ਚੋਰੀ ਸੁਦਾ ਮੋਟਰ ਸਾਈਕਲ ਤੇ ਐਕਟਿਵਾ ਸਮੇਤ 2 ਦੋਸ਼ੀ ਗ੍ਰਿਫਤਾਰ

ਚੋਰੀ ਸੁਦਾ ਮੋਟਰ ਸਾਈਕਲ ਤੇ ਐਕਟਿਵਾ ਸਮੇਤ 2 ਦੋਸ਼ੀ ਗ੍ਰਿਫਤਾਰ

ਫਗਵਾੜਾ ( ਡਾ ਰਮਨ / ਹਰਦਿਆਲ ਸਿੰਘ ਸੰਧੂ ) ਸ੍ਰੀਮਤੀ ਵਤਸਲਾ ਗੁਪਤਾ ਸੀਨੀਅਰ ਪੁਲਿਸ ਕਪਤਾਨ ਕਪੂਰਥਲਾ ਦੇ ਦਿਸ਼ਾ ਨਿਰਦੇਸ਼ਾ ਤਹਿਤ ਰੁਪਿੰਦਰ ਕੌਰ ਭੱਟੀ ਪੁਲਿਸ ਕਪਤਾਨ ਫਗਵਾੜਾ, ਅਤੇ ਜਸਪ੍ਰੀਤ ਸਿੰਘ ਉਪ ਪੁਲਿਸ ਕਪਤਾਨ ਸਬ ਡਵੀਜਨ ਫਗਵਾੜਾ ਦੀ ਯੋਗ ਅਗਵਾਈ ਵਿੱਚ ਇੰਸਪੈਕਟਰ ਜਤਿੰਦਰ ਕੁਮਾਰ ਮੁੱਖ ਅਫਸਰ ਥਾਣਾ ਸਿਟੀ ਫਗਵਾੜਾ ਵਲੋ ਮਾੜੇ ਅਨਸਰਾ, ਲੁੱਟਾ ਖੋਹਾ/ਚੋਰੀਆ ਅਤੇ ਨਸ਼ੇ ਦਾ ਕਾਰੋਬਾਰ ਕਰਨ ਵਾਲੇ ਵਿਅਕਤੀਆ ਦੇ ਖਿਲਾਫ ਸਪੈਸ਼ਲ ਮੁਹਿੰਮ ਚਲਾਈ ਗਈ ਹੈ ਚੋਰੀਆ ਕਰਨ ਵਾਲੇ ਵਿਅਕਤੀਆ ਦੇ ਖਿਲਾਫ ਵਿੱਢੀ ਗਈ ਸਪੈਸ਼ਲ ਮੁਹਿੰਮ ਅਧੀਨ 2 ਮੈਂਬਰ ਨੂੰ ਗ੍ਰਿਫਤਾਰ ਕਰਕੇ ਉਹਨਾ ਪਾਸੋ ਚੋਰੀ ਸ਼ੁਦਾ ਮੋਟਰ ਸਾਈਕਲ ਤੇ ਐਕਟਿਵਾ ਬਰਾਮਦ ਕੀਤੇ ਗਏ ਹਨ ਮੁੱਕਦਮਾ ਨੰਬਰ 87 ਮਿਤੀ 20.04.2024 ਅ/ ਧ 379 ਭ/ਦ 411 ਭ/ਦ ਥਾਣਾ ਸਿਟੀ ਫਗਵਾੜਾ ਜ਼ਿਲ੍ਹਾ ਕਪੂਰਥਲਾ ਜੋ ਐਸ ਆਈ ਅਨਵਰ ਮਸੀਹ ਨੰਬਰ 97/ਜੇ.ਆਰ ਵਲੋ ਦਰਜ ਰਜਿਸਟਰ ਕਰਵਾਇਆ ਕਿ ਉਹ ਸਮੇਤ ਪੁਲਿਸ ਪਾਰਟੀ ਬਸਰਾ ਪੈਲੇਸ ਚੌਕ ਮੌਜੂਦ ਸੀ ਅਤੇ ਸ਼ੱਕੀ ਵਹੀਕਲਾ ਦੀ ਚੈਕਿੰਗ ਕਰ ਰਹੇ ਸੀ ਕਿ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਜੁਲਫ ਕਾਰ ਪੁੱਤਰ ਰਮਜਾਨ ਸ਼ਾਹ ਅਤੇ ਮੁਹੰਮਦ ਭੱਟੂ ਪੁੱਤਰ ਰਮਜਾਨ ਸ਼ਾਹ ਵਾਸੀਆਨ ਜੋਗਿੰਦਰ ਨਗਰ ਗਲੀ ਨੰਬਰ 01 ਥਾਣਾ ਸਿਟੀ ਫਗਵਾੜਾ ਜਿਲਾ ਕਪੂਰਥਲਾ ਜੋ ਚੋਰੀ ਦੀਆ ਵਾਰਦਾਤਾ ਕਰਦੇ ਹਨ ਅਤੇ ਸ਼ਹਿਰ ਫਗਵਾੜਾ ਦੇ ਏਰੀਆ ਵਿੱਚ ਮੋਟਰ ਸਾਈਕਲ ਚੋਰੀ ਕੀਤੇ ਹਨ ਜੋ ਅੱਜ ਵੀ ਮੋਟਰ ਸਾਈਕਲ ਵੇਚਣ ਲਈ ਮੇਹਲੀ ਸਾਇਡ ਵੱਲ ਨੂੰ ਆ ਰਹੇ ਸਨ ਜਿਸ ਤੇ ਮੁਖਬਰ ਖਾਸ ਦੀ ਇਤਲਹ ਤੇ ਮੁੱਕਦਮਾ ਦਰਜ ਰਜਿਸਟਰ ਕਰਕੇ ਉਕਤਾਨ ਦੋਸ਼ੀਆ ਨੂੰ ਹਸਬ ਜਾਬਤਾ ਗ੍ਰਿਫਤਾਰ ਕਰਕੇ ਚੋਰੀ ਦੇ ਮੋਟਰ ਸਾਈਕਲ ਅਤੇ ਐਕਟਿਵਾ ਬਰਾਮਦ ਕੀਤੇ ਗਏ ਹੈ ਦੋਸ਼ੀਆਨ ਨੂੰ ਪੇਸ਼ ਅਦਾਲਤ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ ਦੋਸ਼ੀਆਨ ਉਕਤ ਪਾਸੋ ਹੋਰ ਕੀਤੀਆ ਚੋਰੀਆ ਸਬੰਧੀ ਹੋਰ ਵੀ ਕਈ ਸਨਸਨੀ ਖੁਲਾਸੇ ਹੋਣ ਦੀ ਸੰਭਾਵਨਾ ਹੈ

36 Views