ਭਾਜਪਾ ਲਈ ‘ਚਾਰ ਸੌ ਪਾਰ’ ਦੀ ਥਾਂ ਪਿੰਡਾਂ ‘ਚ ਆ ਰਹੀ ‘ਚਲੋ ਬਾਹਰ’ ਦੀ ਆਵਾਜ਼ – ਪਿ੍ਰਤਪਾਲ ਕੌਰ ਤੁਲੀ

ਭਾਜਪਾ ਲਈ ‘ਚਾਰ ਸੌ ਪਾਰ’ ਦੀ ਥਾਂ ਪਿੰਡਾਂ ‘ਚ ਆ ਰਹੀ ‘ਚਲੋ ਬਾਹਰ’ ਦੀ ਆਵਾਜ਼ – ਪਿ੍ਰਤਪਾਲ ਕੌਰ ਤੁਲੀ

ਅਰਵਿੰਦ ਕੇਜਰੀਵਾਲ ਦੀ ਜਮਾਨਤ ਨੂੰ ਦੱਸਿਆ ਲੋਕਤੰਤਰ ਦੀ ਜਿੱਤ

ਫਗਵਾੜਾ ( ਡਾ ਰਮਨ ਹਰਦਿਆਲ ਸਿੰਘ ਸੰਧੂ ) ਪੰਜਾਬ ਅਤੇ ਦਿੱਲੀ ‘ਚ ਹੋਣ ਵਾਲੀ ਲੋਕਸਭਾ ਚੋਣਾਂ ਦੀ ਵੋਟਿੰਗ ਤੋਂ ਪਹਿਲਾਂ ਆਪ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਮਾਣਯੋਗ ਸੁਪਰੀਮ ਕੋਰਟ ਵਲੋਂ ਜਮਾਨਤ ਮਿਲਣ ਨਾਲ ਆਮ ਆਦਮੀ ਪਾਰਟੀ ਦੇ ਸਮੂਹ ਵਰਕਰਾਂ ਦਾ ਉਤਸ਼ਾਹ ਸਿਖਰਾਂ ‘ਤੇ ਹੈ ਕਿਉਂਕਿ ਲੋਕਤੰਤਰ ਦੀ ਜਿੱਤ ਹੋਈ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਫਗਵਾੜਾ ਦੀ ਸੀਨੀਅਰ ਅਤੇ ਨਿਧੜਕ ਮਹਿਲਾ ਆਪ ਆਗੂ ਪਿ੍ਰਤਪਾਲ ਕੌਰ ਤੁਲੀ ਨੇ ਅੱਜ ਇੱਥੇ ਮੀਡੀਆ ਨਾਲ ਗੱਲਬਾਤ ਦੌਰਾਨ ਕੀਤਾ ਹੈ। ਉਹਨਾਂ ਕਿਹਾ ਕਿ ਕੋਰਟ ਵਲੋਂ ਮਿਲੀ ਜਮਾਨਤ ਦੇਸ਼ ਭਰ ਦੇ ਲੱਖਾਂ ਪਾਰਟੀ ਵਲੰਟੀਅਰਾਂ ਅਤੇ ਕਰੋੜਾਂ ਆਪ ਸਮਰਥਕਾਂ ਦੀਆਂ ਦੁਆਵਾਂ ਦਾ ਨਤੀਜਾ ਹੈ। ਭਾਜਪਾ ਅਤੇ ਮੋਦੀ ਸਰਕਾਰ ਨੇ ਬੇਸ਼ਕ ਕੁੱਝ ਸਮੇਂ ਲਈ ‘ਆਪ’ ਦੇ ਸ਼ੇਰ ਨੂੰ ਪਿੰਜਰੇ ਵਿਚ ਕੈਦ ਕਰ ਲਿਆ ਸੀ ਪਰ, ਹੁਣ ਉਹ ਸ਼ੇਰ ਵਾਪਿਸ ਆ ਗਿਆ ਹੈ। ਜਿਸਦੀ ਦਹਾੜ ਆਉਂਦੇ ਦਿਨਾਂ ‘ਚ ਭਾਜਪਾ ਵਾਲਿਆਂ ਦੀ ਨੀਂਦ ਉਡਾ ਕੇ ਰੱਖ ਦੇਵੇਗੀ। ਉਹਨਾਂ ਕਿਹਾ ਕਿ ਕੇਜਰੀਵਾਲ ਨੂੰ ਜਮਾਨਤ ਮਿਲਣ ਨਾਲ ਦਿੱਲੀ ਅਤੇ ਪੰਜਾਬ ਦੀ ਚੋਣ ਪ੍ਰਚਾਰ ਮੁਹਿਮ ਨੂੰ ਭਾਰੀ ਉਤਸ਼ਾਹ ਮਿਲੇਗਾ। ਵੋਟਰਾਂ ਦੀ ਹਮਦਰਦੀ ਪੂਰੀ ਤਰ੍ਹਾਂ ਦੇ ਨਾਲ ਅਰਵਿੰਦ ਕੇਜਰੀਵਾਲ ਦੇ ਨਾਲ ਹੈ। ਇਹਨਾਂ ਲੋਕਸਭਾ ਚੋਣਾਂ ‘ਚ ਵੋਟਰ ਕੇਂਦਰ ਦੀ ਸੰਵਿਧਾਨ ਵਿਰੋਧੀ, ਘੱਟ ਗਿਣਤੀ ਵਿਰੋਧੀ ਅਤੇ ਰਿਜਰਵੇਸ਼ਨ ਵਿਰੋਧੀ ਭਾਜਪਾ ਸਰਕਾਰ ਨੂੰ ਸੱਤਾ ਤੋਂ ਲਾਂਬੇ ਕਰਨ ਦਾ ਮਨ ਬਣਾ ਚੁੱਕਾ ਹੈ। ਭਾਜਪਾ ਦੇ ‘ਚਾਰ ਸੌ ਪਾਰ’ ਦੀ ਜਗ੍ਹਾ ਹੁਣ ‘ਚਲੋ ਪਿੰਡੋਂ ਬਾਹਰ’ ਦੇ ਨਾਅਰੇ ਨੇ ਲੈ ਲਈ ਹੈ। ਉਹਨਾਂ ਦਾਅਵੇ ਨਾਲ ਕਿਹਾ ਕਿ ਇਹਨਾਂ ਲੋਕਸਭਾ ਚੋਣਾਂ ‘ਚ ਪੰਜਾਬ ਅੰਦਰ ਭਾਜਪਾ ਸਮੇਤ ਵਿਰੋਧੀ ਧਿਰ ਦੀ ਕਿਸੇ ਵੀ ਪਾਰਟੀ ਦਾ ਖਾਤਾ ਨਹੀਂ ਖੁੱਲੇਗਾ। ਹੁਸ਼ਿਆਰਪੁਰ ਤੋਂ ਡਾ. ਰਾਜਕੁਮਾਰ ਚੱਬੇਵਾਲ ਸਮੇਤ ਸਾਰੀਆਂ ਸੀਟਾਂ ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੀ ਸ਼ਾਨਦਾਰ ਜਿੱਤ ਸੌ ਫੀਸਦੀ ਯਕੀਨੀ ਹੈ

65 Views