ਸਮਾਜ ਸੇਵਾ ਦੇ ਖੇਤਰ ‘ਚ ਮੋਹਰੀ ਹੋ ਕੇ ਕੰਮ ਕਰ ਰਹੇ ਲਾਇਨ ਆਸ਼ੂ ਮਾਰਕੰਡਾ – ਤਜਿੰਦਰ ਬਾਵਾ

ਸਮਾਜ ਸੇਵਾ ਦੇ ਖੇਤਰ ‘ਚ ਮੋਹਰੀ ਹੋ ਕੇ ਕੰਮ ਕਰ ਰਹੇ ਲਾਇਨ ਆਸ਼ੂ ਮਾਰਕੰਡਾ – ਤਜਿੰਦਰ ਬਾਵਾ

ਸੁਭਾਸ਼ ਨਗਰ ਵਿਖੇ ਕਰਵਾਇਆ ਨੌਵਾਂ ਪੈਨਸ਼ਨ ਤੇ ਰਾਸ਼ਨ ਵੰਡ ਸਮਾਗਮ

ਫਗਵਾੜਾ ( ਡਾ ਰਮਨ ਹਰਦਿਆਲ ਸਿੰਘ ਸੰਧੂ ) ਸ਼ਹਿਰ ਦੀ ਇਲੈਵਨ ਸਟਾਰ ਹੰਡਰਡ ਪਰਸੈਂਟ ਐਕਟਿਵ ਲਾਇਨਜ਼ ਕਲੱਬ ਫਗਵਾੜਾ ਸਿਟੀ ਵੱਲੋਂ ਕਲੱਬ ਪ੍ਰਧਾਨ ਲਾਇਨ ਆਸ਼ੂ ਮਾਰਕੰਡਾ ਦੀ ਅਗਵਾਈ ਹੇਠ ਲੋੜਵੰਦ ਔਰਤਾਂ ਨੂੰ ਮਹੀਨਾਵਾਰ ਪੈਨਸ਼ਨ ਅਤੇ ਆਟੇ ਦੀਆਂ ਥਾਲੀਆਂ ਵੰਡਣ ਸਬੰਧੀ ਨੌਵਾਂ ਸਮਾਗਮ ਹਰ ਵਾਰ ਦੀ ਤਰ੍ਹਾਂ ਸਥਾਨਕ ਸੁਭਾਸ਼ ਨਗਰ ਸਥਿਤ ਚਿਰਾਗ ਐਸੋਸੀਏਟਸ ਦੇ ਦਫਤਰ ਵਿਖੇ ਕਰਵਾਇਆ ਗਿਆ। ਸਮਾਗਮ ਵਿਚ ਬਤੌਰ ਮੁੱਖ ਮਹਿਮਾਨ ਲੋਕਸਭਾ ਹਲਕਾ ਹੁਸ਼ਿਆਰਪੁਰ ਤੋਂ ਭਾਜਪਾ ਉਮੀਦਵਾਰ ਅਨੀਤਾ ਸੋਮ ਪ੍ਰਕਾਸ਼ ਦੀ ਭੈਣ ਸੁਰਜੀਤ ਕੌਰ ਨੇ ਸ਼ਿਰਕਤ ਕੀਤੀ। ਉਹਨਾਂ ਦੇ ਨਾਲ ਸਨਮਾਨਤ ਮਹਿਮਾਨਾਂ ਵਜੋਂ ਭਾਜਪਾ ਦੀ ਮਹਿਲਾ ਮੋਰਚਾ ਆਗੂ ਚੰਦਰ ਰੇਖਾ ਸ਼ਰਮਾ, ਮਨਜੀਤ ਕੌਰ, ਸਵਿਤਾ ਆਹੂਜਾ ਸਾਬਕਾ ਕੌਂਸਲਰ, ਬੋਬੀ ਅਰੋੜਾ ਪ੍ਰਧਾਨ ਸ਼ਿਵ ਮੰਦਿਰ ਤਾਲਾਬ ਅਰੋੜਿਆਂ, ਸਮਾਜ ਸੇਵਕ ਬੱਬੂ ਮਨੀਲਾ, ਸਮਾਜ ਸੇਵਕ ਤਜਿੰਦਰ ਬਾਵਾ, ਯੂਥ ਕਾਂਗਰਸ ਦੇ ਸਾਬਕਾ ਪ੍ਰਧਾਨ ਅਸ਼ੋਕ ਵਧਵਾ, ਲਾਇਨਜ ਇੰਟਰਨੈਸ਼ਨਲ 321-ਡੀ ਦੇ ਡਿਸਟ੍ਰਿਕਟ ਚੇਅਰਮੈਨ (ਮਨੋਰੰਜਨ) ਲਾਇਨ ਜਸਵੀਰ ਮਾਹੀ, ਜੋਨ ਚੇਅਰਮੈਨ ਲਾਇਨ ਸੁਨੀਲ ਢੀਂਗਰਾ ਨੇ ਸ਼ਿਰਕਤ ਕੀਤੀ। ਮੁੱਖ ਮਹਿਮਾਨ ਸੁਰਜੀਤ ਕੌਰ ਨੇ ਲੋੜਵੰਦ ਮਹਿਲਾਵਾਂ ਨੂੰ ਆਟੇ ਦੀ ਥੈਲੀ ਤੇ ਪੈਨਸ਼ਨ ਰਾਸ਼ੀ ਭੇਂਟ ਕਰਦਿਆਂ ਕਲੱਬ ਵੱਲੋਂ ਕੀਤੇ ਜਾ ਰਹੇ ਸਮਾਜ ਸੇਵੀ ਕੰਮਾਂ ਦੀ ਸ਼ਲਾਘਾ ਕੀਤੀ। ਸਮਾਗਮ ਦੌਰਾਨ ਹਾਜ਼ਰ ਰਹੇ ਸਮਾਜ ਸੇਵਕ ਬੱਬੂ ਮਨੀਲਾ ਅਤੇ ਲਾਇਨ ਤਜਿੰਦਰ ਬਾਵਾ ਨੇ ਲਾਇਨ ਆਸ਼ੂ ਮਾਰਕੰਡਾ ਅਤੇ ਉਨ੍ਹਾਂ ਦੀ ਟੀਮ ਵਲੋਂ ਕੀਤੇ ਜਾ ਰਹੇ ਸਮਾਜ ਸੇਵੀ ਕਾਰਜਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਫਗਵਾੜਾ ‘ਚ ਲਾਇਨ ਆਸ਼ੂ ਮਾਰਕੰਡਾ ਮੋਹਰੀ ਹੋ ਕੇ ਸਮਾਜ ਸੇਵਾ ਦੇ ਕੰਮ ਕਰ ਰਹੇ ਹਨ ਜੋ ਕਿ ਬਹੁਤ ਹੀ ਸ਼ਲਾਘਾਯੋਗ ਹੈ। ਉਨ੍ਹਾਂ ਲਾਇਨ ਆਸ਼ੂ ਮਾਰਕੰਡਾ ਦੀ ਅਗਵਾਈ ਹੇਠ ਕਲੱਬ ਵੱਲੋਂ ਕੀਤੇ ਜਾ ਰਹੇ ਸਮਾਜ ਸੇਵੀ ਪ੍ਰੋਜੈਕਟਾਂ ਨੂੰ ਹੋਰਨਾਂ ਲਈ ਵੀ ਪ੍ਰੇਰਨਾਦਾਇਕ ਦੱਸਿਆ। ਕਲੱਬ ਦੇ ਪ੍ਰਧਾਨ ਲਾਇਨ ਆਸ਼ੂ ਮਾਰਕੰਡਾ ਨੇ ਆਏ ਹੋਏ ਮੁੱਖ ਮਹਿਮਾਨਾਂ ਅਤੇ ਪਤਵੰਤਿਆਂ ਦਾ ਧੰਨਵਾਦ ਕੀਤਾ। ਇਸ ਮੌਕੇ ਲੱਡੂ ਖੋਸਲਾ, ਵਿਪਨ ਮਦਾਨ, ਹੈੱਪੀ ਬਰੋਕਰ, ਮਨੀਸ਼ ਕਨੌਜੀਆ ਪ੍ਰਧਾਨ ਪੰਜਾਬ ਪ੍ਰਦੇਸ਼ ਧਾਰਮਿਕ ਕਮੇਟੀ ਤੋਂ ਇਲਾਵਾ ਕਲੱਬ ਸਕੱਤਰ ਸੰਜੀਵ ਲਾਂਬਾ, ਕੈਸ਼ੀਅਰ ਜੁਗਲ ਬਵੇਜਾ, ਪੀ.ਆਰ.ਓ. ਲਾਇਨ ਸੁਮਿਤ ਭੰਡਾਰੀ, ਈਸ਼ ਕੁਮਾਰ, ਸੰਜੇ ਤ੍ਰੇਹਨ, ਦਿਨੇਸ਼ ਖਰਬੰਦਾ, ਵਿਜੇ ਅਰੋੜਾ, ਅਤੇ ਗੁਲਸ਼ਨ ਸ਼ਰਮਾ ਲੱਕੀ ਆਦਿ ਹਾਜ਼ਰ ਸਨ

34 Views