ਕੋਈ ਹਿੰਦੂ ਮੰਦਰ ਤੇ ਹਮਲਾ ਕਰਦਾ ਹੈ ਤਾਂ ਅੱਤਵਾਦ ਵਾਂਗ ਹੋਵੇ ਕਾਰਵਾਈ-ਦਿਨੇਸ਼ ਚੌਹਾਨ
ਕੋਈ ਹਿੰਦੂ ਮੰਦਰ ਤੇ ਹਮਲਾ ਕਰਦਾ ਹੈ ਤਾਂ ਅੱਤਵਾਦ ਵਾਂਗ ਹੋਵੇ ਕਾਰਵਾਈ-ਦਿਨੇਸ਼ ਚੌਹਾਨ
ਇਤਿਹਾਸ ਦੇ ਪੰਨੇ ਖੋਲ੍ਹ ਕੇ ਦੇਖੀਏ ਤਾਂ ਬਹੁਤ ਅਜਿਹੇ ਮੰਦਰ ਮਿਲ ਜਾਣਗੇ ਜਿਨ੍ਹਾਂ ਦਾ ਨਾਮੋ ਨਿਸ਼ਾਨ ਮਿਟਾ ਦਿੱਤਾ ਗਿਆ।ਉਨ੍ਹਾਂ ਦੀ ਥਾਂ ਤੇ ਕਈ ਅਜਿਹੀਆਂ ਚੀਜ਼ਾਂ ਬਣਾ ਦਿੱਤੀਆਂ ਗਾਈਆਂ ਜਿਸ ਨੂੰ ਦੇਖ ਕੇ ਇੰਝ ਲੱਗਦਾ ਸੀ ਜਿਵੇਂ ਇੱਥੇ ਕੋਈ ਮੰਦਰ ਹੀ ਨਹੀਂ ਸੀ।ਹੁਣ ਅਜਿਹਾ ਲੱਗਦਾ ਹੈ ਕਿ ਇਤਿਹਾਸ ਨੂੰ ਦੁਹਰਾਉਣ ਦੀ ਕੋਸ਼ਿਸ਼ ਵਿਚ ਕੁਝ ਕੱਟੜਪੰਥੀ ਲੋਕ ਲੱਗੇ ਹੋਏ ਹਨ।ਭਾਰਤ ਸਮੇਤ ਪੂਰੀ ਦੁਨੀਆ ਵਿੱਚ ਹਿੰਦੂ ਮੰਦਰਾਂ ਨੂੰ ਤੋੜਿਆ ਜਾ ਰਿਹਾ ਹੈ।ਹਾਲ ਹੀ ਵਿੱਚ ਭਾਰਤ ਦੇ ਕਈ ਹਿੱਸਿਆਂ ਵਿੱਚ ਮੰਦਰਾਂ ਜਾਂ ਮੰਦਰ ਦੇ ਅੰਦਰ ਮੂਰਤੀਆਂ ਨੂੰ ਤੋੜਿਆ ਗਿਆ ਹੈ।ਅਜਿਹੇ ਹੀ ਇੱਕ ਤਾਜਾ ਮਾਮਲਾ ਗੁਜਰਾਤ ਦੇ ਅਹਿਮਦਾਬਾਦ ਦੇ ਪਿਰਾਨਾ ਸਥਿਤ ਪ੍ਰੇਰਨਾ ਪੀਠ ਨਿਸ਼ਕਲੰਕੀ ਮੰਦਿਰ ਵਿੱਚ ਦੇਖਣ ਨੂੰ ਮਿਲਿਆ ਹੈ।ਜਿਸ ਵਿਚ ਹਿੰਦੂਆਂ ਦੀ ਆਸਥਾ ਦਾ ਮਜ਼ਾਕ ਉਡਾਉਂਦੇ ਹੋਏ ਇੱਕ ਮੁਸਲਿਮ ਭੀੜ ਨੇ ਮੰਦਰ ਵਿੱਚ ਦਾਖ਼ਲ ਹੋ ਕੇ ਦੇਵੀ-ਦੇਵਤਿਆਂ ਦੀਆਂ ਮੂਰਤੀਆਂ ਦੀ ਭੰਨਤੋੜ ਕੀਤੀ ਹੈ।ਇਸ ਘਟਨਾ ਦੀ ਸਖ਼ਤ ਨਿੰਦਾ ਕਰਦਿਆਂ ਸ਼ਿਵ ਸੈਨਾ ਬਾਲਾ ਸਾਹਿਬ ਠਾਕਰੇ ਸ਼ਿੰਦੇ ਗਰੁੱਪ ਦੇ ਜ਼ਿਲ੍ਹਾ ਪ੍ਰਧਾਨ ਦਿਨੇਸ਼ ਚੌਹਾਨ ਨੇ ਦੱਸਿਆ ਕਿ ਵਾਇਰਲ ਹੋ ਰਹੀ ਵੀਡੀਓ ਵਿੱਚ ਸਾਫ ਦੇਖਿਆ ਜਾ ਸਕਦਾ ਹੈ ਕਿ ਭੀੜ ਵਿੱਚ ਜ਼ਿਆਦਾਤਰ ਲੋਕ ਜਾਲੀਦਾਰ ਟੋਪੀ ਪਹਿਨੇ ਹੋਏ ਹਨ ਅਤੇ ਉਹ ਲਾਠੀਆਂ ਨਾਲ ਮੰਦਰ ਤੇ ਹਮਲਾ ਕਰ ਰਹੇ ਹਨ।ਉਨ੍ਹਾਂ ਨੇ ਦਾਅਵਾ ਕੀਤਾ ਕਿ ਇਹ ਹਮਲਾ ਪਹਿਲਾਂ ਤੋਂ ਯੋਜਨਾਬੱਧ ਸੀ ਅਤੇ ਹਿੰਦੂ ਦੇਵੀ-ਦੇਵਤਿਆਂ ਦੀਆਂ ਕਈ ਮੂਰਤੀਆਂ ਤੋੜ ਦਿੱਤੀਆਂ ਗਈਆਂ ਹਨ।ਚੋਹਾਨ ਨੇ ਕਿਹਾ ਕਿ ਹਿੰਦੂਆਂ ਆਸਥਾ ਦੇ ਪ੍ਰਤੀਕ ਮੰਦਰ ਤੇ ਜੋ ਹਮਲਾ ਹੋਇਆ ਹੈ ਇਹ ਇੱਕ ਸਾਜ਼ਿਸ਼ ਦੇ ਹਿੱਸੇ ਵਜੋਂ ਕੀਤਾ ਗਿਆ ਹੈ ਮੈ ਇਸਦੀ ਨਿੰਦਾ ਕਰਦਾ ਹਾਂ।ਇਹ ਇੱਕ ਸਾਜ਼ਿਸ਼ ਤਹਿਤ ਕੀਤਾ ਗਿਆ ਕੰਮ ਹੈ ਅਤੇ ਜੇਕਰ ਕੋਈ ਉਨ੍ਹਾਂ ‘ਤੇ ਹਮਲਾ ਕਰਦਾ ਹੈ।ਹਿੰਦੂ ਮੰਦਰ ਕੀਤੇ ਵੀ ਹੈ ਅਤੇ ਮੰਦਰ ਤੇ ਕੋਈ ਵੀ ਹਮਲਾ ਕਰਦਾ ਹੈ ਤਾਂ ਉਸ ਤੇ ਅੱਤਵਾਦ ਵਾਂਗ ਹੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।ਚੌਹਾਨ ਨੇ ਕਿਹਾ ਕਿ ਜੇਕਰ ਅਸੀਂ ਅਜਿਹਾ ਨਹੀਂ ਕਰਦੇ ਤਾਂ ਵਿਸ਼ਵ ਸ਼ਾਂਤੀ ਪ੍ਰਾਪਤ ਨਹੀਂ ਹੋਵੇਗੀ।ਦਿਨੇਸ਼ ਚੌਹਾਨ ਨੇ ਕਿਹਾ ਕਿ ਮੰਦਿਰ ਸ਼ਾਂਤੀ, ਆਸਥਾ ਅਤੇ ਸ਼ਰਧਾ ਦਾ ਕੇਂਦਰ ਹੁੰਦੇ ਹਨ।ਜੇਕਰ ਕੋਈ ਇਸ ਤੇ ਹਮਲਾ ਕਰਦਾ ਹੈ ਤਾਂ ਸੁਰੱਖਿਆ ਅਤੇ ਸ਼ਾਂਤੀ ਦੇ ਲਈ ਸਭ ਤੋਂ ਪਹਿਲਾ ਫਰਜ਼ ਸਰਕਾਰ ਦਾ ਬਣਦਾ ਹੈ ਅਤੇ ਜੋ ਸਰਕਾਰ ਜਾਂ ਜੋ ਦੇਸ਼ ਸਨਮਾਨ ਅਤੇ ਸੁਰੱਖਿਆ ਦੇ ਜਾਣਿਆ ਜਾਂਦਾ ਹੈ,ਉਸ ਦੇਸ਼ ਵਿਚ ਵੀ ਅਜਿਹਾ ਹੁੰਦਾ ਹੈ ਤਾਂ ਇਹ ਲੋਕਾਂ ਲਈ ਚੰਗਾ ਸੰਦੇਸ਼ ਨਹੀਂ ਹੈ।ਉਨ੍ਹਾਂ ਕਿਹਾ ਕਿ ਮੈਂ ਭਾਰਤ ਸਰਕਾਰ ਨੂੰ ਪ੍ਰਾਰਥਨਾ ਕਰਦਾ ਹਾਂ ਕਿ ਇਸ ਦਾ ਜਲਦੀ ਤੋਂ ਜਲਦੀ ਹੱਲ ਕੱਢਿਆ ਜਾਵੇ ਅਤੇ ਸਭ ਦੀ ਸ਼ਾਂਤੀ ਬਣੀ ਰਹੇ।ਸਭ ਨੂੰ ਮਿਲ ਕੇ ਕੰਮ ਕਰਨਾ,ਇਹ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਹੈ।

