ਅਨੁਪਮ ਕਲੇਰ ਦੀ ਪ੍ਰਧਾਨਗੀ ਹੇਠ ਉਪ ਮੰਡਲ ਫਗਵਾੜਾ ਵਿਖੇ ਲਾਅ ਐਂਡ ਆਰਡਰ ਸਬੰਧੀ ਮੀਟਿੰਗ ਕੀਤੀ
ਅਨੁਪਮ ਕਲੇਰ ਦੀ ਪ੍ਰਧਾਨਗੀ ਹੇਠ ਉਪ ਮੰਡਲ ਫਗਵਾੜਾ ਵਿਖੇ ਲਾਅ ਐਂਡ ਆਰਡਰ ਸਬੰਧੀ ਮੀਟਿੰਗ ਕੀਤੀ
ਲੋਕ ਸਭਾ ਚੋਣਾਂ 2024 ਦੇ ਸਬੰਧ ਵਿੱਚ ਉਪ ਮੰਡਲ ਫਗਵਾੜਾ ਵਿਖੇ 227 ਪੋਲਿੰਗ ਬੂਥ ਜੋ ਕਿ 126 ਲੋਕੇਸ਼ਨ ‘ਤੇ ਬਣਾਏ ਗਏ ਹਨ
ਫਗਵਾੜਾ (ਡਾ ਰਮਨ / ਹਰਦਿਆਲ ਸਿੰਘ ਸੰਧੂ ) ਅੱਜ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਫਗਵਾੜਾ ਅਨੁਪਮ ਕਲੇਰ ਦੀ ਪ੍ਰਧਾਨਗੀ ਵਿੱਚ ਉਪ ਮੰਡਲ ਫਗਵਾੜਾ ਵਿਖੇ ਲਾਅ ਐਂਡ ਆਰਡਰ ਸਬੰਧੀ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਉਪ ਮੰਡਲ ਮੈਜਿਸਟਰੇਟ -ਕਮ- ਸਹਾਇਕ ਰਿਟਰਨਿੰਗ ਅਫਸਰ 29-ਫਗਵਾੜਾ ਨੇ ਦੱਸਿਆ ਕਿ ਅਗਾਮੀ ਲੋਕ ਸਭਾ ਚੋਣਾਂ 2024 ਦੇ ਸਬੰਧ ਵਿੱਚ ਉਪ ਮੰਡਲ ਫਗਵਾੜਾ ਵਿਖੇ 227 ਪੋਲਿੰਗ ਬੂਥ ਜੋ ਕਿ 126 ਲੋਕੇਸ਼ਨ ‘ਤੇ ਬਣਾਏ ਗਏ ਹਨ। ਮੀਟਿੰਗ ਦੌਰਾਨ ਉਹਨਾਂ ਵੱਲੋਂ ਵਿਚਾਰ-ਵਟਾਂਦਰੇ ਉਪਰੰਤ ਅਧਿਕਾਰੀਆਂ ਨੂੰ ਚੋਣਾਂ ਦੇ ਮੱਦੇ-ਨਜ਼ਰ ਉਪ ਮੰਡਲ ਫਗਵਾੜਾ ਵਿਖੇ ਮਾਡਲ ਕੋਡ ਆਫ ਕੰਡਕਟ ਦੀ ਪੂਰੀ ਤਰ੍ਹਾਂ ਨਾਲ ਪਾਲਣਾ ਕਰਨ ਅਤੇ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਕੰਟਰੋਲ ਵਿੱਚ ਰੱਖੇ ਜਾਣ ਸਬੰਧੀ ਲਗਾਤਾਰ ਨਿਗਰਾਨੀ ਰੱਖੇ ਜਾਣ ਲਈ ਕਿਹਾ। ਉਹਨਾਂ ਵੱਲੋਂ ਇਹ ਵੀ ਕਿਹਾ ਗਿਆ ਕਿ ਸਥਿਤੀ ਨੂੰ ਕਾਬੂ ਵਿੱਚ ਰੱਖਣ ਲਈ ਕਿਸੇ ਵੀ ਕਿਸਮ ਦੀ ਢਿੱਲ ਜਾਂ ਅਣਗਹਿਲੀ ਨਾ ਵਰਤੀ ਜਾਵੇ ਇਸ ਮੀਟਿੰਗ ਵਿੱਚ ਪੁਲਿਸ ਕਪਤਾਨ ਫਗਵਾੜਾ ਰੁਪਿੰਦਰ ਕੌਰ ਭੱਟੀ, ਉਪ ਪੁਲਿਸ ਕਪਤਾਨ ਸਬ ਡਵੀਜਨ ਫਗਵਾੜਾ ਜਸਪ੍ਰੀਤ ਸਿੰਘ ਅਤੇ ਉਪ ਮੰਡਲ ਮੈਜਿਸਟਰੇਟ -ਕਮ- ਸਹਾਇਕ ਰਿਟਰਨਿੰਗ ਅਫਸਰ 29-ਫਗਵਾੜਾ ਜਸਨਜੀਤ ਸਿੰਘ ਵੀ ਮੌਜੂਦ ਸਨ

