ਬਲੱਡ ਬੈਂਕ ‘ਚ ਲਗਾਇਆ ਵਿਸ਼ਵ ਰੈੱਡ ਕਰਾਸ ਦਿਵਸ ਨੂੰ ਸਮਰਪਿਤ ਖੂਨਦਾਨ ਕੈਂਪ

ਬਲੱਡ ਬੈਂਕ ‘ਚ ਲਗਾਇਆ ਵਿਸ਼ਵ ਰੈੱਡ ਕਰਾਸ ਦਿਵਸ ਨੂੰ ਸਮਰਪਿਤ ਖੂਨਦਾਨ ਕੈਂਪ

ਕੈਂਪ ‘ਚ 51 ਨੌਜਵਾਨਾਂ ਨੇ ਦਾਨ ਕੀਤਾ ਖੂਨ

ਫਗਵਾੜਾ ( ਡਾ ਰਮਨ / ਹਰਦਿਆਲ ਸਿੰਘ ਸੰਧੂ ) ਬਲੱਡ ਬੈਂਕ ਗੁਰੂ ਹਰਗੋਬਿੰਦ ਨਗਰ ਫਗਵਾੜਾ ਵਿਖੇ ਵਿਸ਼ਵ ਰੈੱਡ ਕਰਾਸ ਦਿਵਸ ਨੂੰ ਸਮਰਪਿਤ ਖੂਨਦਾਨ ਕੈਂਪ ਸਬ ਡਵੀਜ਼ਨਲ ਰੈੱਡ ਕਰਾਸ ਸੁਸਾਇਟੀ ਫਗਵਾੜਾ ਦੇ ਸਹਿਯੋਗ ਨਾਲ ਲਗਾਇਆ ਗਿਆ। ਜਿਸ ਦਾ ਉਦਘਾਟਨ ਐੱਸ.ਡੀ.ਐੱਮ. ਕਮ ਚੇਅਰਮੈਨ ਸਬ ਡਵੀਜ਼ਨਲ ਰੈੱਡ ਕਰਾਸ ਸੁਸਾਇਟੀ ਜਸ਼ਨਜੀਤ ਸਿੰਘ ਅਤੇ ਤਹਿਸੀਲਦਾਰ ਮਨਦੀਪ ਸਿੰਘ ਨੇ ਸ਼ਮਾ ਰੌਸ਼ਨ ਕਰਕੇ ਕੀਤੀ। ਮੁੱਖ ਮਹਿਮਾਨ ਜਸ਼ਨਜੀਤ ਸਿੰਘ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਖੂਨਦਾਨ ਕਰਕੇ ਲੋੜਵੰਦ ਮਰੀਜ਼ਾਂ ਨੂੰ ਨਵਾਂ ਜੀਵਨ ਦੇਣ ਵਿੱਚ ਸਹਿਯੋਗ ਕਰਨ। ਮਲਕੀਅਤ ਸਿੰਘ ਰਘਬੋਤਰਾ ਨੇ ਦੱਸਿਆ ਕਿ ਰੈੱਡ ਕਰਾਸ ਦਿਵਸ ਹਰ ਸਾਲ ਦੁਨੀਆਂ ਦੇ 190 ਦੇਸ਼ਾਂ ਵਿਚ ਲੋਕ ਸੇਵਾ ਕਰਦੇ ਹੋਏ ਮਨਾਇਆ ਜਾਂਦਾ ਹੈ। ਜੋ ਕਿ ਰੈੱਡ ਕਰਾਸ ਸੁਸਾਇਟੀ ਦੇ ਸੰਸਥਾਪਕ ਹੈਨਰੀ ਡਯੂਨਾ ਦੇ ਜਨਮ ਦਿਨ ਨੂੰ ਸਮਰਪਿਤ ਹੈ। ਸਮਾਜ ਸੇਵਕ ਸੁਲੱਖਣ ਸਿੰਘ ਜੋਹਲ ਨੇ ਖੂਨ ਦਾਨ ਕਰਨ ਵਾਲਿਆਂ ਦੀ ਹੌਸਲਾ ਅਫਜਾਈ ਕੀਤੀ। ਇਸ ਕੈਂਪ ਨੂੰ ਸਫ਼ਲਤ ਬਨਾਉਣ ਵਿੱਚ ਰਾਮਗੜ੍ਹੀਆ ਨਰਸਿੰਗ ਕਾਲਜ ਦੀਆਂ ਵਿਦਿਆਰਥਣਾਂ ਦਾ ਵੀ ਸਹਿਯੋਗ ਰਿਹਾ। ਅਖੀਰ ਵਿਚ ਡਾ. ਐਮ.ਪੀ. ਸਿੰਘ ਨੇ ਸਮੂਹ ਪਤਵੰਤਿਆਂ ਅਤੇ ਖੂਨਦਾਨੀਆ ਦਾ ਧੰਨਵਾਦ ਕੀਤਾ। ਇਸ ਮੌਕੇ ਮੋਹਨ ਲਾਲ ਤਨੇਜਾ, ਕ੍ਰਿਸ਼ਨ ਕੁਮਾਰ, ਅਮਰਜੀਤ ਡਾਂਗ, ਐੱਸ.ਸੀ. ਚਾਵਲਾ, ਜੁਨੇਸ਼ ਜੈਨ ਆਦਿ ਹਾਜ਼ਰ ਸਨ

56 Views