ਰਾਮਗੜ੍ਹੀਆ ਕਾਲਜ ਆਫ ਐਜੂਕੇਸ਼ਨ, ਫਗਵਾੜਾ ਦਾ ਕਾਲਜ ਮੈਗਜ਼ੀਨ ‘ਗਿਆਨਸਰ’ ਰਿਲੀਜ਼
ਰਾਮਗੜ੍ਹੀਆ ਕਾਲਜ ਆਫ ਐਜੂਕੇਸ਼ਨ, ਫਗਵਾੜਾ ਦਾ ਕਾਲਜ ਮੈਗਜ਼ੀਨ ‘ਗਿਆਨਸਰ’ ਰਿਲੀਜ਼
ਮੈਗਜ਼ੀਨ ਸਿਰਫ ਕਾਲਜ ਦੀਆਂ ਪੁਰਾਣੀਆਂ ਉਪਲੱਬਧੀਆਂ ਨੂੰ ਹੀ ਨਹੀਂ ਦਰਸਾਉਂਦਾ ਬਲਕਿ ਭਵਿੱਖ ਵਿੱਚ ਵੀ ਕਾਲਜ ਦੀ ਸਿੱਖਿਆ ਪ੍ਰਤੀ ਗੁਣਵੱਤਾ ਨੂੰ ਬਰਕਰਾਰ ਰੱਖਣ ਦੀ ਵਚਨਬੱਧਤਾ ਨੂੰ ਉਜਾਗਰ ਕਰਦਾ ਹੈ: ਮਨਪ੍ਰੀਤ ਕੌਰ ਭੋਗਲ
ਫਗਵਾੜਾ (ਡਾ ਰਮਨ ਹਰਦਿਆਲ ਸਿੰਘ ਸੰਧੂ ) ਰਾਮਗੜ੍ਹੀਆ ਕਾਲਜ ਆਫ ਐਜੂਕੇਸ਼ਨ, ਫਗਵਾੜਾ ਵੱਲੋਂ ਕਾਲਜ ਮੈਗਜ਼ੀਨ ਗਿਆਨਸਰ ਰਿਲੀਜ਼ ਕੀਤਾ ਗਿਆ ਗਿਆਨਸਰ ਇਕ ਸੀਸ਼ੇ ਵਾਂਗ ਹੈ ਜੋ ਕਾਲਜ ਵਿਚ ਹੋਈਆਂ ਗਤੀਵਿਧੀਆਂ ‘ਤੇ ਚਾਨਣਾ ਪਾਉਂਦਾ ਹੈ ਜਿਵੇਂ ਕੰਨਵੋਕੇਸ਼ਨ, ਸੈਮੀਨਾਰ, ਵਰਕਸ਼ਾਪ, ਕੁਇਜ਼, ਸੱਭਿਆਚਾਰਕ ਪ੍ਰੋਗਰਾਮ, ਸਮੁਦਾਇ ਸੇਵਾਵਾਂ ਆਦਿ ਇਹ ਮੈਗਜ਼ੀਨ ਚੇਅਰਪਰਸਨ, ਰਾਮਗੜ੍ਹੀਆ ਐਜੂਕੇਸ਼ਨਲ ਕੌਂਸਲ, ਸ਼੍ਰੀਮਤੀ ਮਨਪ੍ਰੀਤ ਕੌਰ ਭੋਗਲ ਵੱਲੋਂ ਰਿਲੀਜ਼ ਕੀਤਾ ਗਿਆ। ਇਸ ਮੌਕੇ ਡਾ. ਸੁਰਿੰਦਰ ਜੀਤ ਕੌਰ, ਪ੍ਰਿੰਸੀਪਲ ਰਾਮਗੜ੍ਹੀਆ ਕਾਲਜ ਆਫ ਐਜੂਕੇਸ਼ਨ, ਫਗਵਾੜਾ ਅਤੇ ਸ਼੍ਰੀ ਮੁਕੇਸ਼ ਕਾਂਤ, ਚੀਫ ਅਕਾਊਂਟੈਂਟ, ਰਾਮਗੜ੍ਹੀਆ ਐਜੂਕੇਸ਼ਨਲ ਕੌਂਸਲ ਹਾਜਰ ਸਨ ਸ੍ਰੀਮਤੀ ਮਨਪ੍ਰੀਤ ਕੌਰ ਭੋਗਲ, ਚੇਅਰਪਰਸਨ, ਰਾਮਗੜ੍ਹੀਆ ਐਜੂਕੇਸ਼ਨਲ ਕੌਂਸਲ ਨੇ ਗਿਆਨਸਰ ਮੈਗਜ਼ੀਨ ਰਿਲੀਜ਼ ਕਰਨ ‘ਤੇ ਪ੍ਰਿੰਸੀਪਲ ਡਾ. ਸੁਰਿੰਦਰ ਜੀਤ ਕੌਰ, ਸਮੂਹ ਸਟਾਫ ਮੈਂਬਰ ਅਤੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਉਹਨਾਂ ਨੇ ਇਹ ਉਮੀਦ ਜਤਾਈ ਕਿ ਸਾਰੇ ਹੀ ਰਾਮਗੜ੍ਹੀਆ ਵਿੱਦਿਅਕ ਅਦਾਰੇ ਆਪਣੇ ਸੰਸਥਾਪਕਾਂ ਵੱਲੋਂ ਦਿਖਾਏ ਮਾਰਗ ਉੱਤੇ ਚੱਲਣ ਅਤੇ ਰਾਮਗੜ੍ਹੀਆ ਐਜੂਕੇਸ਼ਨਲ ਇੰਸਟੀਟਿਊਸ਼ਨਜ਼ ਨੂੰ ਹਮੇਸ਼ਾ ਬੁਲੰਦੀ ‘ਤੇ ਦੇਖਣ ਦੇ ਉਹਨਾਂ ਦੇ ਸੁਪਨੇ ਨੂੰ ਸਾਕਾਰ ਕਰਨ ਗਿਆਨਸਰ ਮੈਗਜ਼ੀਨ ਸਿਰਫ ਕਾਲਜ ਦੀਆਂ ਪੁਰਾਣੀਆਂ ਉਪਲੱਬਧੀਆਂ ਨੂੰ ਹੀ ਨਹੀਂ ਦਰਸਾਉਂਦਾ ਬਲਕਿ ਭਵਿੱਖ ਵਿੱਚ ਵੀ ਕਾਲਜ ਦੀ ਸਿੱਖਿਆ ਪ੍ਰਤੀ ਗੁਣਵੱਤਾ ਨੂੰ ਬਰਕਰਾਰ ਰੱਖਣ ਦੀ ਵਚਨਬੱਧਤਾ ਨੂੰ ਉਜਾਗਰ ਕਰਦਾ ਹੈ

