ਕਾਂਗਰਸੀ ਉਮੀਦਵਾਰ ਯਾਮਿਨੀ ਗੋਮਰ ਦੇ ਹੱਕ ਵਿੱਚ ਭਰਵੀਂ ਮੀਟਿੰਗ

ਕਾਂਗਰਸੀ ਉਮੀਦਵਾਰ ਯਾਮਿਨੀ ਗੋਮਰ ਦੇ ਹੱਕ ਵਿੱਚ ਭਰਵੀਂ ਮੀਟਿੰਗ

ਵਰਕਰਾਂ ਵਲੋਂ ਭਾਰੀ ਬਹੁਮੱਤ ਨਾਲ ਜਿਤਾਉਣ ਦਾ ਦਿੱਤਾ ਭਰੋਸਾ

ਫਗਵਾੜਾ (ਡਾ ਰਮਨ / ਹਰਦਿਆਲ ਸਿੰਘ ਸੰਧੂ )ਅਗਾਮੀ ਲੋਕ ਸਭਾ ਚੋਣਾਂ ਚ ਕਾਂਗਰਸ ਪਾਰਟੀ ਦੀ ਹੁਸ਼ਿਆਰਪੁਰ ਸੀਟ ਤੋਂ ਉਮੀਦਵਾਰ ਯਾਮਿਨੀ ਗੋਮਰ ਦੇ ਹੱਕ ਵਿੱਚ ਇਲਾਕਾ ਪ੍ਰੀਤ ਨਗਰ ਫਗਵਾੜਾ ਵਿਖੇ ਹਲਕਾ ਵਿਧਾਇਕ ਸ੍ਰ ਬਲਵਿੰਦਰ ਸਿੰਘ ਧਾਲੀਵਾਲ ਦੀ ਅਗਵਾਈ ਹੇਠ ਕਾਂਗਰਸੀ ਆਗੂਆਂ ਅਤੇ ਵਰਕਰਾਂ ਦੀ ਇੱਕ ਭਰਵੀ ਮੀਟਿੰਗ ਕੀਤੀ ਗਈ ਜਿਸ ਵਿੱਚ ਹਲਕਾ ਹੁਸ਼ਿਆਰਪੁਰ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਯਾਮਿਨੀ ਗੋਮਰ ਨੂੰ ਭਾਰੀ ਬਹੁਮਤ ਨਾਲ ਜਿਤਾਉਣ ਲਈ ਵਰਕਰਾਂ ਚ ਉਤਸ਼ਾਹ ਵੇਖਣ ਨੂੰ ਮਿਲਿਆ ਇਸ ਮੌਕੇ ਕਾਂਗਰਸ ਸ਼ਹਿਰੀ ਪ੍ਰਧਾਨ ਤਰਨਜੀਤ ਸਿੰਘ ਵਾਲੀਆ (ਬੰਟੀ )
ਸਾਬਕਾ ਸ਼ਹਿਰੀ ਪ੍ਰਧਾਨ ਸੰਜੀਵ ਬੁੱਗਾ , ਸਰਜੀਵਨ ਲਤਾ , ਸ਼ਵਿੰਦਰ ਨਿਸ਼ਚਲ ਸ਼ੰਮੀ , ਮੀਨਾਕਸ਼ੀ ਵਰਮਾ , ਰਵਿੰਦਰ ਕੁਮਾਰ , ਪ੍ਰੇਮ ਕੁਮਾਰ ,
ਸੰਜੀਵ ਸ਼ਰਮਾ ਟੀਟੂੰ , ਗੁਰਦਿਆਲ ਸਿੰਘ ਨੰਨੜਾ , ਡਾ ਰਮਨ , ਮਹਿੰਦਰ ਕੌਰ , ਜਤਿੰਦਰ ਕੌਰ , ਗੁਰਪਾਲ ਸਿੰਘ ਪਾਲਾ , ਰਮੇਸ਼ ਕੁਮਾਰ , ਮਹਿੰਦਰ ਪਾਲ , ਮਲਕੀਤ ਸਿੰਘ , ਮੰਗਤ ਰਾਮ ਕਪੂਰ , ਕੁਲਵੀਰ ਸਿੰਘ , ਪ੍ਰਮਜੀਤ ਸਿੰਘ , ਭਜਨ ਸਿੰਘ , ਬਲਵਿੰਦਰ ਕੌਰ ਬਿੰਦੂ , ਰੀਟਾ ਦੇਵੀ , ਜਸਵਿੰਦਰ ਕੌਰ , ਬਲਵਿੰਦਰ ਕੌਰ , ਹਰਜਿੰਦਰ ਕੌਰ ਆਦਿ ਵਰਕਰਾਂ ਨੇ ਯਾਮਿਨੀ ਗੋਮਰ ਨੂੰ ਭਾਰੀ ਬਹੁਮੱਤ ਨਾਲ ਜਿਤਾਉਣ ਦਾ ਭਰੋਸਾ ਦਿਵਾਇਆ ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਕਾਂਗਰਸ ਪਾਰਟੀ ਵਰਕਰ ਦਿਲੋ ਜਾਨ ਨਾਲ ਘਰ ਘਰ ਕਾਂਗਰਸ ਦੀਆ ਨੀਤੀਆ ਨੂੰ ਪਹੁੰਚਾਉਣ ਲਈ ਦਿਨ ਰਾਤ ਇੱਕ ਕਰਨਗੇ ਅਤੇ ਯਾਮਿਨੀ ਗੋਮਰ ਨੂੰ ਜਿਤਾਉਣ ਚ ਕੋਈ ਵੀ ਕਸਰ ਬਾਕੀ ਨਹੀਂ ਛੱਡਣਗੇ ਇਸ ਮੋਕੇ ਕਾਂਗਰਸ ਪਾਰਟੀ ਦੀ ਸਰਗਮ ਆਗੂ ਬੀਬੀ ਮਹਿੰਦਰ ਕੌਰ ਜੋ ਬੀਤੀ ਰਾਤ ਭਾਜਪਾ ਚ ਸਾਮਿਲ ਹੋ ਗਏ ਸਨ ਉਨ੍ਹਾਂ ਮੁੜ੍ਹ ਹਲਕਾ ਵਿਧਾਇਕ ਸ੍ਰ ਬਲਵਿੰਦਰ ਸਿੰਘ ਧਾਲੀਵਾਲ ਦੀ ਨੇਕ ਨਿਤੀ ਅਤੇ ਉਨ੍ਹਾਂ ਦੇ ਕੰਮ ਕਰਨ ਤੋਂ ਪ੍ਰਭਾਵਿਤ ਹੋ ਮੁੜ੍ਹ ਕਾਂਗਰਸ ਪਾਰਟੀ ਚ ਵਾਪਸੀ ਕੀਤੀ ਅਤੇ ਪਾਰਟੀ ਨੂੰ ਮਜ਼ਬੂਤ ਕਰਨ ਅਤੇ ਉਮੀਦਵਾਰ ਯਾਮਿਨੀ ਗੋਮਰ ਨੂੰ ਰਿਕਾਰਡ ਤੋੜ ਜਿਤ ਹਾਸਿਲ ਕਰਵਾਉਣ ਦਾ ਭਰੋਸਾ ਦਿੱਤਾ

152 Views