ਵੋਟ ਵੋਟਰ ਲਈ ਸਨਮਾਨ ਚਿੰਨ ਸਮਾਨ- ਸਹਾਇਕ ਡਾਇਰੈਕਟਰ ਜਸਪਾਲ ਸਿੰਘ

ਵੋਟ ਵੋਟਰ ਲਈ ਸਨਮਾਨ ਚਿੰਨ ਸਮਾਨ- ਸਹਾਇਕ ਡਾਇਰੈਕਟਰ ਜਸਪਾਲ ਸਿੰਘ

ਯੁਵਕ ਸੇਵਾਵਾਂ ਅਤੇ ਸਵੀਪ ਵਲੋਂ ਵੋਟਰ ਜਾਗਰੂਕਤਾ ਰੈਲੀ ਆਯੋਜਿਤ

ਫਗਵਾੜਾ ( ਡਾ ਰਮਨ / ਹਰਦਿਆਲ ਸਿੰਘ ਸੰਧੂ )ਲੋਕ ਸਭਾ ਚੋਣਾਂ ਤਹਿਤ ਯੁਵਕ ਸੇਵਾਵਾਂ ਪੰਜਾਬ ਅਤੇ ਸਵੀਪ ਟੀਮ ਵਲੋਂ ਸ਼੍ਰੀ ਮਹਾਂਵੀਰ ਜੈਨ ਮਾਡਲ ਸੀਨੀਅਰ ਸੈਕੰਡਰੀ ਸਕੂਲ ਵਿਦਿਆਂਰਥੀਆਂ ਵਲੋਂ ਵੋਟਰ ਜਾਗਰੂਕਤਾ ਰੈਲੀ ਆਯੋਜਿਤ ਕੀਤੀ ਗਈ ਯੁਵਕ ਸੇਵਾਵਾਂ ਪੰਜਾਬ ਦੇ ਸਹਾਇਕ ਡਾਇਰੈਕਟਰ ਜਸਪਾਲ ਸਿੰਘ, ਸਵੀਪ ਐਕਟੀਵਿਟੀ ਇੰਚਾਰਜ ਰਾਜੇਸ਼ ਭਨੋਟ ਅਤੇ ਪ੍ਰਿੰਸੀਪਲ ਜਗਪਾਲ ਸਿੰਘ ਦੀ ਅਗਵਾਈ ਅਤੇ ਯੁਵਕ ਸੇਵਾਵਾਂ ਕਲੱਬ ਸਕੱਤਰ ਜਗਜੀਵਨ ਕੁਮਾਰ ਦੀ ਦੇਖਰੇਖ ਵਿੱਚ 200 ਵਿਦਿਆਰਥੀਆਂ ਨੇ ਹੱਥਾਂ ਵਿੱਚ ਮਤਵਾਨ ਕਰਨ ਲਈ ਸਲੋਗਨ ਅਤੇ ਨਾਅਰਿਆਂ ਨਾਲ ਰਾਹ ਜਾਂਦੇ ਨਾਗਰਿਕਾਂ ਨੂੰ ਵੋਟ ਵਿੱਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ । ਬੱਚਿਆਂ ਨੂੰ ਸੰਬੋਧਨ ਕਰਦੇ ਹੋਏ ਸਹਾਇਕ ਡਾਇਰੈਕਟਰ ਅਥੇ ਸਵੀਪ ਐਕਟੀਵਿਟੀ ਇੰਚਾਰਜ ਰਾਜੇਸ਼ ਭਨੋਟ ਨੇ ਕਿਹਾ ਕਿ ਲੋਕਤੰਤਰ ਵਿਵਸਥਾ ਵਿੱਚ ਵੋਟ ਸਨਮਾਨ ਪ੍ਰਤੀਕ ਦੇ ਸਮਾਨ ਹੈ । ਇਸ ਦਾ ਉਪਯੋਗ ਸੋਚ ਸਮਝ ਕੇ ਲਾਜ਼ਮੀ ਤੌਰ ਤੇ ਕਰਨ ਚਾਹੀਦਾ ਹੈ ।ਸਵੈ ਸੇਵੀ ਸੰਸਥਾ ਹਿੰਦੁਸਤਾਨ ਵੈਲਫੇਅਰ ਬਲੱਡ ਡੋਨਰਜ਼ ਕਲੱਬ ( ਰਜ਼ਿ.) ਫਗਵਾੜਾ ਦੇ ਪ੍ਰਧਾਨ ਵਿਕਰਮ ਗੁਪਤਾ ਅਤੇ ਉਪ ਪ੍ਰਧਾਨ ਹਰਜਿੰਦਰ ਗੋਗਨਾ ਵਲੋਂ ਬੱਚਿਆਂ ਨੂੰ ਸਹੁੰ ਚੁਕਾਈ ਕਿ ਉਹ ਆਪਣੇ ਪਰਿਵਾਰਰਿਕ ਮੈਂਬਰਾਂ ਅਤੇ ਰਿਸ਼ਤੇਦਾਰਾਂ ਨੂੰ ਵੋਟ ਪਾਉਣ ਲਈ ਬੂਥ ਤੇ ਭੇਜਣਗੇ ਸੇਵਾ ਮੁਕਤ ਹੈਡਮਾਸਟਰ ਨਰੇਸ਼ ਕੋਹਲੀ ਅਤੇ ਜਗਜੀਵਨ ਕੁਮਾਰ ਨੇ ਸੰਬੋਧਨ ਕਰਦਿਆਂ ਦੱਸਿਆ ਕਿ ਭਾਰਤ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਹੈ ਅਤੇ ਦੁਨੀਆਂ ਲਈ ਲੋਕਤੰਤਰ ਦੀ ਇੱਕ ਮਿਸਾਲ ਹੈ ਇਸਲਈ ਲੋਕਤੰਤਰ ਦੇ ਸਨਮਾਨ ਲਈ ਸਾਨੂੰ ਸਭ ਨੂੰ ਪਹਿਰਾ ਦੇਣਾ ਚਾਹੀਦਾ ਹੈ । ਸਕੂਲ ਪ੍ਰਿੰਸੀਪਲ ਜਗਪਾਲ ਸਿੰਘ ਨੇ ਪ੍ਰਸ਼ਾਸਨ ਅਤੇ ਕਲੱਬ ਮੈਂਬਰਾਂ ਦਾ ਧੰਨਵਾਦ ਕੀਤਾ ਅਤੇ ਲੋਕ ਹਿੱਤ ਵਿੱਚ ਸੇਵਾ ਪ੍ਰੋਜੈਕਟਾਂ ਲਈ ਸਕੂਲ ਦੀਆਂ ਸੇਵਾਵਾਂ ਲਈ ਵਚਨਵੱਧਤਾ ਦੁਹਰਾਈ ਸਮੂਹ ਬੱਚਿਆਂ ਨੂੰ ਯੁਵਕ ਸੇਵਾਵਾਂ ਵਲੋਂ ਰਿਫਰੈਸ਼ਮੈਂਟ ਪ੍ਰਦਾਨ ਕੀਤੀ ਗਈ ਇਸ ਮੌਕੇ ਯੁਵਕ ਸੇਵਾਵਾਂ ਕਲੱਬ ਦੇ ਜਗਜੀਵਨ ਕੁਮਾਰ, ਇਸ਼ਾਨ ਗੋਗਨਾ, ਕੁਸ਼, ਹਨੀ, ਨਰੇਸ਼ ਕੋਹਲੀ, ਮੰਚ ਸੰਚਾਲਕ ਨੀਲਮ ਸ਼ਰਮਾ, ਸਕੂਲ ਸਵੀਪ ਐਕਟੀਵਿਟੀ ਇੰਚਾਰਜ ਸਰਬਤੇਜ ਸਿੰਘ, ਪ੍ਰਦੀਪ ਸਿੰਘ, ਰਾਜਵਿੰਦਰ ਕੌਰ, ਅਸ਼ੋਕ ਕੁਮਾਰ ਡੀ.ਪੀ.ਈ. ਹਾਜ਼ਰ

96 Views