ਸਕੂਲਾਂ ਦਾ ਸਮਾਂ ਘਟਾਉਣ ਦੀ ਮੰਗ

ਸਕੂਲਾਂ ਦਾ ਸਮਾਂ ਘਟਾਉਣ ਦੀ ਮੰਗ

ਫਗਵਾੜਾ ( ਡਾ ਰਮਨ / ਹਰਦਿਆਲ ਸਿੰਘ ਸੰਧੂ ) ਮਾਸਟਰ ਕੇਡਰ ਯੂਨੀਅਨ ਪੰਜਾਬ ਇਕਾਈ ਕਪੂਰਥਲਾ ਦੀ ਵੱਲੋਂ ਮੀਟਿੰਗ ਕੀਤੀ ਗਈ । ਇਸ ਇਕੱਤਰਤਾ ਮੌਕੇ ਮਾਸਟਰ ਕੇਡਰ ਯੂਨੀਅਨ ਦੇ ਸੂਬਾ ਸਕੱਤਰ ਹਰਪ੍ਰੀਤ ਸਿੰਘ ਖੂੰਡਾ ਜ਼ਿਲ੍ਹਾ ਇਕਾਈ ਕਪੂਰਥਲਾ ਦੇ ਜਨਰਲ ਸਕੱਤਰ ਸੰਦੀਪ ਕੁਮਾਰ, ਪ੍ਰੈੱਸ ਸਕੱਤਰ ਵਿਨੋਦ ਕੁਮਾਰ,ਬਲਾਕ ਪ੍ਰਧਾਨ ਅਰਜਨਜੀਤ ਸਿੰਘ ਨੇ ਮਾਨਯੋਗ ਮੁੱਖ ਮੰਤਰੀ ਪੰਜਾਬ ਅਤੇ ਸਿੱਖਿਆ ਮੰਤਰੀ ਪੰਜਾਬ ਤੋਂ ਮੰਗ ਕੀਤੀ ਕਿ ਸੂਬੇ ਵਿੱਚ ਪਿਛਲੇ ਦਿਨਾਂ ਤੋਂ ਪੈ ਰਹੀ ਅੱਤ ਦੀ ਗਰਮੀ ਅਤੇ ਚੱਲ ਰਹੀਆਂ ਗਰਮ ਹਵਾਵਾਂ ਕਰਕੇ ਸਕੂਲਾਂ ਦੇ ਵਿਦਿਆਰਥੀਆਂ ਦੀ ਸਿਹਤ ਦੇ ਮੱਦੇਨਜ਼ਰ ਸਕੂਲਾਂ ਦਾ ਸਮਾਂ ਘਟਾਇਆ ਜਾਵੇ। ਇਸ ਮੌਕੇ ਸੰਦੀਪ ਸਿੰਘ, ਜਸਵਿੰਦਰ ਸਿੰਘ ਖਾਟੀ, ਰਾਜਿੰਦਰ ਕੁਮਾਰ,ਵੇਭਾ ਘੇਰਾ, ਸੁਮੀਤ ਕੌਰ, ਪਰਮਦੀਪ ਕੌਰ, ਕਮਲਪ੍ਰੀਤ ਕੌਰ, ਪੂਜਾ ਰਾਣੀ, ਅਮਰਜੀਤ ਕੌਰ, ਜਸਵਿੰਦਰ ਸਿੰਘ ਜਗਤਪੁਰ ਜੱਟਾਂ, ਕੁਲਦੀਪ ਸਿੰਘ, ਖੁਸ਼ਦੀਪ ਸਿੰਘ, ਪ੍ਰਦੀਪ ਸਿੰਘ, ਹਰਦੀਪ ਸਿੰਘ ਪਰਮਾਰ ,ਮਨਦੀਪ ਸਿੰਘ ਪੰਜਾਬੀ ਹਰਮਿੰਦਰ ਸਿੰਘ ਕੁੰਦੀ, ਅਸ਼ੋਕ ਕੁਮਾਰ ਅਮਰੀਕ ਸਿੰਘ, ਰਛਪਾਲ ਸਿੰਘ, ਸਤੀਸ਼ ਕੁਮਾਰ ਆਦਿ ਯੂਨੀਅਨ ਮੈਂਬਰ ਹਾਜ਼ਰ ਸਨ

56 Views