ਬੰਗਾ ਵਿਖੇ ਬਾਡੀ ਬਿਲਡਿੰਗ ਪ੍ਰਤੀਯੋਗਤਾ ਦਾ ਅਯੋਜਨ

ਬੰਗਾ ਵਿਖੇ ਬਾਡੀ ਬਿਲਡਿੰਗ ਪ੍ਰਤੀਯੋਗਤਾ ਦਾ ਅਯੋਜਨ

ੳਪਨ ਮਿਸਟਰ ਪੰਜਾਬ ਸੁਖਦੀਪ ਸਿੰਘ ਗੁਰਦਾਸਪੁਰ ਚੁੱਣੇ ਗਏ

ੳਵਰਆਲ ਮਿਸਟਰ ਨਵਾਂਸ਼ਹਿਰ ਨੂੰ 5100 ਰੁਪਏ ਨਗਦ ਅਤੇ ੳਪਨ ਮਿਸਟਰ ਪੰਜਾਬ ਵਿਜੇਤਾ ਨੂੰ 21000 ਫਸਟ , 5100 ਸੈਕੰਡ , ਅਤੇ ਥ੍ਰਰਡ ਨੂੰ 3100 ਨਗਦ ਪੁਰਸਕਾਰ ਦਿੱਤਾ ਗਿਆ

ਫਗਵਾੜਾ ( ਡਾ ਰਮਨ / ਹਰਦਿਆਲ ਸਿੰਘ ਸੰਧੂ ) ਐਨ ਐਸ ਕਾਲਜ ਬੰਗਾ ਵਿਖੇ ਇੱਕ ਬਾਡੀ ਬਿਲਡਿੰਗ ਪ੍ਰਤੀਯੋਗਤਾ ਦਾ ਅਯੋਜਨ ਕੀਤਾ ਗਿਆ ਜਿਸ ਵਿੱਚ ਪੂਰੇ ਪੰਜਾਬ ਭਰ ਤੋਂ ਵੱਖ ਵੱਖ ਜ਼ਿਲ੍ਹਿਆਂ ਤੋਂ ਲਗਭਗ 80 ਪ੍ਰਤੀਯੋਗਿਆ ਨੇ ਹਿੱਸਾ ਲਿਆ ਇਹ ਪ੍ਰਤੀਯੋਗਤਾ ਰਣਜੀਤ ਪਾਲ ਪਾਬਲਾ ਸਰਪ੍ਰਸਤ ਨਵਾਂਸ਼ਹਿਰ ਐਮਚਿੳਅਰ
ਬਾਡੀ ਬਿਲਡਿੰਗ ਐਸੋਸੀਏਸ਼ਨ ਸ਼ਹੀਦ ਭਗਤ ਸਿੰਘ ਨਗਰ ਅਤੇ ਐਗਜੀਕਿਊਟਿਵ ਡਾਇਰੈਕਟਰ ਪੰਜਾਬੀ ਐਮਚਿੳਅਰ ਬਾਡੀ ਬਿਲਡਿੰਗ ਐਸੋਸੀਏਸ਼ਨ ਰਜਿ ਦੀ ਸੁਚੱਜੀ ਦੇਖਰੇਖ ਹੇਠ ਕਰਵਾਇਆ ਗਿਆ
ਜਿਸ ਵਿੱਚ ਕ੍ਰਮਵਾਰ ਅਪਣੇ ਅਪਣੇ ਵਜਨ ਦੀ ਕੈਟਾਗਰੀ ਅਨੁਸਾਰ 3100, 2100,1500, 1000, 1000, ਨਗਦ ਪੁਰਸਕਾਰ ਨਾਲ ਖਿਡਾਰੀਆਂ ਨੂੰ ਨਗਦ ਨਾਲ ਨਵਾਜਿਆ ਗਿਆ ਅਤੇ ੳਵਰਆਲ ਮਿਸਟਰ ਨਵਾਂਸ਼ਹਿਰ ਨੂੰ 5100 ਰੁਪਏ ਨਗਦ ਅਤੇ ੳਪਨ ਮਿਸਟਰ ਪੰਜਾਬ ਵਿਜੇਤਾ ਨੂੰ 21000 ਫਸਟ , 5100 ਸੈਕੰਡ , ਅਤੇ ਥ੍ਰਰਡ ਨੂੰ 3100 ਨਗਦ ਪੁਰਸਕਾਰ ਦਿੱਤਾ ਗਿਆ ਜਿਸ ਵਿੱਚ ੳਪਨ ਮਿਸਟਰ ਪੰਜਾਬ ਗੁਰਦਾਸਪੁਰ ਤੋਂ ਸ਼ੁਖਦੀਪ ਸਿੰਘ ਫਸਟ , ਪੰਕਜ ਪਠਾਨਕੋਟ ਤੋਂ ਸੈਕੰਡ , ਹੈਪੀ ਜੰਲਧਰ ਤੋਂ ਥ੍ਰਰਡ ਰਹੇ ਅਤੇ ਨਵਾਂਸ਼ਹਿਰ ਤੋਂ ਰਾਕੇਸ਼ ਕੁਮਾਰ ਵਿਜੇਤਾ ਘੋਸ਼ਿਤ ਕੀਤੇ ਗਏ ਇਸ ਪ੍ਰਤੀਯੋਗਤਾ ਵਿੱਚ ਮੁੱਖ ਮਹਿਮਾਨ ਵਜੋਂ ਸ੍ਰ ਹਰਬੰਸ ਸਿੰਘ ਘਈ ਅਤੇ ਵਿਸ਼ੇਸ਼ ਮਹਿਮਾਨ ਵਜੋਂ ਪ੍ਰਿੰਸੀਪਲ ਹਰਭਜਨ ਸਿੰਘ ਨੇ ਸ਼ਿਰਕਤ ਕੀਤੀ ਹੈ ਨਵਾਂਸ਼ਹਿਰ ਐਮਚਿੳਅਰ
ਬਾਡੀ ਬਿਲਡਿੰਗ ਦੇ ਜਰਨਲ ਸਕੱਤਰ ਸ੍ਰੀ ਗੁਰਿੰਦਰਜੀਤ ਸਿੰਘ ਬਾਂਸਲ ਨੇ ਆਏ ਹੋਏ ਪ੍ਰਤੀਯੋਗਿਤਆ ਅਤੇ ਪੰਜਾਬ ਐਮਚਿੳਅਰ
ਬਾਡੀ ਬਿਲਡਿੰਗ ਐਸੋਸੀਏਸ਼ਨ ਦੀ ਤਰਫੋਂ ਅਤੇ ਪ੍ਰਧਾਨ ਸੁਖਦੇਵ ਸਿੰਘ ਸੋਢੀ, ਜਰਨਲ ਸਕੱਤਰ ਮੋਨੂੰ ਸਭਰਵਾਲ , ਸੈਕਟਰੀ ਸ੍ਰ ਨਵਨੀਤ ਸਿੰਘ , ਕੈਸ਼ੀਅਰ ਪ੍ਰਵੀਨ , ਨੈਸ਼ਨਲ ਜੱਜ ਸਾਬਕਾ ਮੀਤ ਪ੍ਰਧਾਨ ਰਣਜੀਤ ਪਾਬਲਾ, ਨੈਸ਼ਨਲ ਜੱਜ ਅਸ਼ੋਕ ਜਸਰੋਟੀਆ , ਇੰਟਰਨੈਸ਼ਨਲ ਜੱਜ ਮੈਡਮ ਗੁਰਮਤਿ ਕੋਰ , ਪ੍ਰੈਸ ਸਕੱਤਰ ਅਮਰਜੀਤ ਸਿੰਘ , ਜੱਸਪ੍ਰੀਤ ਸਿੰਘ ਲੱਕੀ , ਸੰਜੇ , ਜਿੰਮੀ ਬਾਵਰਾ , ਅਮਿਤ ਵਸੀਸ਼ਟ ਅਤੇ ਸਿੰਕਦਰ ਦਾ ਧੰਨਵਾਦ ਕੀਤਾ

101 Views