਸਦਕਾ ਜ਼ਬਰ ਜ਼ੁਲਮ , ਵਧੀਕੀਆਂ ਤੇ ਧੱਕੇਸ਼ਾਹੀਆ ਦੇ ਖਿਲਾਫ ਆਪਣੀ ਅਵਾਜ਼ ਨੂੰ ਹਮੇਸ਼ਾ ਬੁਲੰਦ ਕਰਦੀ ਰਹਾਂਗੀ

137 Views