ਦੋਆਬਾ ਸਾਹਿਤ ਅਤੇ ਸਮਾਜਿਕ ਕੇਂਦਰ ਨੇ ਸ੍ਰੋਮਣੀ ਸਾਹਿੱਤਕਾਰ ਸ਼ਿਵ ਕੁਮਾਰ ਬਟਾਲਵੀ ਨੂੰ ਦਿੱਤੀ ਨਿੱਘੀ ਸ਼ਰਧਾਂਜਲੀ
ਦੋਆਬਾ ਸਾਹਿਤ ਅਤੇ ਸਮਾਜਿਕ ਕੇਂਦਰ ਨੇ ਸ੍ਰੋਮਣੀ ਸਾਹਿੱਤਕਾਰ ਸ਼ਿਵ ਕੁਮਾਰ ਬਟਾਲਵੀ ਨੂੰ ਦਿੱਤੀ ਨਿੱਘੀ ਸ਼ਰਧਾਂਜਲੀ
ਪੰਜਾਬੀ ਦੇ ਵਿਲੱਖਣ ਤੇ ਮਹਾਨ ਸ਼ਾਇਰ ਸਨ ਸ਼ਿਵ ਕੁਮਾਰ ਬਟਾਲਵੀ -ਰਵਿੰਦਰ ਸਿੰਘ ਰਾਏੇ
ਫਗਵਾੜਾ (ਡਾ ਰਮਨ / ਹਰਦਿਆਲ ਸਿੰਘ ਸੰਧੂ ) ਦੋਆਬਾ ਸਾਹਿਬ ਅਤੇ ਸਮਾਜਿਕ ਕੇਂਦਰ ਫਗਵਾੜਾ ਵੱਲੋਂ ਮੇਹਲੀ ਗੇਟ ਫਗਵਾੜਾ ਵਿਖੇ ਕੇਂਦਰ ਦੇ ਪ੍ਰਧਾਨ ਰਵਿੰਦਰ ਸਿੰਘ ਰਾਏ ਅਤੇ ਚੇਅਰਮੈਨ ਜਤਿੰਦਰ ਸਿੰਘ ਖਾਲਸਾ ਦੀ ਅਗਵਾਈ ਵਿੱਚ ਇੱਕ ਸਮਾਗਮ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਸਭਾ ਦੇ ਸਮੂਹ ਮੈਂਬਰਾਂ ਨੇ ਹਿੱਸਾ ਲਿਆ। ਇਸ ਸਮਾਗਮ ਵਿੱਚ ਪੰਜਾਬੀ ਦੇ ਪ੍ਰਸਿੱਧ ਸ਼ਾਇਰ ਸ਼ਿਵ ਕੁਮਾਰ ਬਟਾਲਵੀ ਨੂੰ ਭਾਵ-ਭਿੰਨੀ ਸ਼ਰਧਾਂਜਲੀ ਅਰਪਿਤ ਕੀਤੀ ਗਈ। ਪ੍ਰਧਾਨ ਰਵਿੰਦਰ ਸਿੰਘ ਰਾਏ ਨੇ ਹਾਜਰੀਨ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸ਼ਿਵ ਕੁਮਾਰ ਬਟਾਲਵੀ ਪੰਜਾਬੀ ਦੇ ਪ੍ਰਸਿੱਧ ਕਵੀ ਅਤੇ ਗੀਤਕਾਰ ਸਨ। ਜਿਨਾਂ ਦਾ ਜਨਮ 23 ਜੁਲਾਈ 1936 ਨੂੰ ਬੜਾ ਪਿੰਡ ਲੋਹਟੀਆਂ, ਸ਼ਕਰਗੜ੍ਹ ਤਹਿਸੀਲ (ਹੁਣ ਪਾਕਿਸਤਾਨ ਦੇ ਇਸ ਪੰਜਾਬ ਸੂਬੇ ਵਿੱਚ) ਪੰਡਿਤ ਕ੍ਰਿਸ਼ਨ ਗੋਪਾਲ ਦੇ ਘਰ ਹੋਇਆ ਸੀ। ਭਾਰਤ ਦੀ ਵੰਡ ਤੋਂ ਬਾਅਦ, ਉਸ ਦਾ ਪਰਿਵਾਰ ਗੁਰਦਾਸਪੁਰ ਜ਼ਿਲੇ ਦੇ ਬਟਾਲਾ ਸ਼ਹਿਰ ਚਲਾ ਗਿਆ। ਸ਼ਿਵ ਕੁਮਾਰ ਬਟਾਲਵੀ ਸਕੂਲ ਅਤੇ ਕਾਲਜ ਦੀ ਪੜ੍ਹਾਈ ਦੇ ਨਾਲ-ਨਾਲ ਕਵਿਤਾਵਾਂ ਗੀਤ ਅਤੇ ਗਜ਼ਲਾਂ ਵੀ ਲਿਖਦੇ ਰਹੇ। ਉਹਨਾਂ ਨੇ ਮੈਂ ਅਤੇ ਮੈਂ, ਆਟੇ ਦੀਆਂ ਚਿੜੀਆਂ, ਅਸਾਂ ਤਾਂ ਜੋਬਨ ਰੁਤੇ ਮਰਨਾ, ਬਿਰਹਾ ਤੂ ਸੁਲਤਾਨ, ਲਾਜਵੰਤੀ, ਪੀੜਾਂ ਦਾ ਪਰਾਗਾ, ਆਰਤੀ ਤੋਂ ਇਲਾਵਾ ਪ੍ਰਸਿਧ ਕਾਵਿ ਰਚਨਾ ਲੂਣਾ ਲਿਖੀਆਂ। ਸ਼ਿਵ ਕੁਮਾਰ ਬਟਾਲਵੀ ਨੇ ਸਮਾਜ ਦੇ ਹਰ ਰੰਗ, ਦੁੱਖ ਤਕਲੀਫਾਂ ਤੋਂ ਇਲਾਵਾ ਮਨੁੱਖੀ ਰਿਸ਼ਤਿਆਂ ਬਾਰੇ ਖੁੱਲ ਕੇ ਲਿਖਿਆ। ਇਸ ਪ੍ਰਸਿੱਧ ਸ਼ਾਇਰ ਦਾ ਛੋਟੀ ਉਮਰ ਵਿਚ ਹੀ 6 ਮਈ 1973 ਨੂੰ ਦੇਹਾਂਤ ਹੋ ਗਿਆ। ਉਹਨਾਂ ਕਿਹਾ ਕਿ ਸ਼ਿਵ ਕੁਮਾਰ ਬਟਾਲਵੀ ਨੇ ਪੰਜਾਬੀ ਸਾਹਿਤ ਨੂੰ ਬਹੁਤ ਕੁਝ ਦਿੱਤਾ ਹੈ, ਇਸ ਕਰਕੇ ਸਾਨੂੰ ਉਹਨਾਂ ਦੀ ਸ਼ਾਇਰੀ ਨੂੰ ਹਰ ਵਰਗ ਤੱਕ ਪਹੁੰਚਾਉਣਾ ਚਾਹੀਦਾ ਹੈ ਤਾਂ ਕਿ ਸਾਡੀ ਆਉਣ ਵਾਲੀ ਪੀੜੀ ਵੀ ਇਸ ਪ੍ਰਸਿੱਧ ਸ਼ਾਇਰ ਨੂੰ ਯਾਦ ਰੱਖ ਸਕੇ। ਇਸ ਸਮਾਗਮ ਵਿੱਚ ਸਭਾ ਦੇ ਡਾਇਰੈਕਟਰ ਡਾ. ਐਸ.ਪੀ. ਮਾਨ, ਸੀਨੀਅਰ ਵਾਈਸ ਪ੍ਰਧਾਨ ਗੁਰਨਾਮ ਸਿੰਘ, ਪ੍ਰੈਸ ਸਕੱਤਰ ਅਸ਼ੋਕ ਸ਼ਰਮਾ, ਪੀ.ਆਰ.ਓ. ਓਮ ਪ੍ਰਕਾਸ਼ ਪਾਲ, ਮੀਡੀਆ ਇੰਚਾਰਜ ਖੁਸ਼ਪ੍ਰੀਤ ਕੌਰ, ਸਕੱਤਰ ਲਵਪ੍ਰੀਤ ਸਿੰਘ ਰਾਏ, ਕਰਮਵੀਰ ਪਾਲ ਅਤੇ ਮੈਡਮ ਸੁਨੀਤਾ ਤੋਂ ਇਲਾਵਾ ਸਾਹਿਤ ਪ੍ਰੇਮੀ ਹਾਜ਼ਰ ਸਨ

