ਸ਼ੀਂਹਮਾਰ ਗੋਤਰ ਦੇ ਜਠੇਰਿਆਂ ਦਾ ਮੇਲਾ ਮਨਾਇਆ

ਸ਼ੀਂਹਮਾਰ ਗੋਤਰ ਦੇ ਜਠੇਰਿਆਂ ਦਾ ਮੇਲਾ ਮਨਾਇਆ

ਪ੍ਰਸਿੱਧ ਡਿਊਟ ਜੋੜੀ ਅਮਰੀਕ ਮਾਇਕਲ ਤੇ ਮਮਤਾ ਮਹਿਰਾ ਨੇ ਮੇਲੇ ਚ ਖੂਬ ਰੰਗ ਬੰਨ੍ਹਿਆ

ਕਾਲਾ ਸੰਘਿਆਂ 21 ਮਈ (ਮਨਜੀਤ ਮਾਨ) ਉੱਘੇ ਸਮਾਜ ਸੇਵਕ ਸਲਾਹਕਾਰ ਰਾਣਾ ਸ਼ੀਹਮਾਰ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦੇ ਦਸਿਆ ਕਿ ਸ਼ੀਮਾਰ ਗੋਤਰ ਦੇ ਜਠੇਰਿਆਂ ਦਾ ਸਲਾਨਾ ਮੇਲਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਹੁਤ ਹੀ ਉਤਸ਼ਾਹ ਤੇ ਸ਼ਾਨੋਸ਼ੌਕਤ ਨਾਲ ਮਨਾਇਆ ਗਿਆ ਇਸ ਮੇਲੇ ਵਿਚ ਪੰਜਾਬ ਦੇ ਨਾਮਵਰ ਗਾਇਕ ਦੋਗਾਣਾ ਡਿਊਟ ਜੋੜੀ ਅਮਰੀਕ ਮਾਇਕਲ ਤੇ ਮਮਤਾ ਮਹਿਰਾ , ਰਿੰਪੀ ਭੱਟੀ, ਦੋਗਾਣਾ ਜੋੜੀ ਧੀਰਾ ਸਿੱਧੂ ਅਤੇ ਚਾਂਦਨੀ ਚੰਦਨ ਸਿਤਾਰਾ , ਦੋਗਾਣਾ ਜੋੜੀ ਸਤਨਾਮ ਆਲਮ , ਓਮਜੀਤ ਓਮੀ ਅਤੇ ਰਾਜਿੰਦਰ ਰਾਜਨ ਨੇ ਮੇਲੇ ਵਿੱਚ ਖ਼ੂਬ ਰੰਗ ਬੰਨ੍ਹਿਆਂ ਇਸ ਮੌਕੇ ਗੁਰੂ ਕੇ ਅਤੁੱਟ ਲੰਗਰ ਵੀ ਸੰਗਤਾਂ ਨੂੰ ਛਕਾਏ ਗਏ ਤੇ ਬਜ਼ੁਰਗ ਮਾਤਾਵਾਂ ਨੂੰ ਸੂਟ ਅਤੇ ਕੁੜਤੇ ਪਜਾਮੇ ਵੀ ਵੰਡੇ ਗਏ ਇਹ ਮੇਲਾ ਹਰ ਸਾਲ ਪ੍ਰਧਾਨ ਰਮੇਸ਼ ਲਾਲ ਦੀ ਅਗਵਾਈ ਹੇਠ ਮਨਾਇਆ ਜਾਂਦਾ ਹੈ ਇਸ ਮੌਕੇ ਮੈਂਬਰ ਕੈਸ਼ੀਅਰ ਪਿਆਰਾ ਸਿੰਘ ਲੁਧਿਆਣਾ , ਵਾਈਸ ਪ੍ਰਧਾਨ ਚਰਨਜੀਤ , ਸੈਕਟਰੀ ਸ. ਜਰਨੈਲ ਸਿੰਘ , ਸਰਬਜੀਤ ਸਿੰਘ , ਸੰਤੋਖ ਚੰਦ ਸੁਖਦੇਵ, ਭੁਲਾ ਰਾਇ, ਰਾਜੂ ਮੁਹਾਦੀਪੁਰ ਵਲੋਂ ਬਹੁਤ ਸਹਿਯੋਗ ਦਿੱਤਾ ਗਿਆ।

146 Views