ਭਗਤਪੁਰਾ’ਚ ਕਾਂਗਰਸੀ ਉਮੀਦਵਾਰ ਯਾਮਿਨੀ ਗੋਮਰ ਦੇ ਹੱਕ ਵਿੱਚ ਰੱਖੀ ਮੀਟਿੰਗ ਨੇ ਧਾਰਿਆ ਰੈਲੀ ਦਾ ਰੂਪ

ਭਗਤਪੁਰਾ’ਚ ਕਾਂਗਰਸੀ ਉਮੀਦਵਾਰ ਯਾਮਿਨੀ ਗੋਮਰ ਦੇ ਹੱਕ ਵਿੱਚ ਰੱਖੀ ਮੀਟਿੰਗ ਨੇ ਧਾਰਿਆ ਰੈਲੀ ਦਾ ਰੂਪ

ਯਾਮਿਨੀ ਗੋਮਰ ਹੁਸ਼ਿਆਰਪੁਰ ਤੋ ਵੱਡੀ ਲੀਡ ਪ੍ਰਾਪਤ ਕਰਨਗੇ : ਬਲਵਿੰਦਰ ਸਿੰਘ ਧਾਲੀਵਾਲ

ਕਾਂਗਰਸੀ ਵਰਕਰਾ ਦਾ ਜੋਸ਼ ਦੇਖ ਯਾਮਿਨੀ ਗੋਮਰ ਤੇ ਬਲਵਿੰਦਰ ਸਿੰਘ ਧਾਲੀਵਾਲ ਹੋਏ ਬਾਗੋ ਬਾਗ

ਫਗਵਾੜਾ (ਡਾ ਰਮਨ / ਹਰਦਿਆਲ ਸਿੰਘ ਸੰਧੂ ) ਲੋਕ ਸਭਾ ਹਲਕਾ ਹੁਸ਼ਿਆਰਪੁਰ ਤੋ ਕਾਂਗਰਸ ਪਾਰਟੀ ਦੇ ਉਮੀਦਵਾਰ ਯਾਮਿਨੀ ਗੋਮਰ ਦੇ ਹੱਕ ਵਿੱਚ ਹਲਕਾ ਵਿਧਾਇਕ ਅਤੇ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਸ੍ਰ ਬਲਵਿੰਦਰ ਸਿੰਘ ਧਾਲੀਵਾਲ ਦੀ ਅਗਵਾਈ ਅਤੇ ਬੀਬੀ ਮਹਿੰਦਰ ਕੌਰ , ਡਾ ਰਮਨ , ਗੁਰਦਿਆਲ ਸਿੰਘ ਨੰਨੜਾ , ਸੰਜੀਵ ਸ਼ਰਮਾ ਟੀਟੂੰ , ਸਰਜੀਵਨ ਲਤਾ , ਸ਼ਵਿੰਦਰ ਨਿਸ਼ਚਲ ਸ਼ੰਮੀ , ਮੀਨਾਕਸ਼ੀ ਵਰਮਾ , ਦੀ ਸੁਚੱਜੀ ਦੇਖਰੇਖ ਹੇਠ ਇਲਾਕਾ ਭਗਤਪੁਰਾ ਵਿਖੇ ਕਾਂਗਰਸੀ ਆਗੂਆਂ ਅਤੇ ਵਰਕਰਾਂ ਦੀ ਭਰਮੀ ਮੀਟਿੰਗ ਕੀਤੀ ਗਈ ਇਸ ਮੀਟਿੰਗ ਨੇ ਰੈਲੀ ਦਾ ਰੂਪ ਧਾਰਨ ਕਰ ਲਿਆ ਇਸ ਵਰਕਰ ਮੀਟਿੰਗ ਵਿੱਚ ਜਿੱਥੇ ਲੋਕਾ ਦਾ ਭਾਰੀ ਇਕੱਠ ਹੋਇਆ ਉਥੇ ਫਗਵਾੜਾ ਇਲਾਕੇ ਦੀ ਕਾਂਗਰਸ ਪਾਰਟੀ ਦੀ ਸਾਰੀ ਸੀਨੀਅਰ ਲੀਡਰਸ਼ਿਪ ਵਰਕਰ ਮੀਟਿੰਗ ਵਿੱਚ ਹਾਜਰ ਹੋਏ ਜਿਸ ਨੂੰ ਦੇਖ ਕਾਂਗਰਸ ਪਾਰਟੀ ਦੇ ਵਰਕਰਾ ਵਿੱਚ ਨਵਾ ਜੋਸ਼ ਪੈਦਾ ਹੋਇਆ ਇਸ ਮੌਕੇ ਵਰਕਰ ਦੀ ਭਰਮੀ ਮੀਟਿੰਗ ਨੂੰ ਸੰਬੋਧਨ ਕਰਦਿਆ ਸ੍ਰ ਬਲਵਿੰਦਰ ਸਿੰਘ ਧਾਲੀਵਾਲ ਨੇ ਕਿਹਾ ਇਸ ਲੋਕ ਸਭਾ ਚੋਣਾ ਵਿੱਚ ਲੋਕ ਭਾਜਪਾ ਦਾ ਬਿਸਤਰਾਂ ਗੋਲ ਕਰ ਦੇਣਗੇ ਉਨ੍ਹਾਂ ਕਿਹਾ ਆਪਾ ਯਾਮਿਨੀ ਗੋਮਰ ਨੂੰ ਜਿਤਾ ਕੇ ਪਾਰਲੀਮੈਂਟ ਵਿੱਚ ਭੇਜੀਏ, ਉਹ ਆਪਣੇ ਹਲਕੇ ਲਈ ਵੱਡੇ ਪ੍ਰਾਜੈਕਟ ਲੈ ਕੇ ਆਉਣਗੇ, ਉਹਨਾ ਕਿਹਾ ਯਾਮਿਨੀ ਗੋਮਰ ਹਲਕਾ ਹੁਸ਼ਿਆਰਪੁਰ ਤੋ ਵੱਡੀ ਲੀਡ ਪ੍ਰਾਪਤ ਕਰਨਗੇ,ਇਸ ਮੋਕੇ ਮੈਡਮ ਯਾਮਿਨੀ ਗੋਮਰ ਨੇ ਕਿਹਾ ਕਿ ਕਾਂਗਰਸ ਨੇ ਹਮੇਸ਼ਾ ਆਪਣੇ ਹਿੱਤਾਂ ਨਾਲੋਂ ਦੇਸ਼ ਅਤੇ ਦੇਸ਼ ਵਾਸੀਆਂ ਦੇ ਹਿੱਤਾਂ ਨੂੰ ਪਹਿਲ ਦਿੱਤੀ ਹੈ ਜਿਥੇ ਕਾਂਗਰਸ ਨੇ ਸਾਰੇ ਵਰਗਾਂ ਦੇ ਹਿੱਤਾਂ ਨੂੰ ਮੁੱਖ ਰੱਖ ਕੇ ਹਮੇਸ਼ਾ ਨੀਤੀਆਂ ਬਣਾਈਆਂ ਹਨ ਉਥੇ ਹੀ ਮਹਿਲਾ ਵਰਗ ਦੇ ਹਿੱਤਾਂ ਨੂੰ ਵੀ ਤਰਜੀਹ ਦਿੱਤੀ ਹੈ ਇਸ ਮੀਟਿੰਗ ਵਿੱਚ ਠਾਠਾ ਮਾਰਦਾ ਇਕੱਠ ਨੂੰ ਦੇਖ ਕੇ ਹਲਕਾ ਵਿਧਾਇਕ ਸ੍ਰ ਬਲਵਿੰਦਰ ਸਿੰਘ ਧਾਲੀਵਾਲ ਕਾਫੀ ਖੁਸ਼ ਨਜ਼ਰ ਆਏ ਇਸ ਵਰਕਰ ਮੀਟਿੰਗ ਵਿੱਚ ਭਾਰੀ ਸੰਖਿਆ ਵਿੱਚ ਪਹੁੰਚਣ ਤੇ
ਬੀਬੀ ਮਹਿੰਦਰ ਕੌਰ , ਡਾ ਰਮਨ , ਗੁਰਦਿਆਲ ਸਿੰਘ ਨੰਨੜਾ , ਸਰਜੀਵਨ ਲਤਾ , ਸ਼ਵਿੰਦਰ ਨਿਸ਼ਚਲ ਸ਼ੰਮੀ , ਮੀਨਾਕਸ਼ੀ ਵਰਮਾ ,
ਨੇ ਸਾਰਿਆ ਵਰਕਰਾ ਦਾ ਧੰਨਵਾਦ ਕੀਤਾ । ਇਸ ਮੌਕੇ ਕਾਂਗਰਸ ਸ਼ਹਿਰੀ ਪ੍ਰਧਾਨ ਤਰਨਜੀਤ ਸਿੰਘ ਬੰਟੀ ਵਾਲੀਆ , ਸਾਬਕਾ ਸ਼ਹਿਰੀ ਪ੍ਰਧਾਨ ਸੰਜੀਵ ਬੂੱਗਾ , ਨਰੇਸ਼ ਭਾਰਦਵਾਜ , ਭੂਸ਼ਨ ਯਾਦਵ , ਗੁਰਜੀਤ ਵਾਲੀਆ ਵਿਨੋਦ ਵਰਮਾਨੀ ,ਸੀਤਾ ਦੇਵੀ ਸਾਬਕਾ ਕੋਸਲਰ, ਪ੍ਰਮਿੰਦਰ ਕੌਰ ਰਘਬੋਤਰਾ ਸਾਬਕਾ ਕੋਸਲਰ, ਤੋਂ ਇਲਾਵਾ ਹਜ਼ਾਰਾਂ ਦੀ ਗਿਣਤੀ ਵਿੱਚ ਇਲਾਕਾ ਨਿਵਾਸੀ ਮੌਜੂਦ ਸਨ

50 Views