ਰਾਵਲਪਿੰਡੀ ਪੁਲਿਸ ਵੱਲੋਂ 9 ਗ੍ਰਾਮ ਹੈਰੋਇਨ ਸਮੇਤ ਇੱਕ ਔਰਤ ਕਾਬੂ

ਰਾਵਲਪਿੰਡੀ ਪੁਲਿਸ ਵੱਲੋਂ 9 ਗ੍ਰਾਮ ਹੈਰੋਇਨ ਸਮੇਤ ਇੱਕ ਔਰਤ ਕਾਬੂ

ਫਗਵਾੜਾ ( ਡਾ ਰਮਨ / ਹਰਦਿਆਲ ਸਿੰਘ ਸੰਧੂ ) ਸ਼੍ਰੀਮਤੀ ਵਤਸਲਾ ਗੁਪਤਾ ਐਸ ਐਸ ਪੀ ਸਾਹਿਬ ਕਪੂਰਥਲਾ ਦੇ ਦਿਸ਼ਾ ਨਿਰਦੇਸਾਂ ਅਤੇ ਸ੍ਰੀਮਤੀ ਰੁਪਿੰਦਰ ਕੋਰ ਭੱਟੀ ਐਸ.ਪੀ ਫਗਵਾੜਾ ਜਸਪ੍ਰੀਤ ਸਿੰਘ ਉਪ ਪੁਲਿਸ ਕਪਤਾਨ ਫਗਵਾੜਾ ਦੀ ਰਹਿਨੁਮਾਈ ਹੇਠ ਭੈੜੇ ਪੁਰਸ਼ਾ ਦੇ ਖਿਲਾਫ ਚਲਾਈ ਮੁਹਿੰਮ ਦੋਰਾਨ ਐਸ ਆਈ: ਲਾਭ ਸਿੰਘ ਮੁੱਖ ਅਫਸਰ ਥਾਣਾ ਰਾਵਲਪਿੰਡੀ ਫਗਵਾੜਾ ਜੀ ਦੀਆ ਹਦਾਇਤਾਂ ਪਰ ਮਿਤੀ 25.04.2024 ਨੂੰ ਐਸ.ਆਈ. ਗੁਰਸ਼ਰਨ ਸਿੰਘ 153/ਜਲੰਧਰ ਸਮੇਤ ਸਾਥੀ ਕਰਮਚਾਰੀਆ ਦੇ ਗਸਤ ਬਾ ਤਲਾਸ ਭੈੜੇ ਪੁਰਸ਼ਾ ਦੇ ਸਬੰਧ ਵਿੱਚ ਬਾ ਸਵਾਰੀ ਸਰਕਾਰੀ ਗੱਡੀ ਬੱਸ ਸਟੈਡ ਭੁਰੇ ਸ਼ਾਹ ਮੋੜ ਪਾਸ਼ਟਾ ਮੋਜੂਦ ਸੀ ਕਿ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਪਿੰਡ ਪਾਸ਼ਟਾ ਤੋ ਸੰਨਿਆਸੀ ਮੰਦਿਰ ਰਸਤੇ ਵਿਚ ਇਕ ਅੋਰਤ ਹੈਰੋਇਨ ਵੇਚਦੀ ਹੈ ਜਿਸਤੇ ਐਸ.ਆਈ. ਗੁਰਸ਼ਰਨ ਸਿੰਘ 153/ਜਲੰਧਰ ਸਮੇਤ ਸਾਥੀ ਕਰਮਚਾਰੀਆ ਦੇ ਸੰਨਿਆਸੀ ਮੰਦਿਰ ਪਾਸ ਪੁੱਜੇ ਤਾ ਇਕ ਅੋਰਤ ਪੁਲਿਸ ਦੀ ਗੱਡੀ ਦੇਖ ਕਿ ਪਿੰਡ ਬਘਾਣਾ ਕੱਚੇ ਰਾਸਤੇ ਭੱਜ ਪਈ । ਜਿਸਨੂੰ ਐਸ.ਆਈ. ਗੁਰਸ਼ਰਨ ਸਿੰਘ 153/ਜਲੰਧਰ ਨੇ ਸਮੇਤ ਸਾਥੀ ਕਰਮਚਾਰੀਆ ਦੇ ਉਸਦਾ ਪਿੱਛਾ ਕੀਤਾ ਤਾ ਅੋਰਤ ਨੇ ਇਕ ਮੋਮੀ ਲਿਫਾਫਾ ਝਾੜੀਆ ਵਿਚ ਸੁੱਟ ਦਿੱਤਾ ਤੇ ਲੇਡੀ ਸਿਪਾਹੀ ਹਰਜੋਤ ਕੋਰ 1235/ਕਪੂ ਦੀ ਮਦਦ ਨਾਲ ਅੋਰਤ ਨੂੰ ਕਾਬੂ ਕੀਤਾ ਗਿਆ ਜਿਸਦਾ ਨਾਮ ਪਤਾ ਪੁਛੱਣ ਤੇ ਆਪਣਾ ਨਾਮ ਜਸਵੀਰ ਕੋਰ ਪਤਨੀ ਮੱਖਣ ਵਾਸੀ ਭੁੰਗਰਨੀ ਥਾਣਾ ਮੇਹਟੀਆਣਾ ਜਿਲਾ ਹੁਸ਼ਿਆਰਪੁਰ ਦੱਸਿਆ ਤੇ ਉਸ ਪਾਸੋ ਸੁੱਟੇ ਹੋਏ ਮੋਮੀ ਲਿਫਾਫੇ ਦੀ ਤਲਾਸ਼ੀ ਜਾਬਤਾ ਅਨੁਸਾਰ ਕੀਤੀ ਗਈ ਜਿਸ ਵਿਚੋ 9 ਗਰਾਮ ਹੈਰੋਇਨ ਬਰਾਮਦ ਹੋਈ ਜਿਸਨੂੰ ਹਸਬ ਜਾਬਤਾ ਅਨੁਸਾਰ ਗ੍ਰਿਫਤਾਰ ਕਰਕੇ ਮੁੱਕਦਮਾ ਨੰਬਰ 23 ਮਿਤੀ 25.4.2024 ਅ/ਧ 21(B)-61-85 NDPS ACT ਥਾਣਾ ਰਾਵਲਪਿੰਡੀ ਫਗਵਾੜਾ ਜਿਲਾ ਕਪੂਰਥਲਾ ਦਰਜ ਰਜਿਸਟਰ ਕਰਕੇ ਮੁੱਕਦਮਾ ਹਜਾ ਦੀ ਮੁੱਢਲੀ ਤਫਤੀਸ ਅਮਲ ਵਿੱਚ ਲਿਆਦੀ । ਦੋਸ਼ਣ ਨੂੰ ਮਾਨਯੋਗ ਅਦਾਲਤ ਵਿੱਚ ਪੇਸ ਕੀਤਾ ਗਿਆ

72 Views