ਜੱਥੇਦਾਰ ਸਰੂਪ ਸਿੰਘ ਖਲਵਾੜਾ ਗੋਲਡ ਮੈਡਲ ਨਾਲ ਸਨਮਾਨਤ

ਜੱਥੇਦਾਰ ਸਰੂਪ ਸਿੰਘ ਖਲਵਾੜਾ ਗੋਲਡ ਮੈਡਲ ਨਾਲ ਸਨਮਾਨਤ

ਫਗਵਾੜਾ ( ਡਾ ਰਮਨ / ਹਰਦਿਆਲ ਸਿੰਘ ਸੰਧੂ ) ਡੇਰਾ 108 ਸੰਤ ਬਾਬਾ ਹੰਸਰਾਜ ਜੀ, ਸ੍ਰੀ ਗੁਰੂ ਰਵਿਦਾਸ ਤੀਰਥ ਅਸਥਾਨ ਸਚਖੰਡ ਪੰਡਵਾ ਦੇ ਗੱਦੀ ਨਸ਼ੀਨ ਸੰਤ ਮਹਿੰਦਰ ਪਾਲ ਵਲੋਂ ਪਬਲਿਕ ਸੇਵਾ ਡੈਮੋਕ੍ਰੇਟਿਕ ਫਰੰਟ ਦੇ ਚੇਅਰਮੈਨ ਜਥੇਦਾਰ ਸਰੂਪ ਸਿੰਘ ਖਲਵਾੜਾ ਨੂੰ ਉਹਨਾਂ ਦੀਆਂ ਸਮਾਜ ਅਤੇ ਧਰਮ ਪ੍ਰਤੀ ਨਿਭਾਈਆਂ ਜਾ ਰਹੀਆਂ ਵਧੀਆਂ ਸੇਵਾਵਾਂ ਨੂੰ ਦੇਖਦੇ ਹੋਏ ਗੋਲਡ ਮੈਡਲ ਨਾਲ ਸਨਮਾਨਤ ਕੀਤਾ ਗਿਆ। ਇਹ ਸਨਮਾਨ ਉਹਨਾਂ ਨੂੰ ਡੇਰਾ ਸਚਖੰਡ ਅਤੇ ਹੋਰ ਜਥੇਬੰਦੀਆਂ ਵਲੋਂ ਵਿਸਾਖੀ ਅਤੇ ਭਾਰਤ ਰਤਨ ਬਾਬਾ ਸਾਹਿਬ ਡਾ. ਬੀ.ਆਰ. ਅੰਬੇਡਕਰ ਦੇ 133ਵੇਂ ਜਨਮ ਦਿਵਸ ਨੂੰ ਸਮਰਪਿਤ ਡੇਰੇ ਵਿਖੇ ਕਰਵਾਏ ਸਮਾਗਮ ਦੌਰਾਨ ਦਿੱਤਾ ਗਿਆ। ਜੱਥੇਦਾਰ ਖਲਵਾੜਾ ਨੇ ਇਸ ਸਨਮਾਨ ਲਈ ਡੇਰੇ ਦੇ ਸੇਵਾਦਾਰ ਸੰਤ ਮਹਿੰਦਰ ਪਾਲ ਅਤੇ ਸਮੂਹ ਪਤਵੰਤਿਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਉਹਨਾਂ ਕਿਹਾ ਕਿ ਇਹ ਸਨਮਾਨ ਉਹਨਾਂ ਨੂੰ ਹੋਰ ਵੀ ਤਨਦੇਹੀ ਨਾਲ ਸਮਾਜ ਸੇਵਾ ਲਈ ਪ੍ਰੇਰਿਤ ਕਰੇਗਾ। ਇਸ ਮੌਕੇ ਬੀਬੀ ਬਿਮਲਾ ਰਾਣੀ, ਸੰਤ ਜਸਵਿੰਦਰ ਪਾਲ, ਸੰਤ ਮੋਹਨ ਪਾਲ, ਬਾਲ ਕ੍ਰਿਸ਼ਨ, ਮਾਸਟਰ ਗੁਰਨਾਮ ਸਿੰਘ, ਜਸਵਿੰਦਰ ਸਿੰਘ ਤੋਂ ਇਲਾਵਾ ਸ੍ਰੋਮਣੀ ਅਕਾਲੀ ਦਲ (ਬ) ਦੇ ਸ਼ਹਿਰੀ ਇੰਚਾਰਜ ਰਣਜੀਤ ਸਿੰਘ ਖੁਰਾਣਾ, ਦਿਹਾਤੀ ਹਲਕਾ ਇੰਚਾਰਜ ਰਾਜਿੰਦਰ ਸਿੰਘ ਚੰਦੀ, ਜਥੇਦਾਰ ਬਹਾਦਰ ਸਿੰਘ ਸੰਗਤਪੁਰ, ਸੁਰਿੰਦਰ ਸਿੰਘ ਦਰਵੇਸ਼ ਪਿੰਡ, ਪਰਮਿੰਦਰ ਸਿੰਘ ਜੰਡੂ, ਪ੍ਰਕਾਸ਼ ਸਿੰਘ ਰਾਣੀਪੁਰ, ਹਰਬਿਲਾਸ ਬਾਲੂ, ਮਾਸਟਰ ਗੁਰਨਾਮ ਸਿੰਘ, ਜਸਵਿੰਦਰ ਸਿੰਘ ਡਾਂਡੀਆਂ, ਰਸ਼ਪਾਲ ਸਿੰਘ, ਦਵਿੰਦਰ ਸਿੰਘ, ਕਸ਼ਮੀਰ ਸਿੰਘ ਖਲਵਾੜਾ, ਸਰਪੰਚ ਹਰਬੰਸ ਲਾਲ ਖਲਵਾੜਾ, ਰਾਮ ਲਾਲ, ਸ਼ਿਵ ਕੁਮਾਰ, ਸਰਬਜੀਤ ਕੌਰ ਭਗਤਪੁਰਾ, ਪਰਮਿੰਦਰ ਲਾਡੀ ਨੰਗਲ ਮੱਝਾ, ਦਵਿੰਦਰ ਸਿੰਘ, ਅੰਮ੍ਰਿਤਪਾਲ ਸਿੰਘ ਕੁਲਾਰ, ਡਾ. ਜਗਦੀਪ ਸਿੰਘ ਖਲਵਾੜਾ, ਗੁਰਦੀਪ ਸਿੰਘ ਖੇੜਾ, ਮਧੁਸੂਦਨ ਸਿੰਘ, ਦੇਸਰਾਜ ਜਮਾਲਪੁਰ, ਮਲੂਕ ਸਿੰਘ ਖਲਵਾੜਾ, ਜਸਵਿੰਦਰ ਸਿੰਘ ਭਗਤਪੁਰਾ, ਹਰਮੇਸ਼ ਲਾਲ ਬਿਸ਼ਨਪੁਰ, ਅਮਰੀਕ ਸਿੰਘ, ਪੁਰਸ਼ੋਤਮ ਲਾਲ, ਰਸ਼ਪਾਲ ਸਿੰਘ, ਸੁਰਿੰਦਰ ਸਿੰਘ, ਰਸ਼ਪਾਲ ਸਿੰਘ ਪੀਪਾਰੰਗੀ, ਦਵਿੰਦਰ ਕੌਰ ਖਲਵਾੜਾ, ਸਤਿਆ ਦੇਵੀ, ਸ਼ਿਵ ਕੁਮਾਰ ਖਲਵਾੜਾ ਆਦਿ ਹਾਜਰ ਸਨ

42 Views