ਸਿਵਲ ਹਸਪਤਾਲ ਫਗਵਾੜਾ ਦੇ ਟੀਕਾਕਰਨ ਵਿਭਾਗ ਵਲੋਂ ਆਂਗਨਵਾੜੀ ਸੈਂਟਰ ਨੰਬਰ 1 ਵਿਖੇ ਲਗਾਇਆ ਗਿਆ ਟੀਕਾਕਰਨ ਕੈਂਪ
ਸਿਵਲ ਹਸਪਤਾਲ ਫਗਵਾੜਾ ਦੇ ਟੀਕਾਕਰਨ ਵਿਭਾਗ ਵਲੋਂ ਆਂਗਨਵਾੜੀ ਸੈਂਟਰ ਨੰਬਰ 1 ਵਿਖੇ ਲਗਾਇਆ ਗਿਆ ਟੀਕਾਕਰਨ ਕੈਂਪ
ਕੋਈ ਵੀ ਬੱਚਾ ਸੰਪੂਰਨ ਟੀਕਾਕਰਨ ਤੋਂ ਵਾਂਝੇ ਨਹੀਂ ਰਹਿਣਾ ਚਾਹੀਦੈ : ਡਾ. ਰਾਜੇਸ਼ ਚੰਦਰ
ਫਗਵਾੜਾ ( ਡਾ ਰਮਨ / ਹਰਦਿਆਲ ਸਿੰਘ ਸੰਧੂ ) ਸਿਵਲ ਸਰਜਨ ਕਪੂਰਥਲਾ ਡਾ ਲਹਿੰਬਰ ਰਾਮ ਦੇ ਹੁਕਮਾਂ ਅਤੇ ਡਾ ਰਣਦੀਪ ਸਿੰਘ ਸਹੋਤਾ ਜ਼ਿਲ੍ਹਾ ਟੀਕਾਕਰਨ ਅਫ਼ਸਰ ਕਪੂਰਥਲਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਕਾਰਜਕਾਰੀ ਸੀਨੀਅਰ ਮੈਡੀਕਲ ਅਫ਼ਸਰ ਡਾ ਰਾਜੇਸ਼ ਚੰਦਰ ਦੀ ਯੋਗ ਅਗਵਾਈ ਅਤੇ ਡਾ ਨਰੇਸ਼ ਕੁੰਦਰਾ ਨੋਡਲ ਅਫ਼ਸਰ ( ਟੀਕਾਕਰਨ ਪ੍ਰੋਗਰਾਮ) ਦੀ ਸੁਚੱਜੀ ਦੇਖਰੇਖ ਹੇਠ ਸਬ ਡਵੀਜ਼ਨ ਫਗਵਾੜਾ ਵਿਖੇ ਯੂਨੀਵਰਸਲ ਟੀਕਾਕਰਨ ਪ੍ਰੋਗਰਾਮ (ਈ ਪੀ ਆਈ) ਦੀ 50ਵੀਂ ਵਰ੍ਹੇਗੰਢ ਨੂੰ ਸਮਰਪਿਤ ਵਿਸ਼ਵ – ਟੀਕਾਕਰਨ ਸਪਤਾਹ ਦੀ ਸ਼ੁਰੂਆਤ ਦੇ ਚੱਲਦਿਆਂ ਸਿਵਲ ਹਸਪਤਾਲ ਫਗਵਾੜਾ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ ਰਾਜੇਸ਼ ਚੰਦਰ ਨੇ ਹਰ ਲਾਭਪਾਤਰੀ ਦੇ ਸੰਪੂਰਨ ਟੀਕਾਕਰਨ ਦੀ ਹਦਾਇਤ ਕੀਤੀ ਉਨ੍ਹਾਂ ਕਿਹਾ ਕਿ ਉਮਰ ਦੇ ਹਿਸਾਬ ਨਾਲ ਜਿਨ੍ਹਾਂ ਬੱਚਿਆਂ ਤੇ ਗਰਭਵਤੀ ਔਰਤਾਂ ਦਾ ਟੀਕਾਕਰਨ – ਅਧੂਰਾ ਹੈ, ਉਨ੍ਹਾਂ ਦਾ ਸੰਪੂਰਨ ਟੀਕਾਕਰਨ ਕਰਨਾ ਯਕੀਨੀ ਬਣਾਇਆ ਜਾਵੇ ਉਨ੍ਹਾਂ ਕਿਹਾ ਕਿ ਕੋਈ ਵੀ ਲਾਭਪਾਤਰੀ ਸੰਪੂਰਨ ਟੀਕਾਕਰਨ ਤੋਂ ਵਾਂਝਾ ਨਹੀਂ ਰਹਿਣਾ ਚਾਹੀਦਾ ਹੈ ਇਸ ਮੌਕੇ ਡਾ ਨਰੇਸ਼ ਕੁੰਦਰਾ ਨੋਡਲ ਅਫ਼ਸਰ ( ਟੀਕਾਕਰਨ ਪ੍ਰੋਗਰਾਮ ) ਨੇ ਦੱਸਿਆ ਕਿ ਜੋ ਲੋਕ ਕਿਸੇ ਕਾਰਣ ਵੰਸ਼ ਅਪਣੇ ਬੱਚਿਆਂ ਦੇ ਸੰਪੂਰਨ ਟੀਕਾਕਰਨ ਕਰਵਾਉਣ ਤੋਂ ਵਾਂਝੇ ਰਹਿ ਗਏ ਹਨ ਉਨ੍ਹਾਂ ਨੂੰ ਸਿਹਤ ਵਿਭਾਗ ਦੀਆ ਟੀਮਾਂ ਲੱਭ ਲੱਭ ਕੇ ਆਉਟਰੀਚ ਕੈਂਪ ਲਗਾ ਬੱਚਿਆਂ ਦਾ ਟੀਕਾਕਰਨ ਕਰ ਰਹੀਆ ਹਨ
ਉਨ੍ਹਾਂ ਕਿਹਾ ਕਿ ਜਨਤਕ ਸਿਹਤ ਲਈ ਟੀਕਾਕਰਨ ਪ੍ਰੋਗਰਾਮ ਇੱਕ ਮਜ਼ਬੂਤ ਬੁਨਿਆਦ ਦੇ ਰੂਪ ਵਿੱਚ ਉੱਭਰਿਆ ਹੈ ਜੋ ਕਿ – ਮਾਰੂ ਬਿਮਾਰੀਆਂ ਨੂੰ ਫੈਲਣ ਤੋਂ ਰੋਕਦਾ ਹੈ।ਉਨ੍ਹਾਂ ਲੋਕਾਂ ਨੂੰ ਅਪੀਲ – ਕੀਤੀ ਕਿ ਜੇਕਰ ਉਨ੍ਹਾਂ ਦੇ ਬੱਚਿਆਂ ਜਾਂ ਗਰਭਵਤੀ ਔਰਤਾਂ ਦਾ ਕੋਈ ਵੀ ਟੀਕਾ ਲੱਗਣ ਤੋਂ ਰਹਿ ਗਿਆ ਹੈ, ਤਾਂ ਵਿਸ਼ਵ ਟੀਕਾਕਰਨ ਸਪਤਾਹ ਦੌਰਾਨ ਨੇੜੇ ਦੀ ਸਿਹਤ ਸੰਸਥਾ ਵਿਖੇ ਜਾ ਕੇ ਟੀਕਾਕਰਨ ਜ਼ਰੂਰ ਕਰਵਾਉਣ ਇਸੇ ਲੜ੍ਹੀ ਤਹਿਤ ਅੱਜ ਇਲਾਕਾ ਭਗਤਪੁਰਾ/ ਪ੍ਰੀਤਨਗਰ ਆਂਗਨਵਾੜੀ ਸੈਂਟਰ ਨੰਬਰ 1 ਵਿਖੇ ਸਿਵਲ ਹਸਪਤਾਲ ਫਗਵਾੜਾ ਦੇ ਵੈਕਸੀਨੈਸ਼ਨ ਵਿਭਾਗ ਤੋਂ ਏ ਐਨ ਐਮ ਮੈਡਮ ਮੋਨੀਕਾ ਵਲੋਂ ਅਪਣੀ ਟੀਮ ਆਸ਼ਾ ਸ਼ਰਮਾ , ਮੈਡਮ ਰਾਜਵੰਤ ਕੌਰ , ਵਲੋਂ ਬੀ ਸੀ ਜੀ , ਡੀ ਪੀ ਟੀ, ਪੋਲੀਓ , ਪੈਨਟਾ, ਡੀ ਪੀ ਟੀ ਬੂਸਟਰ , ਰੋਟਾ ਵਾਇਰਸ , ਪੀ ਐਲ ਬੀ/ ਆਈ ਪੀ ਬੀ ਆਦਿ ਵੈਕਸੀਨ
ਬੱਚਿਆਂ ਦੇ ਲਗਾਉਣ ਤੋਂ ਇਲਾਵਾ ਗਰਭਵਤੀ ਔਰਤਾਂ ਦਾ ਟੀਕਾਕਰਨ ਵੀ ਕੀਤਾ ਗਿਆ ਇਸ ਮੋਕੇ ਆਂਗਨਵਾੜੀ ਸੈਂਟਰ ਨੰਬਰ 1 ਇੰਚਾਰਜ ਮੈਡਮ ਆਰਤੀ ਸ਼ਰਮਾ, ਬਲਵੀਰ ਕੌਰ , ਹੈਲਪਰ ਰਮਾ ਰਾਣੀ , ਸੁਨੀਤਾ ਰਾਣੀ ਆਦਿ ਮੌਜੂਦ ਸਨ

