ਮੁੱਹਲਾ ਡਿਵੈਲਪਮੈਂਟ ਕਮੇਟੀ ਭਗਤਪੁਰਾ ਭਾਣੋਕੀ ਰੋਡ ਫਗਵਾੜਾ ਦਾ ਇੱਕ ਵਫ਼ਦ ਐਸ ਪੀ ਫਗਵਾੜਾ ਨੂੰ ਮਿਲਿਆ

ਮੁੱਹਲਾ ਡਿਵੈਲਪਮੈਂਟ ਕਮੇਟੀ ਭਗਤਪੁਰਾ ਭਾਣੋਕੀ ਰੋਡ ਫਗਵਾੜਾ ਦਾ ਇੱਕ ਵਫ਼ਦ ਐਸ ਪੀ ਫਗਵਾੜਾ ਨੂੰ ਮਿਲਿਆ

ਰੇਲਵੇ ਦੀ ਹਦੂਦ ਅੰਦਰ ਸਰਾਰਤੀ ਅਨਸਰਾਂ ਵੱਲੋਂ ਆਉਣ ਜਾਣ ਵਾਲੇ ਲੋਕਾਂ ਦੀ ਕੀਤੀ ਜਾ ਰਹੀ ਲੁੱਟ ਖਸੁੱਟ ਨੂੰ ਰੋਕਣ ਸਬੰਧੀ ਦਿੱਤਾ ਮੰਗ ਪੱਤਰ

ਫਗਵਾੜਾ (ਡਾ ਰਮਨ / ਹਰਦਿਆਲ ਸਿੰਘ ਸੰਧੂ ) ਅੱਜ ਮੁੱਹਲਾ ਡਿਵੈਲਪਮੈਂਟ ਕਮੇਟੀ ਭਗਤਪੁਰਾ ਭਾਣੋਕੀ ਰੋਡ ਫਗਵਾੜਾ ਦਾ ਇੱਕ ਵਫ਼ਦ ਕਮੇਟੀ ਪ੍ਰਧਾਨ ਡਾ ਰਮਨ ਸ਼ਰਮਾ ਦੀ ਅਗਵਾਈ ਹੇਠ ਐਸ ਪੀ ਫਗਵਾੜਾ ਰੁਪਿੰਦਰ ਕੌਰ ਭੱਟੀ ਨੂੰ ਮਿਲਿਆ ਅਤੇ ਰੇਲਵੇ ਸਟੇਸ਼ਨ ਫਗਵਾੜਾ ਦੇ ਪਲੇਟਫਾਰਮ ਨੰਬਰ 2 ਨਜ਼ਦੀਕ ਬੂਡਨਬ੍ਰਿਜ ਵਾਲੀ ਸਾਇਡ ਵੱਲ ਭਗਤਪੁਰਾ ਨੂੰ ਜਾਦੇ ਰਸਤੇ ਵੱਲ ਢਾਏ ਗਏ ਰੇਲਵੇ ਕਵਾਟਰ ਜੋ ਕਿ ਜੰਗਲਨੂੰਮਾ ਬਣ ਚੁੱਕੇ ਹਨ ਵਾਲੀ ਸੁਨਸਾਨ ਜਗ੍ਹਾ ਤੇ ਸਰਾਰਤੀ ਅਨਸਰਾਂ ਵੱਲੋਂ ਇੱਥੋ ਆਉਣ ਜਾਣ ਵਾਲੇ ਲੰਘਣ ਵਾਲੇ ਲੋਕਾ ਦੀ ਕੀਤੀ ਜਾ ਰਹੀ ਲੁੱਟ ਖਸੁੱਟ ਨੂੰ ਰੋਕਣ ਲਈ ਇੱਕ ਮੰਗ ਪੱਤਰ ਸੌਂਪਿਆ ਗਿਆ ਮੁੱਹਲਾ ਡਿਵੈਲਪਮੈਂਟ ਕਮੇਟੀ ਭਗਤਪੁਰਾ ਭਾਣੋਕੀ ਰੋਡ ਦੇ ਪ੍ਰਧਾਨ ਡਾ ਰਮਨ ਨੇ ਦੱਸਿਆ ਕਿ ਇਸ ਸੰਬੰਧੀ ਰੇਲਵੇ ਦੇ ਅਧਿਕਾਰੀਆਂ ਡੀ ਆਰ ਐਮ ਨੋਰਦਨ ਰੇਲਵੇ ਫਿਰੋਜ਼ਪੁਰ ਡਵੀਜ਼ਨ, ਸਟੇਸ਼ਨ ਸੁਪਰਡੈਂਟ ਫਗਵਾੜਾ , ਸੈਕਸ਼ਨ ਇੰਜੀਨੀਅਰ ਆਈ ਡਬਲਯੂ ਵਿਭਾਗ ਰੇਲਵੇ ਸਟੇਸ਼ਨ ਫਗਵਾੜਾ, ਦੇ ਧਿਆਨ ਹਿੱਤ ਮਾਮਲਾ ਲਿਆਂਦਾ ਜਾ ਚੁੱਕਾ ਹੈ

ਮੈਡਮ ਨੇ ਵਫ਼ਦ ਨੂੰ ਭਰੋਸਾ ਦਿਵਾਇਆ ਕਿ ਉਹ ਉਨ੍ਹਾਂ ਦੀ ਇਹ ਗੰਭੀਰ ਸਮਸਿਆ ਦਾ ਸਥਾਈ ਹੱਲ ਜਲਦ ਹੀ ਕਰਨਗੇ ਇਸ ਮੌਕੇ ਵਫ਼ਦ ਚ ਗੁਰਦਿਆਲ ਸਿੰਘ ਨੰਨੜਾ , ਨਰਿੰਦਰਪਾਲ ਸਿੰਘ, ਪ੍ਰਵੀਨ ਕਨੋਜੀਆ , ਵਰਿੰਦਰਪਾਲ, ਗੁਰਮੀਤ ਸਿੰਘ ਮੰਗਾ , ਸਿੰਕਦਰ ਕਨੋਜੀਆ , ਵਿਜੇਪਾਲ ਜੋਨੀ , ਜਗਜੀਤ ਸਿੰਘ ਜੱਗੀ , ਸੋਰਵ ਕਨੋਜੀਆ , ਮੁਕੇਸ਼ ਕੁਮਾਰ ਰੇਖੀ,ਆਦਿ ਮੌਜੂਦ ਸਨ

54 Views