ਹਰਵਿੰਦਰ ਸਿੰਘ ਡੱਲੀ ਦੇ ਆਉਣ ਨਾਲ ਦਿਹਾਤੀ ਹਲਕਿਆਂ ਚ ਭਾਜਪਾ ਹੋਈ ਹੋਰ ਮਜ਼ਬੂਤ – ਮਨਜੀਤ ਬਾਲੀ

ਹਰਵਿੰਦਰ ਸਿੰਘ ਡੱਲੀ ਦੇ ਆਉਣ ਨਾਲ ਦਿਹਾਤੀ ਹਲਕਿਆਂ ਚ ਭਾਜਪਾ ਹੋਈ ਹੋਰ ਮਜ਼ਬੂਤ – ਮਨਜੀਤ ਬਾਲੀ
———————— ਓਬੀਸੀ ਸਮਾਜ ਅੰਦਰ ਖ਼ੁਸ਼ੀ ਦੀ ਲਹਿਰ – ਗੋਗੀ

ਸਦਾਨੰਦ ਸਾਬੀ

ਜਲੰਧਰ – ਭਾਰਤੀਯ ਜਨਤਾ ਪਾਰਟੀ ਨੂੰ ਉਸ ਵੇਲੇ ਹੋਰ ਹੁੰਗਾਰਾ ਮਿਲਿਆ ਜਦੋਂ ਪੰਜਾਬ ਪੁਲਿਸ ਦੇ ਏ.ਆਈ.ਜੀ. (ਰਿਟ:) ਸ. ਹਰਵਿੰਦਰ ਸਿੰਘ ਡੱਲੀ ਨੇ ਭਾਜਪਾ ਚ ਸ਼ਾਮਲ ਹੋ ਕੇ ਪਾਰਟੀ ਦੀ ਹਾਈ ਕਮਾਂਡ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਆਪਣੀਆਂ ਗਤੀਵਿਧੀਆਂ ਨੂੰ ਤੇਜ਼ ਕੀਤਾ। ਅੱਜ ਭਾਜਪਾ ਦੇ ਸੀਨੀਅਰ ਆਗੂ ਮਨਜੀਤ ਬਾਲੀ ਤੇ ਓਬੀਸੀ ਮੋਰਚਾ ਪੰਜਾਬ ਦੇ ਸਕੱਤਰ ਪ੍ਰਸ਼ੋਤਮ ਗੋਗੀ ਵਲੋਂ ਆਪਣੇ ਸਾਥੀਆਂ ਨਾਲ ਡੱਲੀ ਦੇ ਗ੍ਰਹਿ ਵਿਖੇ ਪਹੁੰਚ ਕੇ ਉਨ੍ਹਾਂ ਸਵਾਗਤ ਕੀਤਾ ਗਿਆ ਅਤੇ ਸਿਰੋਪਾਓ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਮਨਜੀਤ ਬਾਲੀ ਨੇ ਕਿਹਾ ਕਿ ਸ. ਹਰਵਿੰਦਰ ਸਿੰਘ ਡੱਲੀ ਨੇ ਦੇਸ਼ ਦੇ ਪ੍ਰਧਾਨਮੰਤਰੀ ਸ੍ਰੀ ਨਰਿੰਦਰ ਮੋਦੀ ਦੀਆਂ ਵਿਕਾਸ ਪੱਖੀ ਨੀਤੀਆਂ ਕਰਕੇ ਹੀ ਆਪਣੀ ਪੰਜਾਬ ਪੁਲਿਸ ਦੀ ਉੱਚ ਪਦਵੀ ਨੂੰ ਛੱਡ ਕੇ ਭਾਰਤੀਯ ਜਨਤਾ ਪਾਰਟੀ ਚ ਸ਼ਾਮਲ ਹੋਏ ਹਨ ਉਨ੍ਹਾਂ ਕਿਹਾ ਕਿ ਇਨ੍ਹਾਂ ਦੇ ਆਉਣ ਨਾਲ ਜਿੱਥੇ ਜਲੰਧਰ, ਹੁਸ਼ਿਆਰਪੁਰ, ਕਪੂਰਥਲਾ ਜ਼ਿਲ੍ਹਿਆਂ ਚ ਭਾਜਪਾ ਨੂੰ ਪਹਿਲਾਂ ਨਾਲੋਂ ਕਾਫੀ ਜ਼ਿਆਦਾ ਫਾਇਦਾ ਹੋਵੇਗਾ ਉੱਥੇ ਖਾਸ ਤੌਰ ਤੇ ਵਿਧਾਨ ਸਭਾ ਹਲਕਾ ਆਦਮਪੁਰ ਚੋਂ ਵੀ ਵੱਡੀ ਮਾਤਰਾ ਨਾਲ ਪਾਰਟੀ ਨੂੰ ਵੋਟਾਂ ਦਾ ਲਾਭ ਮਿਲੇਗਾ। ਪ੍ਰਸ਼ੋਤਮ ਗੋਗੀ ਨੇ ਕਿਹਾ ਕਿ ਡੱਲੀ ਦੇ ਭਾਜਪਾ ਚ ਆਉਣ ਨਾਲ ਓਬੀਸੀ ਸਮਾਜ ਦੇ ਅੰਦਰ ਬਹੁਤ ਖੁਸ਼ੀ ਹੈ ਅਤੇ ਓਬੀਸੀ ਮੋਰਚਾ ਪੰਜਾਬ ਅੰਦਰ ਪਹਿਲਾਂ ਨਾਲੋਂ ਹੋਰ ਜ਼ਿਆਦਾ ਮਜ਼ਬੂਤ ਹੋਵੇਗਾ। ਇਸ ਮੌਕੇ ਭਾਜਪਾ ਦੇ ਜ਼ਿਲ੍ਹਾ ਜਨਰਲ ਸਕੱਤਰ ਸੰਦੀਪ ਵਰਮਾ, ਕਮਲਜੀਤ ਸਿੰਘ ਫਲੋਰਾ ਕਾਰਜਕਾਰਨੀ ਮੈਂਬਰ ਪੰਜਾਬ, ਦਵਿੰਦਰ ਕੁਮਾਰ ਕੇਲੇ, ਪਿਆਰਾ ਸਿੰਘ ਜ਼ਿਲ੍ਹਾ ਜਨਰਲ ਸਕੱਤਰ ਕਿਸਾਨ ਮੋਰਚਾ, ਬਲਵੀਰ ਲਾਲ ਬੀਰੂ ਮੀਤ ਪ੍ਰਧਾਨ, ਰੂਬੀ ਹਜ਼ਾਰਾਂ, ਹਰਦੀਪ ਜੱਸੀ, ਨਿਰਮਲ ਦਾਸ ਚਾਹਲ, ਰਾਮੇਸ਼ ਕੁਮਾਰ ਚਾਹਲ, ਤਿਲਕ ਰਾਜ ਗੜਸ਼ੰਕਰ, ਰਾਜਦੀਪ ਸਿੰਘ, ਅਸ਼ੋਕ ਕੁਮਾਰ, ਬਲਵੀਰ ਕਾਲਾ ਅਤੇ ਨਵਰਾਜ ਸਿੰਘ ਆਦਿ ਹਾਜ਼ਰ ਸਨ।

46 Views