ਹੁਣ ਨਸ਼ਾ ਤਸਕਰਾਂ ਦੀ ਖੈਰ ਨਹੀਂ ਰਾਵਲਪਿੰਡੀ ਪੁਲਿਸ ਹੋਈ ਚੌਕਸ

ਹੁਣ ਨਸ਼ਾ ਤਸਕਰਾਂ ਦੀ ਖੈਰ ਨਹੀਂ ਰਾਵਲਪਿੰਡੀ ਪੁਲਿਸ ਹੋਈ ਚੌਕਸ

ਨਸ਼ੀਲੀਆਂ ਗੋਲੀਆਂ ਸਮੇਤ 1 ਔਰਤ ਗ੍ਰਿਫਤਾਰ

ਫਗਵਾੜਾ ( ਡਾ ਰਮਨ / ਹਰਦਿਆਲ ਸਿੰਘ ਸੰਧੂ) ਸ਼੍ਰੀਮਤੀ ਵਤਸਲਾ ਗੁਪਤਾ ਐਸ ਐਸ ਪੀ ਕਪੂਰਥਲਾ ਦੇ ਦਿਸ਼ਾ ਨਿਰਦੇਸਾਂ ਅਤੇ ਸ਼੍ਰੀਮਤੀ ਰੁਪਿੰਦਰ ਕੋਰ ਭੱਟੀ ਐਸ.ਪੀ ਫਗਵਾੜਾ, ਜਸਪ੍ਰੀਤ ਸਿੰਘ ਉਪ ਪੁਲਿਸ ਕਪਤਾਨ ਫਗਵਾੜਾ ਦੀ ਰਹਿਨੁਮਾਈ ਹੇਠ ਭੈੜੇ ਪੁਰਸ਼ਾ ਦੇ ਖਿਲਾਫ ਚਲਾਈ ਮੁਹਿੰਮ ਦੋਰਾਨ ਐਸ ਆਈ ਲਾਭ ਸਿੰਘ 53/ਜਲੰ ਮੁੱਖ ਅਫਸਰ ਥਾਣਾ ਰਾਵਲਪਿੰਡੀ ਫਗਵਾੜਾ ਜੀ ਦੀਆ ਹਦਾਇਤਾਂ ਪਰ ਐਸ ਆਈ ਜਗਦੀਸ਼ ਰਾਜ 798/ਟੀ ਟੀ ਸਮੇਤ ਪੁਲਿਸ ਪਾਰਟੀ ਦੇ ਬਰਾਏ ਗਸ਼ਤ ਬਾ ਤਲਾਸ਼ ਭੈੜੇ ਪੁਰਸ਼ਾਂ ਸਬੰਧੀ ਟੀ ਪੁਆਇੰਟ ਪਿੰਡ ਲੱਖਪੁਰ ਨੂੰ ਲਿੰਕ ਸੜਕ ਪਿੰਡ ਰਾਵਲਪਿੰਡੀ ਪੁੱਜਾ ਤਾ ਉਥੇ ਇਕ ਅੋਰਤ ਖੜੀ ਦਿਖਾਈ ਦਿੱਤੀ ਜੋ ਪੁਲਿਸ ਪਾਰਟੀ ਨੂੰ ਦੇਖ ਕੇ ਮੋਕਾ ਤੋ ਖਿਸਕਣ ਲੱਗੀ ਜਿਸਦੇ ਸੱਜੇ ਹੱਥ ਵਿਚ ਇਕ ਮੋਮੀ ਲਿਫਾਫਾ ਫੜਿਆ ਹੋਇਆ ਸੀ ਜਿਸ ਨੂੰ ਸ਼ੱਕ ਦੀ ਬਿਨਾਹ ਪਰ ਕਾਬੂ ਕਰਕੇ ਉਸਦਾ ਦਾ ਨਾਮ ਪੁਛਣ ਤੇ ਆਪਣਾ ਨਾਮ ਸੋਨੀਆ ਪਤਨੀ ਕਰਨ ਕੁਮਾਰ ਵਾਸੀ ਮੁਹੱਲਾ ਚਾਹਲ ਨਗਰ ਫਗਵਾੜਾ ਹਾਲਵਾਸੀ ਰਾਵਲਪਿੰਡੀ ਦੱਸਿਆ ਜਿਸਦੇ ਸੱਜੇ ਹੱਥ ਵਿਚ ਫੜੇ ਮੋਮੀ ਲਿਫਾਫਾ ਦੀ ਤਲਾਸੀ ਹਸਬ ਜਾਬਤਾ ਅਨੁਸਾਰ ਕਰਨ ਤੇ ਉਸ ਵਿਚੋ 07 ਨਸੀਲੇ ਟੀਕੇ ਬਿਨਾ ਮਾਰਕਾ ਅਤੇ 120 ਨਸ਼ੀਲੀਆਂ ਗੋਲੀਆ ਖੁਲੀਆ ਬਿਨਾ ਮਾਰਕਾ ਬਰਾਮਦ ਹੋਈਆ ਜਿਸਤੇ ਉਕਤ ਮੁਕੱਦਮਾ ਦਰਜ ਰਜਿਸਟਰ ਕੀਤਾ ਗਿਆ

43 Views