ਖਾਟੀ ਧਾਮ ਵਿਖੇ ਭਗਵਾਨ ਪਰਸ਼ੂਰਾਮ ਜੈਅੰਤੀ ਮਹਾਉਤਸਵ ਭਲਕੇ : ਜੋਤੀ ਭਾਰਦਵਾਜ

ਖਾਟੀ ਧਾਮ ਵਿਖੇ ਭਗਵਾਨ ਪਰਸ਼ੂਰਾਮ ਜੈਅੰਤੀ ਮਹਾਉਤਸਵ ਭਲਕੇ : ਜੋਤੀ ਭਾਰਦਵਾਜ

ਸਵੇਰੇ 9 ਵਜੇ ਹਵਨ ਨਾਲ ਹੋਵੇਗਾ ਪ੍ਰੋਗਰਾਮ ਦਾ ਸ਼ੁੱਭ ਆਰੰਭ

ਫਗਵਾੜਾ ( ਡਾ ਰਮਨ / ਹਰਦਿਆਲ ਸਿੰਘ ਸੰਧੂ ) ਬ੍ਰਾਹਮਣ ਮੰਡਲ ਰਜਿ. ਫਗਵਾੜਾ ਦੀ ਇਕ ਵਿਸ਼ੇਸ਼ ਮੀਟਿੰਗ ਮੰਡਲ ਪ੍ਰਧਾਨ ਜੋਤੀ ਭਾਰਦਵਾਜ ਦੀ ਪ੍ਰਧਾਨਗੀ ਹੇਠ ਖਾਟੀ ਧਾਮ ਵਿਖੇ ਹੋਈ ਜਿਸ ਵਿੱਚ ਭਗਵਾਨ ਪਰਸ਼ੂਰਾਮ ਜੀ ਦੇ ਜਨਮ ਉਤਸਵ ਸਮਾਗਮ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ ਗਿਆ। ਮੀਟਿੰਗ ਤੋਂ ਬਾਅਦ ਪ੍ਰਧਾਨ ਜੋਤੀ ਭਾਰਦਵਾਜ ਨੇ ਦੱਸਿਆ ਕਿ ਭਗਵਾਨ ਪਰਸ਼ੂਰਾਮ ਜੀ ਦਾ ਜੈਅੰਤੀ ਮਹਾਉੱਤਸਵ 10 ਮਈ ਦਿਨ ਸ਼ੁੱਕਰਵਾਰ ਨੂੰ ਖਾਟੀ ਧਾਮ ਵਿਖੇ ਹਰ ਸਾਲ ਦੀ ਤਰ੍ਹਾਂ ਧੂਮਧਾਮ ਨਾਲ ਮਨਾਇਆ ਜਾਵੇਗਾ। ਪ੍ਰੋਗਰਾਮ ਦੀ ਸ਼ੁਰੂਆਤ ਸਵੇਰੇ 9 ਵਜੇ ਹਵਨ ਯੱਗ ਨਾਲ ਕੀਤੀ ਜਾਵੇਗੀ ਜਿਸ ਵਿੱਚ ਚੇਤਨ ਸ਼ਰਮਾ ਅਤੇ ਉਨ੍ਹਾਂ ਦੀ ਧਰਮ ਪਤਨੀ ਪੂਨਮ ਸ਼ਰਮਾ ਮੁੱਖ ਯਜਮਾਨ ਵਜੋਂ ਆਹੂਤੀ ਪਾਉਣਗੇ। ਸਵੇਰੇ 10 ਵਜੇ ਝੰਡੇ ਦੀ ਰਸਮ ਤੋਂ ਬਾਅਦ 11.30 ਵਜੇ ਤੱਕ ਸੰਕੀਰਤਨ ਹੋਵੇਗਾ। ਇਸ ਮੌਕੇ ਡਾ: ਅੰਮ੍ਰਿਤਾ ਵੱਲੋਂ ਪ੍ਰਵਚਨਾਂ ਰਾਹੀਂ ਭਗਵਾਨ ਪਰਸ਼ੂਰਾਮ ਜੀ ਦੇ ਜੀਵਨ ਅਤੇ ਸਿੱਖਿਆਵਾਂ ਤੋਂ ਜਾਣੂ ਕਰਵਾਇਆ ਜਾਵੇਗਾ। ਰੇਣੁਕਾ ਜੀ ਦੇ ਭੰਡਾਰੇ ਦੀ ਆਰੰਭਤਾ ਦੁਪਹਿਰ 1.30 ਵਜੇ ਹੋਵੇਗੀ। ਉਨ੍ਹਾਂ ਸਮੂਹ ਇਲਾਕਾ ਨਿਵਾਸੀਆਂ ਨੂੰ ਸਲਾਨਾ ਜੈਅੰਤੀ ਮਹਾਉਤਸਵ ਵਿੱਚ ਸ਼ਾਮਲ ਹੋ ਕੇ ਭਗਵਾਨ ਪਰਸ਼ੂਰਾਮ ਜੀ ਦਾ ਕੇ ਆਸ਼ੀਰਵਾਦ ਪ੍ਰਾਪਤ ਕਰਨ ਦੀ ਪੁਰਜੋਰ ਅਪੀਲ ਵੀ ਕੀਤੀ। ਇਸ ਮੌਕੇ ਹਰੀਓਮ ਸ਼ਰਮਾ, ਅਸ਼ੋਕ ਸ਼ਰਮਾ, ਸੰਦੀਪ ਸ਼ਰਮਾ, ਅਰੁਣ ਸ਼ਰਮਾ, ਅੰਕੁਸ਼ ਸ਼ਰਮਾ, ਸ਼ੁਭਮ ਸ਼ਰਮਾ, ਯਤਿਨ ਸ਼ਰਮਾ, ਰੋਹਿਤ ਸ਼ਰਮਾ ਅਤੇ ਅਮਿਤ ਸ਼ਰਮਾ ਆਦਿ ਹਾਜ਼ਰ ਸਨ

56 Views