ਜੋਗਿੰਦਰ ਸਿੰਘ ਮਾਨ ਨੇ ਉਂਕਾਰ ਨਗਰ ਵਿਖੇ ਜਾਰੀ ਸ਼੍ਰੀਮਦ ਭਾਗਵਤ ਕਥਾ ਦਾ ਮਾਣਿਆ ਆਨੰਦ

ਜੋਗਿੰਦਰ ਸਿੰਘ ਮਾਨ ਨੇ ਉਂਕਾਰ ਨਗਰ ਵਿਖੇ ਜਾਰੀ ਸ਼੍ਰੀਮਦ ਭਾਗਵਤ ਕਥਾ ਦਾ ਮਾਣਿਆ ਆਨੰਦ

ਕਿਹਾ- ਅੱਜ ਵੀ ਮਨੁੱਖਤਾ ਲਈ ਮਾਰਗਦਰਸ਼ਕ ਹੈ ਗੀਤਾ ਦਾ ਉਪਦੇਸ਼

ਫਗਵਾੜਾ ( ਡਾ ਰਮਨ /ਹਰਦਿਆਲ ਸਿੰਘ ਸੰਧੂ ) ਸਥਾਨਕ ਉਂਕਾਰ ਨਗਰ ਵਿਖੇ ਬ੍ਰਹਮਲੀਨ ਪਰਮ ਪੂਜਨੀਕ ਸ਼੍ਰੀ ਰਾਮਸ਼ਰਨ ਦਾਸ ਜੀ ਮਹਾਰਾਜ ਦੀ ਛੇਵੀਂ ਬਰਸੀ ਮੌਕੇ ਉਨ੍ਹਾਂ ਦੇ ਪਰਮ ਸ਼ਿਸ਼ਯ ਸ਼੍ਰੀ ਤ੍ਰਿਭੁਵਨ ਦਾਸ ਜੀ ਮਹਾਰਾਜ ਵੱਲੋਂ ਸਮੁੱਚੇ ਵਿਸ਼ਵ ਦੇ ਕਲਿਆਣ ਲਈ ਸੁਣਾਈ ਜਾ ਰਹੀ ਸ਼੍ਰੀਮਦ ਭਾਗਵਤ ਕਥਾ ਦਾ ਆਨੰਦ ਮਾਨਣ ਲਈ ਆਮ ਆਦਮੀ ਪਾਰਟੀ ਹਲਕਾ ਫਗਵਾੜਾ ਦੇ ਇੰਚਾਰਜ ਜੋਗਿੰਦਰ ਸਿੰਘ ਮਾਨ ਵਿਸ਼ੇਸ਼ ਤੌਰ ’ਤੇ ਪਹੁੰਚੇ। ਉਹਨਾਂ ਦੇ ਨਾਲ ਸੀਨੀਅਰ ‘ਆਪ’ ਆਗੂ ਹਰਮੇਸ਼ ਪਾਠਕ ਵੀ ਸਨ। ਜੋਗਿੰਦਰ ਮਾਨ ਨੇ ਕਥਾਵਾਚਕ ਸ਼੍ਰੀ ਤ੍ਰਿਭੁਵਨ ਦਾਸ ਜੀ ਦੇ ਮੱਥੇ ’ਤੇ ਤਿਲਕ ਕੀਤਾ ਅਤੇ ਬ੍ਰਹਮਲੀਨ ਪਰਮ ਪੂਜਨੀਕ ਸ਼੍ਰੀ ਰਾਮਸ਼ਰਨ ਦਾਸ ਜੀ ਮਹਾਰਾਜ ਦਾ ਆਸ਼ੀਰਵਾਦ ਲੈਣ ਉਪਰੰਤ ਪੰਡਾਲ ਵਿੱਚ ਮੌਜੂਦ ਹਜ਼ਾਰਾਂ ਸੰਗਤਾਂ ਵਿਚਕਾਰ ਬੈਠ ਕੇ ਸ਼੍ਰੀਮਦ ਭਾਗਵਤ ਕਥਾ ਸਰਵਣ ਕੀਤੀ। ਇਸ ਦੌਰਾਨ ਉਨ੍ਹਾਂ ਕਿਹਾ ਕਿ ਮਹਾਭਾਰਤ ਯੁੱਧ ਦੌਰਾਨ ਕੁਰੂਕਸ਼ੇਤਰ ਦੇ ਰਣਭੂਮੀ ਵਿੱਚ ਅਰਜੁਨ ਨੂੰ ਭਗਵਾਨ ਸ਼੍ਰੀ ਕ੍ਰਿਸ਼ਨ ਵੱਲੋਂ ਦਿੱਤਾ ਗਿਆ ਗੀਤਾ ਦਾ ਗਿਆਨ ਅੱਜ ਵੀ ਪੂਰੀ ਮਨੁੱਖਤਾ ਲਈ ਮਾਰਗ ਦਰਸ਼ਨ ਦਾ ਕੰਮ ਕਰਦਾ ਹੈ। ਕਥਾ ਦੀ ਨਿਰੰਤਰਤਾ ਵਿੱਚ ਸੰਗੀਤ ਸਮੂਹ ਨੇ ਬਹੁਤ ਹੀ ਭਾਵਪੂਰਤ ਭਗਤੀ ਭਰੇ ਭਜਨ ਪੇਸ਼ ਕੀਤੇ। ਜਿਹਨਾਂ ਦਾ ਪੰਡਾਲ ਵਿਚ ਮੋਜੂਦ ਹਜ਼ਾਰਾਂ ਸਨਾਤਨ ਧਰਮ ਪ੍ਰੇਮੀਆਂ ਨੇ ਬੜੇ ਭਾਵੁਕਤਾ ਨਾਲ ਇਸ ਦਾ ਆਨੰਦ ਮਾਣਿਆ। ਪ੍ਰਬੰਧਕਾਂ ਅਨੁਸਾਰ ਕਥਾ ਦੀ ਸਮਾਪਤੀ 20 ਮਈ ਨੂੰ ਹਵਨ ਪੂਰਨਾਹੂਤੀ ਅਤੇ ਭੰਡਾਰੇ ਨਾਲ ਕੀਤੀ ਜਾਵੇਗੀ

39 Views