ਸਵੱਛ ਭਾਰਤ ਮੁਹਿੰਮ ਤਹਿਤ ਸ਼ੋਚਾਲਿਆ ਦਾ ਵੱਧ ਤੋਂ ਵੱਧ ਇਸਤੇਮਾਲ ਕੀਤਾ ਜਾਵੇ
ਸਵੱਛ ਭਾਰਤ ਮੁਹਿੰਮ ਤਹਿਤ ਸ਼ੋਚਾਲਿਆ ਦਾ ਵੱਧ ਤੋਂ ਵੱਧ ਇਸਤੇਮਾਲ ਕੀਤਾ ਜਾਵੇ
ਸ਼ਹਿਰਵਾਸੀਆਂ ਦੀਆਂ ਸਮੱਸਿਆਵਾਂ ਦਾ ਹੱਲ ਪਹਿਲ ਦੇ ਆਧਾਰ ਤੇ ਕਰਨ ਲਈ ਨਗਰ ਨਿਗਮ ਪ੍ਰਸ਼ਾਸ਼ਨ ਵਚਨਬੱਧ ਹੈ : ਸ੍ਰੀਮਤੀ ਕਲੇਰ
ਫਗਵਾੜਾ (ਡਾ ਰਮਨ/ ਹਰਦਿਆਲ ਸਿੰਘ ਸੰਧੂ )ਨਗਰ ਨਿਗਮ ਫਗਵਾੜਾ ਦੇ ਕਮਿਸ਼ਨਰ ਅਨੁਪਮ ਕਲੇਰ ਵੱਲੋਂ ਅੱਜ ਸ਼ਹਿਰ ਦੇ ਅਚਨਚੇਤ ਦੌਰਾ ਕਰਦੇ ਹੋਏ ਸ਼ਹਿਰ ਦੇ ਵੱਖ—ਵੱਖ ਖੇਤਰਾਂ ਵਿੱਚ ਬਣੇ ਸੁਲਭ ਸ਼ੋਚਾਲਿਆ ਦੀ ਚੈਕਿੰਗ ਕੀਤੀ ਗਈ। ਸ਼੍ਰੀਮਤੀ ਕਲੇਰ ਵੱਲੋਂ ਹੁਸ਼ਿਆਰਪੁਰ ਰੋਡ ਨੇੜੇ ਦਾਣਾ ਮੰਡੀ, ਬਾਂਸਾਂ ਵਾਲਾ ਬਜ਼ਾਰ, ਲੇਬਰ ਕਲੋਨੀ ਅਤੇ ਇੰਡਸਟਰੀਅਲ ਏਰੀਆ ਵਿਖੇ ਸੁਲਭ ਸੋਚਾਲਿਆ ਦੀ ਚੈਕਿੰਗ ਕੀਤੀ ਅਤੇ ਸੁਲਭ ਸ਼ੋਚਾਲਿਆ ਵਿੱਚ ਮੌਜੂਦ ਕਰਮਚਾਰੀਆਂ ਨਾਲ ਗੱਲਬਾਤ ਕੀਤੀ। ਉਨ੍ਹਾਂ ਆਮ ਪਬਲਿਕ ਨੂੰ ਅਪੀਲ ਕੀਤੀ ਕਿ ਇਨ੍ਹਾਂ ਸੁਲਭ ਸ਼ੋਚਾਲਿਆ ਨੂੰ ਆਮ ਜਨਤਾ ਦੀ ਵਰਤੋਂ ਲਈ ਬਣਾਇਆ ਗਿਆ ਹੈ, ਇਸ ਲਈ ਸਵੱਛ ਭਾਰਤ ਮੁਹਿੰਮ ਤਹਿਤ ਇਨ੍ਹਾਂ ਸ਼ੋਚਾਲਿਆ ਦਾ ਵੱਧ ਤੋਂ ਵੱਧ ਇਸਤੇਮਾਲ ਕੀਤਾ ਜਾਵੇ। ਇਸ ਉਪਰੰਤ ਸ਼੍ਰੀਮਤੀ ਕਲੇਰ ਵੱਲੋਂ ਨੈਸ਼ਨਲ ਹਾਈਵੇ ਦਾ ਦੌਰਾ ਕਰਦੇ ਹੋਏ ਚੈੱਕ ਕੀਤਾ ਗਿਆ ਕਿ ਪਿਛਲੇ ਦਿਨੀਂ ਨੈਸ਼ਨਲ ਹਾਈਵੇ ਦੇ ਅਧਿਕਾਰੀਆਂ ਨਾਲ ਕੀਤੀ ਗਈ ਮੀਟਿੰਗ ਦਾ ਅਸਰ ਗਰਊਂਡ ਪੱਧਰ ਤੇ ਦੇਖਣ ਨੂੰ ਮਿਲਿਆ, ਜਿਸ ਦੇ ਨਤੀਜੇ ਵਜੋਂ ਨੈਸ਼ਨਲ ਹਾਈਵੇ ਉੱਪਰ ਸਾਫ਼—ਸਫ਼ਾਈ ਦਾ ਕੰਮ ਜੰਗੀ ਪੱਧਰ ਤੇ ਜਾਰੀ ਸੀ। ਇਸ ਉਪਰੰਤ ਸ਼੍ਰੀਮਤੀ ਕਲੇਰ ਨੇ ਆਪਣੇ ਅਚਨਚੇਤ ਦੌਰੇ ਦੌਰਾਨ ਪਾਈਆਂ ਗਈਆਂ ਖਾਮੀਆਂ ਸਬੰਧੀ ਨਿਗਮ ਅਧਿਕਾਰੀਆਂ ਨਾਲ ਵਿਸ਼ੇਸ਼ ਮੀਟਿੰਗ ਕਰਕੇ ਲੋੜੀਂਦੀ ਕਾਰਵਾਈ ਕਰਨ ਸਬੰਧੀ ਹਦਾਇਤਾਂ ਜਾਰੀ ਕੀਤੀਆਂ ਸ਼੍ਰੀਮਤੀ ਕਲੇਰ ਨੇ ਕਿਹਾ ਕਿ ਸ਼ਹਿਰਵਾਸੀਆਂ ਦੀਆਂ ਸਮੱਸਿਆਵਾਂ ਦਾ ਹੱਲ ਪਹਿਲ ਦੇ ਆਧਾਰ ਤੇ ਕਰਨ ਲਈ ਨਗਰ ਨਿਗਮ ਪ੍ਰਸ਼ਾਸ਼ਨ ਵਚਨਬੱਧ ਹੈ

