ਯਾਮਿਨੀ ਗੋਮਰ ਭਾਰੀ ਬਹੁਮਤ ਨਾਲ ਚੋਣ ਜਿੱਤ ਕੇ ਇੱਕ ਨਵਾਂ ਇਤਿਹਾਸ ਸਿਰਜਣਗੇ: ਸ਼ਵਿੰਦਰ ਨਿਸ਼ਚਲ ਸ਼ੰਮੀ

ਯਾਮਿਨੀ ਗੋਮਰ ਭਾਰੀ ਬਹੁਮਤ ਨਾਲ ਚੋਣ ਜਿੱਤ ਕੇ ਇੱਕ ਨਵਾਂ ਇਤਿਹਾਸ ਸਿਰਜਣਗੇ: ਸ਼ਵਿੰਦਰ ਨਿਸ਼ਚਲ ਸ਼ੰਮੀ

ਫਗਵਾੜਾ ( ਡਾ ਰਮਨ ) ਮਹਿਲਾ ਕਾਂਗਰਸ ਸੂਬਾ ਜਨਰਲ ਸਕੱਤਰ ਸ਼ਵਿੰਦਰ ਨਿਸ਼ਚਲ ਸ਼ੰਮੀ ਨੇ ਕਿਹਾ ਕਿ ਲੋਕ ਸਭਾ ਹਲਕਾ ਹੁਸ਼ਿਆਰਪੁਰ ਤੋਂ ਕਾਂਗਰਸੀ ਉਮੀਦਵਾਰ ਵਜੋਂ ਚੋਣ ਲੜ ਰਹੇ ਯਾਮਿਨੀ ਗੋਮਰ ਭਾਰੀ ਬਹੁਮਤ ਨਾਲ ਚੋਣ ਜਿੱਤ ਕੇ ਇੱਕ ਨਵਾਂ ਇਤਿਹਾਸ ਸਿਰਜਣਗੇ ਅਤੇ ‘ਆਪ’ ਵੱਲੋਂ ਆਪਣੀ ਰਾਜਧਾਨੀ ਕਹੇ ਜਾਂਦੇ ਜ਼ਿਲ੍ਹੇ ਵਿੱਚੋਂ ‘ਆਪ’ ਉਮੀਦਵਾਰ ਨੂੰ ਹਰਾ ਕੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਵੀ ਕਾਂਗਰਸ ਦੇ ਪੱਖ ਵਿੱਚ ਰਾਹ ਪੱਧਰਾ ਕਰਨਗੇ ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਵੰਡੀਆਂ ਗਈਆਂ ਗਰੰਟੀਆਂ ਤੇ ਅਧੂਰੇ ਪਏ ਵਾਅਦਿਆਂ ਦਾ ਹਿਸਾਬ ਪੰਜਾਬ ਦੇ ਲੋਕ ਇਨ੍ਹਾਂ ਲੋਕ ਸਭਾ ਚੋਣਾਂ ਵਿੱਚ ਜ਼ਰੂਰ ਲੈਣਗੇ ਅਤੇ ਝੂਠੇ ਇਨਕਲਾਬ ਅਤੇ ਬਦਲਾਅ ਦੇ ਨਾਂਅ ‘ਤੇ ਸੱਤਾ ਵਿੱਚ ਆਈ ‘ਆਪ’ ਸਰਕਾਰ ਨੂੰ ਇਹ ਸੋਚਣ ਲਈ ਮਜਬੂਰ ਕਰ ਦੇਣਗੇ ਕਿ ਜਨਤਾ ਨੂੰ ਬਹੁਤੀ ਦੇਰ ਬੇਵਕੂਫ ਨਹੀਂ ਬਣਾਇਆ ਜਾ ਸਕਦਾ ਉਨ੍ਹਾਂ ਕਿਹਾ ਕਿ ਕੇਵਲ ਕਾਂਗਰਸ ਹੀ ਅਜਿਹੀ ਪਾਰਟੀ ਹੈ, ਜੋ ਦੇਸ਼ ਨੂੰ ਵਿਕਾਸ ਵੱਲ ਲਿਜਾ ਸਕਦੀ ਹੈ ਅਤੇ ਦੇਸ਼ ਦੇ ਲੋਕ ਭਾਜਪਾ ਦੇ ਸੱਤਾ ਵਿੱਚ ਆਉਣ ਵਾਲੇ ਸਮੇਂ ਵਿੱਚ ਹਰ ਖੇਤਰ ਵਿੱਚ ਵਧੀ ਮਹਿੰਗਾਈ ਨੂੰ ਵੀ ਗੰਭੀਰਤਾ ਨਾਲ ਲੈ ਰਹੇ ਹਨ ਅਤੇ ਅੱਛੇ ਦਿਨ ਆਉਣ ਦੇ ਨਾਅਰਿਆਂ ਪ੍ਰਤੀ ਸੁਚੇਤ ਹੋ ਚੁੱਕੇ ਹਨ

59 Views