ਬਲੱਡ ਬੈਂਕ ਫਗਵਾੜਾ ‘ਚ ਮਾਂ ਦਿਵਸ ਮੌਕੇ ਚਾਰ ਸਫਲ ਮਾਵਾਂ ਦਾ ਹੋਇਆ ਸਨਮਾਨ

ਬਲੱਡ ਬੈਂਕ ਫਗਵਾੜਾ ‘ਚ ਮਾਂ ਦਿਵਸ ਮੌਕੇ ਚਾਰ ਸਫਲ ਮਾਵਾਂ ਦਾ ਹੋਇਆ ਸਨਮਾਨ

ਆਈ.ਏ.ਐਸ. ਸੁਰਭੀ ਸਿੰਗਲਾ ਨੇ ਕੀਤੀ ਮੁੱਖ ਮਹਿਮਾਨ ਵਜੋਂ ਸ਼ਿਰਕਤ

ਫਗਵਾੜਾ (ਡਾ ਰਮਨ /ਹਰਦਿਆਲ ਸਿੰਘ ਸੰਧੂ ) ਬਲੱਡ ਬੈਂਕ ਗੁਰੂ ਹਰਗੋਬਿੰਦ ਨਗਰ ਫਗਵਾੜਾ ਵਿਖੇ ਵਿਸ਼ਵ ਮਾਂ ਦਿਵਸ ਦੇ ਮੌਕੇ ’ਤੇ ਬਲੱਡ ਬੈਂਕ ਦੇ ਸਰਪ੍ਰਸਤ ਸ਼੍ਰੀ ਕੇ.ਕੇ. ਸਰਦਾਨਾ ਦੀਆਂ ਹਦਾਇਤਾਂ ਅਨੁਸਾਰ ਬਲੱਡ ਬੈਂਕ ਦੇ ਪ੍ਰਧਾਨ ਮਲਕੀਅਤ ਸਿੰਘ ਰਘਬੋਤਰਾ ਦੀ ਦੇਖ-ਰੇਖ ਹੇਠ ਵੱਖ-ਵੱਖ ਸਮਾਜਿਕ ਜਥੇਬੰਦੀਆਂ ਦੇ ਸਹਿਯੋਗ ਨਾਲ ਇਕ ਸਮਾਗਮ ਦਾ ਆਯੋਜਨ ਕੀਤਾ ਗਿਆ। ਜਿਸ ਵਿਚ ਮੁੱਖ ਮਹਿਮਾਨ ਵਜੋਂ ਪੱਛਮੀ ਬੰਗਾਲ ਵਿਖੇ ਪ੍ਰਸ਼ਾਸਨਿਕ ਅਧਿਕਾਰੀ ਵਜੋਂ ਸੇਵਾਵਾਂ ਨਿਭਾ ਰਹੀ ਸੁਰਭੀ ਸਿੰਗਲਾ (ਆਈ.ਏ.ਐਸ.) ਨੇ ਸ਼ਿਰਕਤ ਕੀਤੀ। ਉਨ੍ਹਾਂ ਤੋਂ ਇਲਾਵਾ ਚਾਰ ਸਫਲ ਮਾਵਾਂ ਨੂੰ ਵੀ ਸਨਮਾਨਿਤ ਕਰਨ ਲਈ ਵਿਸ਼ੇਸ਼ ਤੌਰ ’ਤੇ ਸੱਦਾ ਦਿੱਤਾ ਗਿਆ ਸੀ। ਜਿਨ੍ਹਾਂ ਦੀ ਪ੍ਰੇਰਨਾ ਅਤੇ ਮਾਰਗਦਰਸ਼ਨ ਨਾਲ ਉਨ੍ਹਾਂ ਦੇ ਬੱਚੇ ਜੀਵਨ ਵਿੱਚ ਵੱਡੀ ਕਾਮਯਾਬੀ ਹਾਸਲ ਕਰ ਸਕੇ ਹਨ। ਸਭ ਤੋਂ ਪਹਿਲਾਂ ਸਾਰੇ ਪਤਵੰਤਿਆਂ ਦਾ ਸਵਾਗਤ ਡਾ. ਰਾਜਨ ਵਲੋਂ ਕੀਤਾ ਗਿਆ। ਜਿਸ ਤੋਂ ਬਾਅਦ ਡਾ: ਨੀਲਮ ਸੇਠੀ ਅਤੇ ਸਾਹਿਤਕਾਰ ਮਹਿੰਦਰ ਸਿੰਘ ਸੋਢੀ ਨੇ ਆਪਣੇ ਪ੍ਰਭਾਵਸ਼ਾਲੀ ਵਿਚਾਰ ਅਤੇ ਨਿੱਜੀ ਤਜਰਬੇ ਸਾਂਝੇ ਕਰਦਿਆਂ ਮਾਂ ਦੇ ਪਿਆਰ ਅਤੇ ਉਸ ਨਾਲ ਜੁੜੀਆਂ ਯਾਦਾਂ ਦੇ ਅਨੰਦਮਈ ਅਨੁਭਵਾਂ ਬਾਰੇ ਦੱਸਿਆ। ਇਸ ਤੋਂ ਬਾਅਦ ਮੁੱਖ ਮਹਿਮਾਨ ਸੁਰਭੀ ਸਿੰਗਲਾ ਨੇ ਸਫਲ ਮਾਵਾਂ ਡਾ: ਸੁਵੀਰਾ ਸ਼ਰਮਾ, ਉਰਮਿਲਾ ਦੇਵੀ, ਸ਼ਿੰਦਰ ਕੌਰ ਅਤੇ ਪਾਇਲ ਸਿੰਗਲਾ ਨੂੰ ਯਾਦਗਾਰੀ ਚਿੰਨ੍ਹ, ਪ੍ਰਸ਼ੰਸਾ ਪੱਤਰ ਅਤੇ ਦੁਸ਼ਾਲਾ ਦੇ ਕੇ ਸਨਮਾਨਿਤ ਕੀਤਾ। ਜਿਨ੍ਹਾਂ ਦੇ ਬੱਚੇ ਆਪਣੀ ਅਣਥੱਕ ਮਿਹਨਤ ਸਦਕਾ ਅੱਜ ਵੱਕਾਰੀ ਮੁਕਾਮ ’ਤੇ ਹਨ। ਪ੍ਰੋਗਰਾਮ ਦਾ ਸੰਚਾਲਨ ਕਰਦਿਆਂ ਮਲਕੀਅਤ ਸਿੰਘ ਰਘਬੋਤਰਾ ਨੇ ਦੱਸਿਆ ਕਿ ਡਾ: ਸੁਵੀਰਾ ਸ਼ਰਮਾ ਦੇ ਦੋਵੇਂ ਪੁੱਤਰ ਸਫ਼ਲ ਡਾਕਟਰ ਹਨ। ਉਰਮਿਲਾ ਦੇਵੀ ਦੀ ਬੇਟੀ ਨੇ ਕੁਝ ਸਮਾਂ ਪਹਿਲਾਂ ਪੀ.ਸੀ.ਐੱਸ. (ਜੁਡੀਸ਼ੀਅਲ) ਦਾ ਇਮਤਿਹਾਨ ਪਾਸ ਕਰਕੇ ਜੱਜ ਦਾ ਉੱਚਾ ਅਹੁਦਾ ਪ੍ਰਾਪਤ ਕੀਤਾ ਹੈ। ਸ਼ਿੰਦਰ ਕੌਰ ਦੇ ਤਿੰਨ ਬੱਚਿਆਂ ਵਿੱਚੋਂ ਦੋ ਡਾਕਟਰ ਹਨ ਅਤੇ ਇੱਕ ਆਈ.ਏ.ਐਸ ਹੈ। ਜਦਕਿ ਪਾਇਲ ਸਿੰਗਲਾ ਮੁੱਖ ਮਹਿਮਾਨ ਸੁਰਭੀ ਸਿੰਗਲਾ (ਆਈ.ਏ.ਐਸ.) ਦੀ ਮਾਤਾ ਹਨ। ਰਘਬੋਤਰਾ ਨੇ ਸਨਮਾਨ ਸਮਾਗਮ ਵਿੱਚ ਸਹਿਯੋਗ ਦੇਣ ਲਈ ਰੋਟਰੀ ਕਲੱਬ ਫਗਵਾੜਾ (ਜੇਮਸ) ਦੇ ਪ੍ਰਧਾਨ ਨਿਖਿਲ ਗੁਪਤਾ, ਆਈ.ਐਮ.ਏ. ਦੇ ਸਾਬਕਾ ਪ੍ਰਧਾਨ ਡਾ: ਐੱਸ. ਰਾਜਨ, ਡਾ: ਜੇ.ਐਸ. ਵਿਰਕ ਪ੍ਰਧਾਨ ਸਿਟੀਜ਼ਨ ਰਾਈਟਸ ਫੋਰਮ, ਡਾ: ਵਿਜੇ ਸ਼ਰਮਾ ਸਾਬਕਾ ਪ੍ਰਧਾਨ ਭਾਰਤ ਵਿਕਾਸ ਪ੍ਰੀਸ਼ਦ, ਮੈਡਮ ਮੋਨਿਕਾ ਇੰਚਾਰਜ ਸ਼ਾਲਿਨੀ ਗਰੁੱਪ ਫਗਵਾੜਾ ਦਾ ਵਿਸ਼ੇਸ਼ ਧੰਨਵਾਦ ਕੀਤਾ। ਇਸ ਮੌਕੇ ਮੋਹਨ ਲਾਲ ਤਨੇਜਾ, ਬੌਬੀ ਸਿੰਗਲਾ, ਐੱਸ.ਸੀ. ਚਾਵਲਾ, ਵਿਪਨ ਅਰੋੜਾ, ਰਮਨ ਨਹਿਰਾ, ਸ਼ਾਮ ਲਾਲ ਸ਼ੇਖੂਪੁਰੀਆ, ਰਾਮ ਸ਼ਰਨ, ਡਾ: ਵਰੁਣ ਸ਼ਰਮਾ, ਹਰਵਿੰਦਰ ਸਿੰਘ ਆਦਿ ਹਾਜ਼ਰ ਸਨ

56 Views