ਬਾਲੂ ਜਠੇਰਿਆਂ ਦਾ ਸਲਾਨਾ ਜੋੜ ਮੇਲਾ ਪਿੰਡ ਭਾਣੋਕੀ ਵਿਖੇ 19 ਮਈ ਨੂੰ

ਬਾਲੂ ਜਠੇਰਿਆਂ ਦਾ ਸਲਾਨਾ ਜੋੜ ਮੇਲਾ ਪਿੰਡ ਭਾਣੋਕੀ ਵਿਖੇ 19 ਮਈ ਨੂੰ

ਫਗਵਾੜਾ (ਡਾ ਰਮਨ / ਹਰਦਿਆਲ ਸਿੰਘ ਸੰਧੂ ) ਬਾਲੂ ਜਠੇਰਿਆਂ ਦਾ ਸਲਾਨਾ ਜੋੜ ਮੇਲਾ ਹਰ ਸਾਲ ਦੀ ਤਰ੍ਹਾਂ ਪਿੰਡ ਭਾਣੋਕੀ ਸਥਿਤ ਜਠੇਰੇ ਅਸਥਾਨ ਵਿਖੇ 19 ਮਈ ਦਿਨ ਐਤਵਾਰ ਨੂੰ ਪ੍ਰਬੰਧਕ ਕਮੇਟੀ ਦੀ ਦੇਖਰੇਖ ਹੇਠ ਸਮੂਹ ਬਾਲੂ ਪਰਿਵਾਰਾਂ ਦੇ ਸਹਿਯੋਗ ਸਦਕਾ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਜੋੜ ਮੇਲੇ ਦੀਆਂ ਤਿਆਰੀਆਂ ਸਬੰਧੀ ਮੀਟਿੰਗ ਉਪਰੰਤ ਗੱਲਬਾਤ ਕਰਦੇ ਹੋਏ ਬਾਲੂ ਜਠੇਰੇ ਪ੍ਰਬੰਧਕ ਕਮੇਟੀ ਪਿੰਡ ਭਾਣੋਕੀ ਤਹਿਸੀਲ ਫਗਵਾੜਾ ਦੇ ਚੇਅਰਮੈਨ ਮਾਸਟਰ ਹਰਬਲਾਸ ਬਾਲੂ (ਰਾਣੀਪੁਰ), ਪ੍ਰਧਾਨ ਤੇਜਰਾਜ ਨੂਰਮਹਿਲ, ਮੀਤ ਪ੍ਰਧਾਨ ਬੂਟਾ ਰਾਮ ਮੌਲੀ, ਤੀਰਥ ਸਿੰਘ ਲੁਧਿਆਣਾ ਸਕੱਤਰ ਅਤੇ ਕੈਸ਼ੀਅਰ ਮਾਸਟਰ ਕੁੰਦਨ ਲਾਲ ਫਰੀਦਪੁਰ (ਜਲੰਧਰ) ਨੇ ਦੱਸਿਆ ਕਿ ਸਵੇਰੇ 9 ਵਜੇ ਨਿਸ਼ਾਨ ਸਾਹਿਬ ਦੀ ਰਸਮ ਉਪਰੰਤ 10 ਵਜੇ ਸ੍ਰੀ ਗੁਰੂ ਰਵਿਦਾਸ ਜੀ ਦੀ ਬਾਣੀ ਦੇ ਪਾਠ ਦਾ ਭੋਗ ਪਾਇਆ ਜਾਵੇਗਾ। ਉਪਰੰਤ ਸਰਬੱਤ ਦੇ ਭਲੇ ਅਤੇ ਬਾਲੂ ਪਰਿਵਾਰਾਂ ਦੀ ਚੜ੍ਹਦੀ ਕਲਾ ਲਈ ਅਰਦਾਸ ਹੋਵੇਗੀ। ਜਿਸ ਤੋਂ ਬਾਅਦ ਧਾਰਮਿਕ ਸਟੇਜ ਸਜਾਈ ਜਾਵੇਗੀ। ਜਿਸ ਵਿਚ ਪ੍ਰਸਿੱਧ ਗਾਇਕ ਕਲਾਕਾਰ ਬਲਜੀਤ ਜੱਸੀ, ਅਮਰਜੀਤ ਅਮਰ, ਬਲਜੀਤ ਬਬਲੀ, ਬਲਵਿੰਦਰ ਜਯੋਤੀ ਸੁਖਵੀਰ ਬਿੱਟੂ ਅਤੇ ਗਾਇਕ ਜੋੜੀ ਚਰਨਜੀਤ ਚੀਮਾ ਤੇ ਬੀਬਾ ਸੁਰਿੰਦਰ ਨੂਰੀ ਧਾਰਮਿਕ ਗੀਤਾਂ ਰਾਹੀਂ ਭਰਪੂਰ ਹਾਜਰੀ ਲਗਵਾਉਣਗੇ। ਚਾਹ ਪਕੌੜੇ, ਠੰਡੇ ਮਿੱਠੇ ਜਲ ਦੀ ਛਬੀਲ ਤੇ ਲੰਗਰ ਦੀ ਸੇਵਾ ਅਤੁੱਟ ਵਰਤਾਈ ਜਾਵੇਗੀ। ਸਟੇਜ ਦੀ ਸੇਵਾ ਰਣਜੀਤ ਸਹੋਤਾ ਨਿਭਾਉਣਗੇ। ਉਹਨਾਂ ਸਮੂਹ ਬਾਲੂ ਪਰਿਵਾਰਾਂ ਨੂੰ ਇਸ ਸਲਾਨਾ ਜੋੜ ਮੇਲੇ ਵਿਚ ਸ਼ਾਮਲ ਹੋਣ ਦੀ ਪੁਰਜੋਰ ਅਪੀਲ ਕਰਦਿਆਂ ਦੱਸਿਆ ਕਿ ਮੇਲੇ ਦੀਆਂ ਤਿਆਰੀਆਂ ਪੂਰੇ ਜੋਸ਼ੋ ਖਰੋਸ਼ ਨਾਲ ਜਾਰੀ ਹਨ ਅਤੇ ਸੇਵਾਦਾਰਾਂ ਦੀਆਂ ਡਿਊਟੀਆਂ ਲਗਾ ਦਿੱਤੀਆਂ ਗਈਆਂ ਹਨ। ਇਸ ਮੌਕੇ ਕਮੇਟੀ ਦੇ ਨਛੱਤਰ ਸਿੰਘ ਅਬਾਦਪੁਰਾ, ਚਮਨ ਲਾਲ ਮੌਲੀ, ਥਾਣੇਦਾਰ ਜਗਦੀਸ਼ ਰਾਮ, ਦਰਸ਼ੀ ਰਾਮ ਰਾਏਪੁਰ, ਡਾ. ਕੁਲਵਿੰਦਰ ਸਿੰਘ ਬਾਲੀ, ਬਲਵੀਰ ਚੰਦ, ਕੁਲਵਿੰਦਰ ਸਿੰਘ, ਹਰੀਪਾਲ ਨੂਰਮਹਿਲ, ਚਰਨਜੀਤ ਮਹੱਦੀਪੁਰ, ਡਾ. ਪ੍ਰੇਮ ਚੰਦ, ਰਾਮ ਸਿੰਘ ਠੇਕੇਦਾਰ, ਹੰਸਰਾਜ ਠੇਕੇਦਾਰ, ਜਸਬੀਰ ਕੁਮਾਰ, ਜਗਜੀਤ ਕੁਮਾਰ, ਦਿਲਬਰ ਸਿੰਘ, ਲਖਵੀਰ ਕੁਮਾਰ, ਅਮਰਜੀਤ ਸਿੰਘ ਆਦਿ ਹਾਜਰ ਸਨ

47 Views