ਯਾਮਿਨੀ ਗੋਮਰ ਦੇ ਹੱਕ ਵਿੱਚ ਵਾਰਡ ਨੰਬਰ 46 ਹਦੀਆਬਾਦ ਵਿਖੇ ਹੋਈ ਭਰਮੀ ਮੀਟਿੰਗ

ਯਾਮਿਨੀ ਗੋਮਰ ਦੇ ਹੱਕ ਵਿੱਚ ਵਾਰਡ ਨੰਬਰ 46 ਹਦੀਆਬਾਦ ਵਿਖੇ ਹੋਈ ਭਰਮੀ ਮੀਟਿੰਗ

ਯਾਮਿਨੀ ਗੋਮਰ ਨੂੰ ਭਾਰੀ ਬਹੁਮਤ ਨਾਲ ਜਿਤਾਉਣਗੇ ਵਾਰਡ ਨਿਵਾਸੀ : ਜੋਗੇਸ਼ ਕੋਲ

ਫਗਵਾੜਾ ( ਡਾ ਰਮਨ / ਹਰਦਿਆਲ ਸਿੰਘ ਸੰਧੂ)ਵਾਰਡ ਨੰਬਰ 46 ਹਦੀਆਬਾਦ ਵਿਖੇ ਕਾਂਗਰਸ ਆਈ ਦੀ ਹਲਕਾ ਹੁਸ਼ਿਆਰਪੁਰ ਤੋਂ ਉਮੀਦਵਾਰ ਯਾਮਿਨੀ ਗੋਮਰ ਦੇ ਹੱਕ ਵਿੱਚ ਜੋਗੇਸ਼ ਕੋਲ ਦੀ ਅਗਵਾਈ ਹੇਠ ਲਹਿੰਬਰ ਰਾਮ , ਕਿਸ਼ੋਰੀ ਲਾਲ, ਬੋਬੀ ਨਾਹਰ , ਸੋਰਵ ਜੋਸ਼ੀ, ਵਿਨੋਦ ਸੋਂਧੀ , ਜੋਏ ਉੱਪਲ , ਸੈਫ਼ੀ ਚੱਢਾ ਦੇ ਸਹਿਯੋਗ ਨਾਲ ਇੱਕ ਭਰਵੀਂ ਮੀਟਿੰਗ ਕੀਤੀ ਗਈ ਜਿਸ ਵਿੱਚ ਹਲਕਾ ਵਿਧਾਇਕ ਸ੍ਰ ਬਲਵਿੰਦਰ ਸਿੰਘ ਧਾਲੀਵਾਲ ਅਤੇ ਹੁਸ਼ਿਆਰਪੁਰ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਯਾਮਿਨੀ ਗੋਮਰ ਸ਼ਾਮਿਲ ਹੋਏ ਚੋਣ ਪ੍ਰਚਾਰ ਦੌਰਾਨ ਸ੍ਰ ਬਲਵਿੰਦਰ ਸਿੰਘ ਧਾਲੀਵਾਲ ਨੇ ਪੰਜਾਬ ਦੇ ਸਭ ਤੋਂ ਮਹੱਤਵਪੂਰਨ ਮੁੱਦਿਆਂ ਨੂੰ ਹੱਲ ਕਰਨ ਲਈ ਕਾਂਗਰਸ ਪਾਰਟੀ ਦੇ ਸਮਰਪਣ ਵੱਲ ਇਸ਼ਾਰਾ ਕੀਤਾ, ਜੋ ਇਸ ਨੂੰ ਭਾਜਪਾ ਦੀ ਧਾਰਮਿਕ ਰਾਜਨੀਤੀ ਅਤੇ ‘ਆਪ’ ਦੇ ਖਾਲੀ ਵਾਅਦਿਆਂ ਤੋਂ
ਵੱਖਰਾ ਹੈ ਸ੍ਰ ਬਲਵਿੰਦਰ ਸਿੰਘ ਧਾਲੀਵਾਲ ਨੇ ਕਿਹਾ, ‘ਕਾਂਗਰਸ ਤੋਂ ਇਲਾਵਾ ਕੋਈ ਵੀ ਪਾਰਟੀ ਪੰਜਾਬ ਦੇ ਅਸਲ ਮੁੱਦਿਆਂ ਵੱਲ ਧਿਆਨ ਨਹੀਂ ਦੇ ਰਹੀ ਹੈ ਭਾਜਪਾ ਧਾਰਮਿਕ ਰਾਜਨੀਤੀ ਵਿੱਚ ਲੱਗੀ ਹੋਈ ਹੈ,
ਜਦੋਂਕਿ ‘ਆਪ’ ਆਪਣੇ ਗੁੰਮਰਾਹਕੁੰਨ ਦਾਅਵਿਆਂ ਨੂੰ ਅੱਗੇ ਵਧਾਉਣ ਵਿੱਚ ਲੱਗੀ ਹੋਈ ਹੈ ਬਲਵਿੰਦਰ ਸਿੰਘ ਧਾਲੀਵਾਲ ਨੇ ਕਿਹਾ, ‘ਆਪ’ ਦਾ ਪੰਜਾਬ ਨੂੰ ਕਰਜ਼ਾ ਮੁਕਤ ਕਰਨ ਦਾ ਵਾਅਦਾ ਪੂਰਾ ਨਹੀਂ ਹੋਇਆ ਹੈ, ਸਗੋਂ ਆਪ ਦੇ ਦਾਅਵਿਆਂ ਦੇ ਉਲਟ ਸੂਬੇ ਵਿੱਚ ਨਸ਼ੇ ਦੀ ਸਮੱਸਿਆ ਹੋਰ ਵੀ ਵਿਗੜ ਗਈ ਹੈ ਇਸ ਮੋਕੇ ਜੋਗੇਸ਼ ਕੋਲ ਦੇ ਯਤਨਾਂ ਸਦਕਾ ਮਿੰਟੂ ਕੋਲ਼ ਅਪਣੇ ਪਰਿਵਾਰ ਅਤੇ ਸਾਥਿਆਂ ਸਮੇਤ ਆਮ ਆਦਮੀ ਪਾਰਟੀ ਛੱਡ ਕੇ ਕਾਂਗਰਸ ਚ ਸਾਮਿਲ ਹੋਏ ਜਿਨ੍ਹਾਂ ਦਾ ਸ੍ਰ ਬਲਵਿੰਦਰ ਸਿੰਘ ਧਾਲੀਵਾਲ ਵਲੋਂ ਨਿੱਘਾ ਸਵਾਗਤ ਕੀਤਾ ਗਿਆ ਇਸ ਮੀਟਿੰਗ ਵਿੱਚ ਸਰਜੀਵਨ ਲਤਾ ਸੂਬਾ ਮੀਤ ਪ੍ਰਧਾਨ ਮਹਿਲਾ ਕਾਂਗਰਸ , ਸ਼ਵਿੰਦਰ ਨਿਸ਼ਚਲ ਸ਼ੰਮੀ ਸੂਬਾ ਜਨਰਲ ਸਕੱਤਰ, ਮੀਨਾਕਸ਼ੀ ਵਰਮਾ ਸੂਬਾ ਜਨਰਲ ਸਕੱਤਰ , ਸਾਬਕਾ ਕੋਸਲਰ ਸੀਤਾ ਦੇਵੀ , ਮੋਨੀਕਾ ਟੰਡਨ ਜ਼ਿਲ੍ਹਾ ਮੀਤ ਪ੍ਰਧਾਨ ਮਹਿਲਾ ਕਾਂਗਰਸ ਕਪੂਰਥਲਾ , ਮੈਡਮ ਪਿੰਕੀ , ਪਦਮ ਦੇਵ ਸੁਧੀਰ ਸਾਬਕਾ ਕੋਸਲਰ , ਬੰਟੀ ਵਾਲੀਆ ਸ਼ਹਿਰੀ ਪ੍ਰਧਾਨ ਕਾਂਗਰਸ , ਸਾਬਕਾ ਸ਼ਹਿਰੀ ਪ੍ਰਧਾਨ ਸੰਜੀਵ ਸ਼ਰਮਾ ਬੁੱਗਾ , ਜਸਵੰਤ ਸਿੰਘ ਦਿਹਾਤੀ ਪ੍ਰਧਾਨ ਕਾਂਗਰਸ , ਨਰੇਸ਼ ਭਾਰਦਵਾਜ , ਇੰਸਪੈਕਟਰ ਨਰਿੰਦਰ ਸਿੰਘ , ਇੰਸਪੈਕਟਰ ਵਿਕਰਮ ਸਿੰਘ , ਹੰਸ ਰਾਜ , ਡਾ ਰਮਨ , ਆਦਿ ਤੋ ਇਲਾਵਾ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀ ਮੋਜੂਦ ਸਨ

79 Views