ਬਲੱਡ ਬੈਂਕ ਨੇ ਰਾਮਗੜ੍ਹੀਆ ਨਰਸਿੰਗ ਕਾਲਜ ਦੇ ਸਹਿਯੋਗ ਨਾਲ ਮਨਾਇਆ ਵਿਸ਼ਵ ਥੈਲੇਸੀਮੀਆ ਦਿਵਸ

ਬਲੱਡ ਬੈਂਕ ਨੇ ਰਾਮਗੜ੍ਹੀਆ ਨਰਸਿੰਗ ਕਾਲਜ ਦੇ ਸਹਿਯੋਗ ਨਾਲ ਮਨਾਇਆ ਵਿਸ਼ਵ ਥੈਲੇਸੀਮੀਆ ਦਿਵਸ

ਡਾ. ਐਮ.ਪੀ. ਸਿੰਘ ਨੇ ਪ੍ਰੈਜੇਨਟੇਸ਼ਨ ਰਾਹੀਂ ਦਿੱਤੀ ਵਢਮੁੱਲੀ ਜਾਣਕਾਰੀ

ਫਗਵਾੜਾ ( ਡਾ ਰਮਨ / ਹਰਦਿਆਲ ਸਿੰਘ ਸੰਧੂ ) ਬਲੱਡ ਬੈਂਕ ਗੁਰੂ ਹਰਗੋਬਿੰਦ ਨਗਰ ਫਗਵਾੜਾ ਵਿਖੇ ਵਿਸ਼ਵ ਥੈਲੇਸੀਮੀਆ ਦਿਵਸ ਰਾਮਗੜ੍ਹੀਆ ਨਰਸਿੰਗ ਕਾਲਜ ਦੇ ਸਹਿਯੋਗ ਨਾਲ ਮਨਾਇਆ ਗਿਆ। ਸਮਾਗਮ ਦੌਰਾਨ ਬਲੱਡ ਬੈਂਕ ਦੇ ਪ੍ਰਧਾਨ ਮਲਕੀਅਤ ਸਿੰਘ ਰਘਬੋਤਰਾ ਨੇ ਹਾਜਰੀਨ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਥੈਲੇਸੀਮੀਆ ਖੂਨ ਦੀ ਘਾਟ ਨਾਲ ਸਬੰਧਤ ਜੈਨਰੇਟਿਕ ਬਿਮਾਰੀ ਹੈ। ਇਸ ਬਿਮਾਰੀ ਨਾਲ ਬੱਚਿਆਂ ਵਿਚ ਲੋੜੀਂਦੇ ਖੂਨ ਦੀ ਮਾਤਰਾ ਪੈਦਾ ਨਹੀਂ ਹੁੰਦੀ। ਇਸ ਦੌਰਾਨ ਡਾ. ਐਮ.ਪੀ. ਸਿੰਘ ਨੇ ਪਾਵਰ ਪੁਆਇੰਟ ਪ੍ਰੈਜੇਨਟੇਸ਼ਨ ਰਾਹੀਂ ਨਰਸਿੰਗ ਕਾਲਜ ਦੇ ਵਿਦਿਆਰਥੀਆਂ ਅਤੇ ਮੈਂਬਰਾਂ ਨੂੰ ਭਰਪੂਰ ਜਾਣਕਾਰੀ ਦਿੱਤੀ। ਉਹਨਾਂ ਸੁਝਾਅ ਦਿੱਤਾ ਕਿ ਜੇਕਰ ਵਿਆਹ ਤੋਂ ਪਹਿਲਾਂ ਹੋਣ ਵਾਲੇ ਪਤੀ-ਪਤਨੀ ਦਾ ਟੈਸਟ ਕਰ ਲਿਆ ਜਾਵੇ ਤਾਂ ਬੱਚੇ ਵਿਚ ਇਸ ਬਿਮਾਰੀ ਦੀ ਸੰਭਾਵਨਾ ਨੂੰ ਰੋਕਿਆ ਜਾ ਸਕਦਾ ਹੈ। ਬੁਲਾਰਿਆਂ ਵਲੋਂ ਵਿਦਿਆਰਥੀਆਂ ਦੇ ਸੁਆਲਾਂ ਦੇ ਜਵਾਬ ਵੀ ਦਿੱਤੇ ਗਏ। ਇਸ ਮੌਕੇ ਰਾਮਗੜ੍ਹੀਆ ਐਜੂਕੇਸ਼ਨ ਕੋਂਸਲ ਦੇ ਚੇਅਰਪਰਸਨ ਮਨਪ੍ਰੀਤ ਕੌਰ ਭੋਗਲ, ਪਿ੍ਰੰਸੀਪਲ ਮਨਦੀਪ ਕੌਰ, ਰਾਕੇਸ਼ ਛਾਬੜਾ, ਐਸ.ਸੀ. ਚਾਵਲਾ, ਮੋਹਨ ਲਾਲ ਤਨੇਜਾ, ਅਮਰਜੀਤ ਡਾਂਗ ਅਤੇ ਹੋਰ ਪਤਵੰਤੇ ਹਾਜਰ ਸਨ

36 Views