ਕਾਂਗਰਸ ਦੀ ਸੀਨੀਅਰ ਆਗੂ ਬੀਬੀ ਮਹਿੰਦਰ ਕੌਰ ਜੋ ਬੀਤੀ ਸ਼ਾਮ ਭਾਜਪਾ ਚ ਸਾਮਿਲ ਹੋਏ ਸਨ ਨੇ ਮੁੜ੍ਹ ਘਰ ਵਾਪਸੀ ਕੀਤੀ

ਕਾਂਗਰਸ ਦੀ ਸੀਨੀਅਰ ਆਗੂ ਬੀਬੀ ਮਹਿੰਦਰ ਕੌਰ ਜੋ ਬੀਤੀ ਸ਼ਾਮ ਭਾਜਪਾ ਚ ਸਾਮਿਲ ਹੋਏ ਸਨ ਨੇ ਮੁੜ੍ਹ ਘਰ ਵਾਪਸੀ ਕੀਤੀ

ਕਿਹਾ ਕਾਂਗਰਸ ਪਾਰਟੀ ਨੂੰ ਭਾਰੀ ਬਹੁਮੱਤ ਨਾਲ ਜਿਤਾਵਾਗੇ

ਫਗਵਾੜਾ( ਡਾ ਰਮਨ ਹਰਦਿਆਲ ਸਿੰਘ ਸੰਧੂ ) ਅੱਜ ਇਲਾਕਾ ਪ੍ਰੀਤ ਨਗਰ ਵਿਖੇ ਆਉਣ ਵਾਲੀਆ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਹੁਸ਼ਿਆਰਪੁਰ ਸੀਟ ਤੋਂ ਉਮੀਦਵਾਰ ਯਾਮਿਨੀ ਗੋਮਰ ਦੇ ਹੱਕ ਵਿੱਚ ਇੱਕ ਭਰਵੀ ਮੀਟਿੰਗ ਕੀਤੀ ਗਈ ਇਸ ਮੀਟਿੰਗ ਵਿੱਚ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਈ ਕਾਂਗਰਸ ਪਾਰਟੀ ਦੀ ਸੀਨੀਅਰ ਆਗੂ ਬੀਬੀ ਮਹਿੰਦਰ ਕੌਰ ਜੋ ਕੁਝ ਇੱਕ ਕਾਰਣਾ ਕਾਰਨ ਪਾਰਟੀ ਤੋਂ ਨਾਰਾਜ਼ ਹੋ ਬੀਤੀ ਸ਼ਾਮ ਭਾਜਪਾ ਚ ਸਾਮਿਲ ਹੋ ਗਏ ਸਨ ਨੇ ਮੁੜ੍ਹ ਕਾਂਗਰਸ ਪਾਰਟੀ ਦਾ ਪੱਲਾ ਫੜਿਆ ਇਸ ਮੋਕੇ ਬੀਬੀ ਮਹਿੰਦਰ ਕੌਰ ਨੇ ਕਿਹਾ ਕਿ ਸਵੇਰ ਦਾ ਭੁੱਲਿਆ ਜੇਕਰ ਸ਼ਾਮ ਨੂੰ ਘਰ ਵਾਪਸ ਆ ਜਾਵੇ ਤਾ ਉਸ ਨੂੰ ਭੁੱਲਿਆ ਨਹੀਂ ਕਹਿੰਦੇ ਮੇਰੇ ਪਾਰਟੀ ਪ੍ਰਤੀ ਕੁੱਝ ਭਰਮ ਭੁਲੇਖੇ ਸਨ ਜੋ ਕਿ ਦੂਰ ਹੋ ਗਏ ਮੈਂ ਪਹਿਲਾ ਵੀ ਪਾਰਟੀ ਦੀ ਤਨ ਮੰਨ ਧੰਨ ਨਾਲ ਸੇਵਾ ਕੀਤੀ ਅਤੇ ਹੁਣ ਵੀ ਕਾਂਗਰਸ ਪਾਰਟੀ ਦਾ ਕੱਦ ਹੋਰ ਮਜ਼ਬੂਤ ਕਰਨ ਲਈ ਪੂਰੀ ਵਾਹ ਲਗਾਵਾਂਗੀ ਅਤੇ ਪਾਰਟੀ ਨੂੰ ਭਾਰੀ ਵੋਟਾਂ ਨਾਲ ਜਿੱਤ ਹਾਸਿਲ ਕਰਵਾਉਣ ਚ ਕੋਈ ਕਸਰ ਬਾਕੀ ਨਹੀਂ ਛੱਡਾਗੀ

339 Views