ਮਹਿਲਾ ਕਾਂਗਰਸ ਫਗਵਾੜਾ ਵਲੋਂ ਮਜ਼ਦੂਰ ਦਿਵਸ ਮਨਾਇਆ ਗਿਆ
ਮਹਿਲਾ ਕਾਂਗਰਸ ਫਗਵਾੜਾ ਵਲੋਂ ਮਜ਼ਦੂਰ ਦਿਵਸ ਮਨਾਇਆ ਗਿਆ
ਮਜ਼ਦੂਰਾਂ, ਕਿਰਤੀ-ਕਾਮਿਆਂ ਨੂੰ ਮਈ ਦਿਵਸ ਦੀ ਅਹਿਮੀਅਤ ਬਾਰੇ ਦੱਸਣਾ ਜ਼ਰੂਰੀ : ਸਰਜੀਵਨ ਲਤਾ
ਫਗਵਾੜਾ ( ਡਾ ਰਮਨ ਹਰਦਿਆਲ ਸਿੰਘ ਸੰਧੂ ) ਅੱਜ ਫਗਵਾੜਾ ਵਿਖੇ ਜਿੱਥੇ ਵੱਖ ਵੱਖ ਜਗ੍ਹਾਵਾਂ ਤੇ ਮਜ਼ਦੂਰ ਦਿਵਸ ਮਨਾਇਆ ਗਿਆ ਉੱਥੇ ਹੀ ਸਥਾਨਕ ਮਹਿਲਾ ਕਾਂਗਰਸ ਫਗਵਾੜਾ ਵਲੋਂ ਸਥਾਨਕ ਰੇਲਵੇ ਸਟੇਸ਼ਨ ਵਿਖੇ ਵੀ ਮਜ਼ਦੂਰ ਦਿਵਸ ਮਨਾਇਆ ਗਿਆ ਇਸ ਮੌਕੇ ਬੋਲਦਿਆਂ ਸੂਬਾ ਮੀਤ ਪ੍ਰਧਾਨ ਮਹਿਲਾ ਕਾਂਗਰਸ ਸਰਜੀਵਨ ਲਤਾ ਨੇ ਆਖਿਆ ਕਿ ਮਈ ਦਿਵਸ ਜਿਸ ਨੂੰ ਕਿ ਮਜ਼ਦੂਰ ਦਿਵਸ ਵੀ ਕਿਹਾ ਜਾਂਦਾ ਹੈ ਦੁਨੀਆਂ ਭਰ ਵਿੱਚ 1 ਮਈ ਨੂੰ ਮਨਾਇਆ ਜਾਂਦਾ ਹੈ ਉਨ੍ਹਾਂ ਕਿਹਾ ਕਿ ਇਸ ਦਿਨ ਦੁਨੀਆਂ ਭਰ ਦੇ ਮਿਹਨਤੀ ਲੋਕ ਉਨ੍ਹਾਂ ਮਹਾਨ ਸ਼ਹੀਦਾਂ ਦੀਆ ਕੁਰਬਾਨੀਆਂ ਨੂੰ ਯਾਦ ਕਰਦੇ ਹਨ ਜਿਨ੍ਹਾਂ ਨੇ 1 ਮਈ 1886 ਨੂੰ ਅਮਰੀਕਾ ਦੇ ਸ਼ਹਿਰ ਸ਼ਿਕਾਗੋ ਵਿਖੇ ਹੇਅ ਮਾਰਕੀਟ ਵਿੱਚ ਕਿਸੇ ਅਣਜਾਣ ਵਿਆਕਤੀਆਂ ਵਲੋਂ ਪੁਲਿਸ ਉਪਰ ਸੁੱਟੇ ਬੰਬ ਕਾਰਣ ਪੁਲਿਸ ਵੱਲੋਂ ਉਨ੍ਹਾਂ ਮਜ਼ਦੂਰਾਂ ਉੱਪਰ ਅੰਨੇਵਾਹ ਗੋਲੀਆਂ ਚਲਾਈਆ ਗਈਆ ਇਸ ਅੰਨੇਵਾਹ ਫਾਇਰਿੰਗ ਵਿੱਚ ਸੱਤ ਮਜ਼ਦੂਰ ਮੌਕੇ ਤੇ ਹੀ ਸ਼ਹੀਦ ਹੋ ਗਏ ਸਨ ਅਤੇ ਅਣਗਿਣਤ ਮਜ਼ਦੂਰਾ ਉਪਰ ਅੰਨੇਵਾਹ ਤਸ਼ੱਦਦ ਕਰਕੇ ਅਤੇ ਉਹਨਾਂ ਨੂੰ ਸਾਲਾਂ ਬੱਧੀ ਜੇਲਾਂ ਵਿੱਚ ਡੱਕਣ ਤੋਂ ਬਾਅਦ ਫਾਂਸੀ ਦੇ ਦਿੱਤੀ ਗਈ ਸੀ।ਇਸ ਕਰਕੇ ਹੀ ਇੱਕ ਮਈ 1890 ਨੂੰ ਸ਼ਿਕਾਗੋ ਗੋਲੀ ਕਾਂਡ ਦੀ ਪਹਿਲੀ ਵਰ੍ਹੇਗੰਢ ਮਨਾਈ ਗਈ ਅਤੇ ਇਸ ਦਿਨ ਤੋਂ ਹੀ ਮਈ ਦਿਵਸ ਮਨਾਉਣ ਦੀ ਸ਼ੁਰੂਆਤ ਹੋ ਗਈ ਇਸ ਕਰਕੇ ਹੀ ਇੱਕ ਮਈ ਮਜ਼ਦੂਰ ਦਿਵਸ ਲਾਲ ਝੰਡੇ ਦੇ ਇਤਿਹਾਸ ਨਾਲ ਸ਼ੁਰੂ ਹੁੰਦਾ ਹੈ ਪਹਿਲਾਂ ਇਸ ਝੰਡੇ ਦਾ ਰੰਗ ਸਫੈਦ ਹੁੰਦਾ ਸੀ ਜਦੋਂ ਕਿ ਸ਼ਿਕਾਗੋ ਦੇ ਸ਼ਹੀਦਾ ਦੇ ਖੂਨ ਨਾਲ ਰੰਗ ਕੇ ਲਾਲ ਬਣ ਗਿਆ ਇਹ ਦਿਨ ਮਿਹਨਤਕਸ਼ ਲੋਕਾਂ ਵੱਲੋਂ ਲੜੇ ਸੰਘਰਸ਼ ਅਤੇ ਕੁਰਬਾਨੀਆਂ ਰਾਹੀਂ ਪ੍ਰਾਪਤ ਕੀਤੀਆਂ ਜਿਤਾਂ ਦੀ ਯਾਦ ਦਿਵਾਉਂਦਾ ਹੈ ਸਰਜੀਵਨ ਲਤਾ ਨੇ ਦੱਸਿਆ ਕਿ ਭਾਰਤ ਵਿੱਚ ਇੱਕ ਮਈ 1923 ਨੂੰ ਮਜ਼ਦੂਰ ਦਿਵਸ ਸਭ ਤੋਂ ਪਹਿਲਾਂ ਚਨੇਈ ਵਿੱਚ ਮਨਾਉਣਾ ਸ਼ੁਰੂ ਹੋਇਆ ਸੀ ਇਸ ਮੌਕੇ ਮੀਨਾਕਸ਼ੀ ਵਰਮਾ ਸੂਬਾ ਜਰਨਲ ਸਕੱਤਰ ਮਹਿਲਾ ਕਾਂਗਰਸ, ਮੈਡਮ ਸ਼ਵਿੰਦਰ ਨਿਸ਼ਚਲ ਸ਼ੰਮੀ ਸੂਬਾ ਜਨਰਲ ਸਕੱਤਰ ਮਹਿਲਾ ਕਾਂਗਰਸ , ਸੀਤਾ ਦੇਵੀ ਸਾਬਕਾ ਕੋਸਲਰ , ਪ੍ਰਮਿੰਦਰ ਕੌਰ ਰਘਬੋਤਰਾ ਸਾਬਕਾ ਕੋਸਲਰ , ਮੋਨੀਕਾ ਟੰਡਨ ਜ਼ਿਲ੍ਹਾ ਮੀਤ ਪ੍ਰਧਾਨ ਮਹਿਲਾ ਕਾਂਗਰਸ , ਨੀਨਾ ਸ਼ਰਮਾ ਬਲਾਕ ਪ੍ਰਧਾਨ ਮਹਿਲਾ ਕਾਂਗਰਸ, ਵੰਦਨਾ ਸ਼ਰਮਾ , ਮਹਿੰਦਰ ਕੌਰ , ਮਨਪ੍ਰੀਤ ਕੌਰ , ਐਡਵੋਕੇਟ ਅਨੂੰ ਅਜ਼ਾਦ , ਰੀਟਾ ਜੋੜਾ ਆਦਿ ਮੌਜੂਦ ਸਨ ਇਸ ਮੌਕੇ ਲੰਡੂ ਵੀ ਵੰਡੇ ਗਏ

