ਪਿੰਡ ਖਾਟੀ ‘ਚ ਨਜਾਇਜ ਤੌਰ ਤੇ ਚੱਲ ਰਹੀ ਹੱਡਾ ਰੋੜੀ ਨੂੰ ਬੰਦ ਨਾ ਕਰਵਾਇਆ ਤਾਂ ਹੋਵੇਗਾ ਸੰਘਰਸ਼ – ਕਮਲ ਸਰੋਜ

ਪਿੰਡ ਖਾਟੀ ‘ਚ ਨਜਾਇਜ ਤੌਰ ਤੇ ਚੱਲ ਰਹੀ ਹੱਡਾ ਰੋੜੀ ਨੂੰ ਬੰਦ ਨਾ ਕਰਵਾਇਆ ਤਾਂ ਹੋਵੇਗਾ ਸੰਘਰਸ਼ – ਕਮਲ ਸਰੋਜ

ਸਨਾਤਨ ਭਾਵਨਾਵਾਂ ਨਾਲ ਖਿਲਵਾੜ ਬਰਦਾਸ਼ਤ ਨਹੀਂ – ਬਲਜੀਤ ਸਿੰਘ

ਐਸ.ਡੀ.ਐਮ. ਨੂੰ ਦਿੱਤਾ ਮੰਗ ਪੱਤਰ, ਗਊ ਮਾਂਸ ਦੀ ਤਸਕਰੀ ਦਾ ਲਾਇਆ ਦੋਸ਼

ਫਗਵਾੜਾ (ਡਾ ਰਮਨ / ਹਰਦਿਆਲ ਸਿੰਘ ਸੰਧੂ ) ਸ਼ਿਵ ਸੇਨਾ (ਯੂ.ਬੀ.ਟੀ.) ਦੇ ਸੂਬਾ ਪ੍ਰੈਸ ਸਕੱਤਰ ਕਮਲ ਸਰੋਜ ਅਤੇ ਯੁਵਾ ਸੈਨਾ ਪੰਜਾਬ ਦੇ ਸੂਬਾ ਮੀਤ ਪ੍ਰਧਾਨ ਬਲਜੀਤ ਸਿੰਘ ਭੁੱਲਾਰਾਈ ਦੀ ਅਗਵਾਈ ਹੇਠ ਗਉ ਸੇਵਕਾਂ ਦਾ ਇਕ ਵਫਦ ਅੱਜ ਐਸ.ਡੀ.ਐਮ. ਜਸ਼ਨਜੀਤ ਸਿੰਘ ਨੂੰ ਮਿਲਿਆ। ਇਸ ਦੌਰਾਨ ਉਹਨਾਂ ਨੂੰ ਮੰਗ ਪੱਤਰ ਦਿੰਦਿਆਂ ਕਮਲ ਸਰੋਜ ਅਤੇ ਹੋਰਨਾਂ ਨੇ ਪਿੰਡ ਖਾਟੀ ਵਿਖੇ ਨਜਾਇਜ ਤੌਰ ਤੇ ਚਲਾਈ ਜਾ ਰਹੀ ਹੱਡਾ ਰੋੜੀ ਨੂੰ ਬੰਦ ਕਰਾਉਣ ਦੀ ਮੰਗ ਕੀਤੀ ਅਤੇ ਕਿਹਾ ਕਿ ਇਸ ਹੱਡਾ ਰੋੜੀ ਲਈ ਨਾ ਤਾਂ ਪਿੰਡ ਵਾਸੀਆਂ ਤੋਂ ਐਨ.ਓ.ਸੀ. ਲਈ ਗਈ ਹੈ ਤੇ ਨਾ ਹੀ ਸਰਕਾਰ ਪਾਸੋਂ ਕੋਈ ਮਨਜੂਰੀ ਨਹੀਂ ਲਈ ਗਈ ਹੈ। ਇੱਥੋਂ ਗਉ ਮਾਤਾ ਦੀ ਚਰਬੀ ਤੇ ਮਾਸ ਦੀ ਤਸਕਰੀ ਯੂ.ਪੀ. ਸਮੇਤ ਹੋਰ ਰਾਜਾਂ ਨੂੰ ਕੀਤੀ ਜਾ ਰਹੀ ਹੈ ਜੋ ਕਿ ਸਰਾਸਰ ਗੈਰ ਕਾਨੂੰਨੀ ਹੈ। ਮੰਗ ਪੱਤਰ ਦੇਣ ਉਪਰੰਤ ਗੱਲਬਾਤ ਕਰਦਿਆਂ ਕਮਲ ਸਰੋਜ ਨੇ ਦੱਸਿਆ ਕਿ ਉਹਨਾਂ ਦੇ ਧਿਆਨ ਵਿਚ ਇਹ ਗੱਲ ਆਈ ਹੈ ਕਿ ਅਜੀਤ ਕੁਮਾਰ ਉਰਫ ਬੱਬੂ ਪੁੱਤਰ ਰਾਮ ਲਾਲ ਵਾਸੀ ਬਸੰਤ ਨਗਰ ਫਗਵਾੜਾ ਵਲੋਂ ਪਿੰਡ ਖਾਟੀ ਵਿਚ ਬਿਨਾਂ ਕਿਸੇ ਸਰਕਾਰੀ ਮੰਨਜੂਰੀ ਤੋਂ ਹੱਡਾ ਰੋੜੀ ਚਲਾਈ ਜਾ ਰਹੀ ਹੈ। ਜਿੱਥੋਂ ਗਉ ਮਾਤਾ ਦਾ ਮਾਸ ਅਤੇ ਚਰਬੀ ਯੂ.ਪੀ. ਸਮੇਤ ਹੋਰ ਰਾਜਾਂ ਨੂੰ ਨਜਾਇਜ ਤੌਰ ਤੇ ਸਪਲਾਈ ਕੀਤੀ ਜਾ ਰਹੀ ਹੈ। ਉਹਨਾਂ ਦੱਸਿਆ ਕਿ ਇਸ ਮਾਮਲੇ ਵਿਚ ਬੀਤੀ 10 ਮਈ ਨੂੰ ਭੁੱਲਾਰਾਈ ਚੌਕ ਵਿਚ ਯੂ.ਪੀ. ਨਾਲ ਸਬੰਧਤ ਦੋ ਵਿਅਕਤੀਆਂ ਨੂੰ ਰੰਗੇ ਹੱਥੀਂ ਕਾਬੂ ਕਰਕੇ ਪੁਲਿਸ ਦੇ ਸਪੁਰਦ ਕੀਤਾ ਗਿਆ ਸੀ। ਜਿਹਨਾਂ ਨੂੰ ਥਾਣਾ ਸਦਰ ਪੁਲਿਸ ਨੇ ਸਿਰਫ ਖਾਨਾ ਪੂਰਤੀ ਲਈ ਐਫ.ਆਈ.ਆਰ. ਦਰਜ ਕਰਕੇ ਛੱਡ ਦਿੱਤਾ ਸੀ ਅਤੇ ਹੁਣ ਸੈਂਪਲ ਜਾਂਚ ਲਈ ਭੇਜਣ ਦੀ ਗੱਲ ਕਹਿ ਕੇ ਮਾਮਲੇ ਨੂੰ ਲਟਕਾਇਆ ਜਾ ਰਿਹਾ ਹੈ ਜਦਕਿ ਦੋਸ਼ੀਆਂ ਦੀ ਗਿ੍ਰਫਤਾਰੀ ਕਰਕੇ ਮਾਮਲੇ ਦੀ ਤਹਿ ਤੱਕ ਪਹੁੰਚਿਆ ਜਾਣਾ ਚਾਹੀਦਾ ਸੀ। ਉਹਨਾਂ ਕਿਹਾ ਕਿ ਅਜੀਤ ਕੁਮਾਰ ਉਰਫ ਬੱਬੂ ਹੁਣ ਵੀ ਪਿੰਡ ਖਾਟੀ ਵਿਖੇ ਬੇਖੌਫ ਹੱਡਾ ਰੋੜੀ ਦਾ ਕੰਮ ਕਰ ਰਿਹਾ ਹੈ। ਇਸ ਦੀਆਂ ਪਹਿਲਾਂ ਵੀ ਕਈ ਸ਼ਿਕਾਇਤਾਂ ਐਸ.ਡੀ.ਐਮ. ਸਾਹਿਬ ਤੋਂ ਮਾਰਕ ਹੋ ਕੇ ਐਸ.ਐਚ.ਓ. ਥਾਣਾ ਸਦਰ ਪਾਸ ਪਈਆਂ ਹਨ ਪਰ ਇਹ ਇਕ ਰਹੱਸ ਹੀ ਹੈ ਕਿ ਐਸ.ਐਚ.ਓ. ਸਦਰ ਵਲੋਂ ਕਾਰਵਾਈ ਕਿਉਂ ਨਹੀਂ ਕੀਤੀ ਜਾ ਰਹੀ। ਇਸ ਦੌਰਾਨ ਯੁਵਾ ਸੈਨਾ ਦੇ ਸੂਬਾ ਮੀਤ ਪ੍ਰਧਾਨ ਬਲਜੀਤ ਸਿੰਘ ਭੁੱਲਾਰਾਈ ਨੇ ਕਿਹਾ ਕਿ ਗਊ ਮਾਤਾ ਸਮੂਹ ਸਨਾਤਨ ਪ੍ਰੇਮੀਆਂ ਲਈ ਪੂਜਨੀਕ ਹੈ। ਭਗਵਾਨ ਪਰਸ਼ੁਰਾਮ ਦੇ ਤੱਪ ਅਸਥਾਨ ਪਿੰਡ ਖਾਟੀ ਵਿਚ ਤਾਂ ਅਜਿਹਾ ਕੰਮ ਹੋਰ ਵੀ ਵੱਡਾ ਪਾਪ ਹੈ। ਉਹਨਾਂ ਚੇਤਾਵਨੀ ਦਿੱਤੀ ਕਿ ਸਨਾਤਨ ਧਰਮ ਦੀ ਆਸਥਾ ਨਾਲ ਖਿਲਵਾੜ ਬਰਦਾਸ਼ਤ ਨਹੀਂ ਹੋਵੇਗਾ। ਜੇਕਰ ਨਜਾਇਜ ਤੌਰ ਤੇ ਚਲ ਰਹੀ ਹੱਡਾ ਰੋੜੀ ਨੂੰ ਤੁਰੰਤ ਬੰਦ ਨਾ ਕਰਵਾਇਆ ਤਾਂ ਹਮ ਖਿਆਲੀ ਜੱਥੇਬੰਦੀਆਂ ਅਤੇ ਪਿੰਡ ਖਾਟੀ ਸਮੇਤ ਹੱਡਾ ਰੋੜੀ ਨਾਲ ਪ੍ਰਭਾਤਿਵ ਇਲਾਕੇ ਦੇ ਸਮੂਹ ਪਿੰਡਾਂ ਦੇ ਵਸਨੀਕ ਤਿੱਖਾ ਸੰਘਰਸ਼ ਸ਼ੁਰੂ ਕਰਨਗੇ। ਇਸ ਮੌਕੇ ਅਨੂਪ ਦੁੱਗਲ, ਬਲਵਿੰਦਰ ਬਿੱਲਾ, ਗੁਰਮੀਤ ਸਿੰਘ, ਲਾਲੀ, ਅਮਿਤ, ਦੀਨੂ, ਬਿੰਦਰੀ, ਚੰਦਰ, ਰਾਜਕੁਮਾਰ ਰਾਜੂ, ਸੁੰਦਰ ਰਾਜਪੂਤ ਆਦਿ ਹਾਜਰ ਸਨ

44 Views