ਆਪਦਾ ਸਮੇਂ ਰੈਡ ਕਰਾਸ ਦੇ ਲਾਲ ਵਰਦੀ ਦੀ ਸੇਵਾ ਮਰਹਮ ਸਮਾਨ- ਪੰਕਜ ਕਪੂਰ

ਆਪਦਾ ਸਮੇਂ ਰੈਡ ਕਰਾਸ ਦੇ ਲਾਲ ਵਰਦੀ ਦੀ ਸੇਵਾ ਮਰਹਮ ਸਮਾਨ- ਪੰਕਜ ਕਪੂਰ

ਹਿੰਦੁਸਤਾਨ ਵੈਲਫੇਅਰ ਬਲੱਡ ਡੋਨਰਜ਼ ਕਲੱਬ ਵਲੋਂ ਡਿਵਾਇਨ ਪਬਲਿਕ ਸਕੂਲ ਵਿਖੇ ਮਨਾਇਆ ਰੈਡ ਕਰਾਸ ਦਿਵਸ

ਫਗਵਾੜਾ ( ਡਾ ਰਮਨ ਹਰਦਿਆਲ ਸਿੰਘ ਸੰਧੂ ) ਅੰਤਰ ਰਾਸ਼ਟਰੀ ਸੰਸਥਾ ਰੈਡ ਕਰਾਸ ਦਿਵਸ ਦੇ ਸਬੰਧ ਵਿੱਚ ਖੂਨਦਾਨ ਸਿਰਮੌਰ ਸੰਸਥਾ ਹਿੰਦੁਸਤਾਨ ਵੈਲਫੇਅਰ ਬਲੱਡ ਡੋਨਰਜ਼ ਕਲੱਬ ( ਰਜ਼ਿ.) ਫਗਵਾੜਾ ਵਲੋਂ ਡਿਵਾਇਨ ਪਬਲਿਕ ਸਕੂਲ ਜੀ ਟੀ ਰੋਡ ਫਗਵਾੜਾ ਵਿਖੇ ਸਕੂਲ ਕਮੇਟੀ ਚੇਅਰਮੈਨ ਪੰਕਜ ਕਪੂਰ ਦੀ ਪ੍ਰਧਾਨਗੀ ਅਤੇ ਕਲੱਬ ਸਕੱਤਰ ਵਿਤਿਨ ਪੁਰੀ ਅਤੇ ਪ੍ਰੋਜੈਕਟ ਡਾਇਰੈਕਟਰ ਹਰਜਿੰਦਰ ਗੋਗਨਾ ਦੀ ਅਗਵਾਈ ਵਿੱਚ ਇੱਕ ਵਿਸ਼ੇਸ਼ ਪ੍ਰੋਗਰਾਮ ਆਯੋਜਿਤ ਕੀਤਾ ਗਿਆ । ਬੁਲਾਰੇ ਵਜੋਂ ਸੇਵਾ ਮੁਕਤਾ ਹੈਡਮਾਸਟਰ ਨਰੇਸ਼ ਕੋਹਲੀ ਨੇ ਸੰਸਾਰ ਦੀ ਇਸ ਸਾਂਝੀ ਅਤੇ ਸਭ ਤੋਂ ਵੱਡੀ ਵਲੰਟੀਅਰਾਂ ਦੀ ਫੌਜ ਦੇ ਸੰਸਥਾਪਕ ਹੈਨਰੀ ਡਇਨੈਂਟ ਦੇ ਜੀਵਨ ਕਾਲ ਅਤੇ ਸੰਸਥਾ ਦੇ ਸੇਵਾ ਕੰਮਾਂ ਪ੍ਰਤੀ ਵਿਸਥਾਰ ਪੂਰਬਕ ਦੱਸਿਆ । ਚੇਅਰਮੈਨ ਪੰਕਜ ਕਪੂਰ ਨੇ ਦੱਸਿਆ ਕਿ ਸੰਸਥਾ ਮਾਨਵਤਾ ਨੂੰ ਸਮਰਪਿਤ ਹੈ ਅਤੇ ਆਪਦਾ ਸਮੇਂ ਇਸ ਦੀ ਮੌਜੂਦਗੀ ਜ਼ਖਮਾਂ ਤੇ ਮਰਹਮ ਦੇ ਸਮਾਨ ਹੈ ਕਲੱਬ ਦੇ ਡਿਪਟੀਪੀ.ਆਰ.ਓ. ਨੰਦ ਕਿਸ਼ੋਰ ਸ਼ਰਮਾ ਅਥੇ ਪ੍ਰਿੰਸੀਪਲ ਰੇਨੂੰ ਠਾਕੁਰ ਵਲੋਂ ਬੱਚਿਆਂ ਨੂੰ ਦੱਸਿਆ ਗਿਆ ਕਿ ਭਾਰਤ ਵਿੱਚ ਹਰ ਜ਼ਿਲ੍ਹੇ ਦਾ ਡਿਪਟੀ ਕਮਿਸ਼ਨਰ ਇਸ ਸੰਸਥਾ ਦੇ ਪ੍ਰਤੀਨਿਧੀ ਵਜੋਂ ਸੇਵਾ ਪ੍ਰਦਾਨ ਕਰਦਾ ਹੈ । ਪ੍ਰੋਜੈਕਟ ਡਾਇਰੈਕਟਰ ਹਰਜਿੰਦਰ ਗੋਗਨਾ ਨੇ ਦੱਸਿਆ ਕਿ ਸੰਸਾਰ ਦੇ ਕਿਸੇ ਵੀ ਹਿੱਸੇ ਭੁਚਾਲ ਜਾਂ ਹੜ ਆਂਦਿ ਕੁਦਰਤੀ ਆਪਦਾ ਜਾਂ ਯੁੱਧ ਕਾਰਨ ਮਾਨਵਤਾ ਤੇ ਸੰਕਟ ਸਮੇਂ ਲਾਲ ਰੰਗ ਦੀ ਵਰਦੀ ਵਾਲੇ ਇਹ ਸਿਪਾਹੀ ਪ੍ਰਮਾਤਮਾ ਦੇ ਦੂਤ ਵਾਂਗ ਵਿਚਰਦੇ ਹਨ । ਸਕੂਲ ਮੈਨੇਜਮੈਂਟ ਕਮੇਟੀ ਉਪ ਚੇਅਰਪਰਸਨ ਸ਼ਵੇਤਾ ਕਪੂਰ ਨੇ ਸਭ ਦਾ ਧੰਨਵਾਦ ਕੀਤਾ । ਬੱਚਿਆਂ ਵਲੋਂ ਬਣਾਏ ਗਏ ਰੈਡ ਕਰਾਸ ਦੇ ਲਾਲ ਰੰਗ ਦੇ ਪ੍ਰਤੀਕ ਅਤੇ ਚਾਰਟ ਅਥੇ ਮਾਡਲਾਂ ਦੀ ਵੀ ਪ੍ਰਸ਼ੰਸਾ ਕੀਤੀ ਗਈ । ਪ੍ਰੋਗਰਾਮ ਤੋਂ ਬਾਅਦ ਬੱਚਿਆਂ ਅਤੇ ਮੈਂਬਰਾਂ ਵਲੋਂ ਸਕੂਲ ਗਰਾਊਂਡ ਵਿੱਚ ਰੈਡ ਕਰਾਸ ਦਾ ਪ੍ਰਤੀਕ ਵੀ ਬਣਾਇਆ ਗਿਆ । ਇਸ ਮੌਕੇ ਆਯੂਸ਼ ਸ਼ਰਮਾ, ਨਿਸ਼ਾ, ਸੁਨੰਦਾ, ਸਿਮਰਜੀਤ ਕੌਰ, ਸੁਰਿੰਦਰ ਕੁਮਾਰ
ਹਾਜ਼ਰ ਸਨ

55 Views