ਰਣਜੀਤ ਸਿੰਘ ਖੁਰਾਣਾ ਦੇ ਯਤਨਾਂ ਸਦਕਾ ਸ਼੍ਰੋਮਣੀ ਅਕਾਲੀ ਦਲ (ਬ) ‘ਚ ਸ਼ਾਮਲ ਹੋਏ ਇਕ ਦਰਜਨ ਨੌਜਵਾਨ

ਰਣਜੀਤ ਸਿੰਘ ਖੁਰਾਣਾ ਦੇ ਯਤਨਾਂ ਸਦਕਾ ਸ਼੍ਰੋਮਣੀ ਅਕਾਲੀ ਦਲ (ਬ) ‘ਚ ਸ਼ਾਮਲ ਹੋਏ ਇਕ ਦਰਜਨ ਨੌਜਵਾਨ

ਮਿਹਨਤੀ ਨੋਜਵਾਨਾ ਨੂੰ ਯੂਥ ਵਿੰਗ ‘ਚ ਅਹਿਮ ਅਹੁਦੇਦਾਰੀ ਦਾ ਦਿੱਤਾ ਭਰੋਸਾ

ਫਗਵਾੜਾ ( ਡਾ ਰਮਨ / ਹਰਦਿਆਲ ਸਿੰਘ ਸੰਧੂ ) ਸ੍ਰੋਮਣੀ ਅਕਾਲੀ ਦਲ (ਬ) ਦੇ ਹਲਕਾ ਸ਼ਹਿਰੀ ਇੰਚਾਰਜ ਸ. ਰਣਜੀਤ ਸਿੰਘ ਖੁਰਾਣਾ ਦੇ ਯਤਨਾਂ ਸਦਕਾ ਗੁਰਸਿਮਰ ਸਿੰਘ, ਪ੍ਰਦੀਪ ਸਿੰਘ ਅਤੇ ਵਿਸ਼ੂ ਦੇ ਨਾਲ ਅਨੇਕਾਂ ਨੌਜਵਾਨਾਂ ਨੇ ਸ੍ਰੋਮਣੀ ਅਕਾਲੀ ਦਲ (ਬ) ‘ਚ ਸ਼ਾਮਲ ਹੋਣ ਦਾ ਐਲਾਨ ਕੀਤਾ ਹੈ। ਸ਼੍ਰੋਮਣੀ ਅਕਾਲੀ ਦਲ (ਬ) ਦੀਆਂ ਨੀਤੀਆਂ ਤੋ ਪ੍ਰਭਾਵਿਤ ਉਕਤ ਨੌਜਵਾਨਾਂ ਨੇ ਕਿਹਾ ਕਿ ਸਿਰਫ ਇਹੀ ਸਿਆਸੀ ਜਮਾਤ ਜਮੀਨੀ ਤੌਰ ਤੇ ਪੰਜਾਬ ਨਾਲ ਜੁੜੀ ਹੋਈ ਹੈ। ਜਿਸ ਕਰਕੇ ਉਹਨਾਂ ਨੇ ਇਸ ਪਾਰਟੀ ਵਿਚ ਸ਼ਾਮਲ ਹੋਣ ਦਾ ਫੈਸਲਾ ਲਿਆ ਹੈ। ਉਹਨਾਂ ਕਿਹਾ ਪੰਜਾਬ ਤੋਂ ਬਾਹਰ ਦੀਆਂ ਪਾਰਟੀਆਂ ਦੀਆਂ ਨੀਤੀਆਂ ਹਮੇਸ਼ਾ ਪੰਜਾਬ ਵਿਰੋਧੀ ਰਹੀਆਂ ਹਨ। ਸ਼੍ਰੋਮਣੀ ਅਕਾਲੀ ਦਲ (ਬ) ‘ਚ ਸ਼ਾਮਲ ਹੋਣ ਮੌਕੇ ਤਰੁਨ, ਮਾਨਿਕ, ਹਰਮਜੋਤ ਸਿਘ, ਸਿਮਰਨਜੋਤ ਸਿੰਘ, ਸਿਮਰਨਜੀਤ ਸਿੰਘ, ਪ੍ਰਥਮ, ਆਕਾਸ਼, ਦਾਨਿਸ਼ ਤੇ ਜਤਨਜੋਤ ਆਦਿ ਨੌਜਵਾਨਾਂ ਨੇ ਵੀ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਪਿਛਲੀਆਂ ਚੋਣਾਂ ਸਮੇਂ ਆਮ ਆਦਮੀ ਪਾਰਟੀ ਤੇ ਭਰੋਸਾ ਕੀਤਾ ਪਰ ਇਹ ਪਾਰਟੀ ਵੀ ਪੰਜਾਬੀਆਂ ਦੀਆਂ ਉਮੀਦਾਂ ਤੇ ਪੂਰੀ ਨਹੀਂ ਉਤਰੀ। ‘ਆਪ’ ਪਾਰਟੀ ਦਾ ਕੌਮੀ ਕਨਵੀਨਰ ਖੁਦ ਹੀ ਭ੍ਰਿਸ਼ਟਾਚਾਰ ਦੇ ਮਾਮਲੇ ਵਿਚ ਜੇਲ੍ਹ ਅੰਦਰ ਬੰਦ ਹੈ। ਸਿਰਫ ਸ੍ਰੋਮਣੀ ਅਕਾਲੀ ਦਲ ਹੀ ਅਜਿਹੀ ਸਿਆਸੀ ਧਿਰ ਹੈ ਜਿਸਨੇ ਚੰਡੀਗੜ੍ਹ ਦੇ ਮਸਲੇ, ਪੰਜਾਬ ਦੇ ਪਾਣੀਆਂ ਅਤੇ ਪੰਜਾਬੀ ਮਾਂ ਬੋਲੀ ਨੂੰ ਸਤਿਕਾਰ ਦੁਆਉਣ ਤੋਂ ਇਲਾਵਾ ਹੋਰ ਭੱਖਦੇ ਪੰਥਕ ਮਸਲਿਆਂ ਲਈ ਸੰਘਰਸ਼ ਕੀਤਾ ਹੈ। ਇਸ ਲਈ ਉਹ ਹੁਣ ਸ਼੍ਰੋਮਣੀ ਅਕਾਲੀ ਦਲ ਨਾਲ ਜੁੜ ਕੇ ਪੰਜਾਬ ਦੇ ਹਿਤਾਂ ਲਈ ਕੰਮ ਕਰਨਗੇ। ਹਲਕਾ ਇੰਚਾਰਜ ਸ. ਰਣਜੀਤ ਸਿੰਘ ਖੁਰਾਣਾ ਨੇ ਉਕਤ ਨੌਜਵਾਨਾਂ ਨੂੰ ਸਿਰੋਪੇ ਪਾ ਕੇ ਪਾਰਟੀ ਵਿਚ ਸ਼ਾਮਲ ਕਰਵਾਇਆ ਅਤੇ ਭਰੋਸਾ ਦਿੱਤਾ ਕਿ ਸ਼੍ਰੋਮਣੀ ਅਕਾਲੀ ਦਲ (ਬ) ਵਿਚ ਉਹਨਾਂ ਨੂੰ ਪੂਰਾ ਮਾਣ ਸਤਿਕਾਰ ਮਿਲੇਗਾ। ਮਿਹਨਤੀ ਨੋਜਵਾਨਾ ਨੂੰ ਯੂਥ ਵਿੰਗ ਵਿੱਚ ਅਹਿਮ ਅਹੁਦੇ ਦੇਣ ਦਾ ਭਰੋਸਾ ਵੀ ਸਮੂਹ ਨੌਜਵਾਨਾਂ ਨੂੰ ਦਿੱਤਾ ਗਿਆ। ਸ. ਖੁਰਾਣਾ ਨੇ ਕਿਹਾ ਕਿ ਪਾਰਟੀ ਦੇ ਕੌਮੀ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਕਦੇ ਵੀ ਪੰਜਾਬ ਦੇ ਹਿਤਾਂ ਨਾਲ ਸਮਝੌਤਾ ਨਹੀਂ ਕਰਨਗੇ। ਜੇਕਰ ਪੰਜਾਬ ਨੂੰ ਉਸਦੇ ਬਣਦੇ ਹੱਕ ਦੁਆਉਣੇ ਹਨ ਤਾਂ ਹਰੇਕ ਪੰਜਾਬੀ ਨੂੰ ਸ਼੍ਰੋਮਣੀ ਅਕਾਲੀ ਦਲ (ਬ) ਦਾ ਸਾਥ ਦੇਣਾ ਚਾਹੀਦਾ ਹੈ। ਇਸ ਮੌਕੇ ਹਰਵਿੰਦਰ ਸਿੰਘ ਲਵਲੀ ਵਾਲੀਆਂ, ਸ. ਜਸਵਿੰਦਰ ਸਿੰਘ ਭਗਤਪੁਰਾ, ਧਰਮਿੰਦਰ ਟੋਨੀ, ਸ. ਸੁਖਬੀਰ ਸਿੰਘ ਕਿੰਨੜਾ , ਸ. ਝਿੰਰਮਲ ਸਿੰਘ ਭਿੰਡਰ ਆਦਿ ਹਾਜ਼ਰ ਸਨ

58 Views