ਸਵੱਛ ਭਾਰਤ ਮੁਹਿੰਮ ਨੂੰ ਸਫਲ ਬਣਾਉਣ ਲਈ ਸਫਾਈ ਵਿਵਸਥਾ ਨੂੰ ਲੈਕੇ ਨਗਰ ਨਿਗਮ ਕਮਿਸ਼ਨਰ ਵਲੋਂ ਸ਼ਹਿਰ ਚ ਦੋਰੇ ਜਾਰੀ
ਸਵੱਛ ਭਾਰਤ ਮੁਹਿੰਮ ਨੂੰ ਸਫਲ ਬਣਾਉਣ ਲਈ ਸਫਾਈ ਵਿਵਸਥਾ ਨੂੰ ਲੈਕੇ ਨਗਰ ਨਿਗਮ ਕਮਿਸ਼ਨਰ ਵਲੋਂ ਸ਼ਹਿਰ ਚ ਦੋਰੇ ਜਾਰੀ
ਹਰਗੋਬਿੰਦਗੜ੍ਹ ਭੋਗਪੁਰ ਵਿਖੇ ਕੂੜੇ ਦੇ ਮੇਨ ਡੰਪ ਦਾ ਵੀ ਦੌਰਾ ਕਰ
ਹੈਲਥ ਸ਼ਾਖਾ ਦੇ ਅਧਿਕਾਰੀਆਂ ਨੂੰ ਐੱਨ.ਜੀ.ਟੀ. ਦੀਆਂ ਹਦਾਇਤਾਂ ਦੀ ਪਾਲਣਾ ਹਿੱਤ ਢੁੱਕਵੇਂ ਪ੍ਰਬੰਧ ਕਰਨ ਲਈ ਦਿਸ਼ਾ—ਨਿਰਦੇਸ਼ ਜਾਰੀ ਕੀਤੇ
ਬਾਗਬਾਨੀ ਸ਼ਾਖਾ ਦੇ ਅਧਿਕਾਰੀਆਂ ਨੂੰ ਪਾਰਕ ਮੇਨਟੇਨੈਂਸ ਕਮੇਟੀਆਂ ਨਾਲ ਮੀਟਿੰਗਾਂ ਕਰਕੇ ਪਾਰਕਾਂ ਦੀ ਸਾਫ—ਸਫਾਈ ਲਈ ਹਦਾਇਤਾਂ ਜਾਰੀ ਕੀਤੀਆਂ
ਫਗਵਾੜਾ( ਡਾ ਰਮਨ ਹਰਦਿਆਲ ਸਿੰਘ ਸੰਧੂ ) ਬਾਗਬਾਨੀ ਸ਼ਾਖਾ ਦੇ ਅਧਿਕਾਰੀਆਂ ਨੂੰ ਪਾਰਕ ਮੇਨਟੇਨੈਂਸ ਕਮੇਟੀਆਂ ਨਾਲ ਮੀਟਿੰਗਾਂ ਕਰਕੇ ਪਾਰਕਾਂ ਦੀ ਸਾਫ—ਸਫਾਈ ਲਈ ਹਦਾਇਤਾਂ ਜਾਰੀ ਕੀਤੀਆਂ।ਸ਼ਹਿਰ ਅੰਦਰ ਸਫਾਈ ਵਿਵਸਥਾ ਦੀ ਬੇਹਤਰੀ ਲਈ ਨਿਗਮ ਕਮਿਸ਼ਨਰ ਅਨੁਪਮ ਕਲੇਰ ਵੱਲੋਂ ਵਿੱਢੀ ਹੋਈ ਮੁਹਿੰਮ ਤਹਿਤ ਅੱਜ ਸ਼੍ਰੀਮਤੀ ਕਲੇਰ ਵੱਲੋਂ ਨਗਰ ਨਿਗਮ ਦੀ ਬਾਗਬਾਨੀ ਅਤੇ ਹੈਲਥ ਸ਼ਾਖਾ ਦੀ ਟੀਮ ਨਾਲ ਸ਼ਹਿਰ ਦੇ ਵੱਖ—ਵੱਖ ਖੇਤਰਾਂ ਦਾ ਦੌਰਾ ਕਰਦੇ ਹੋਏ ਪਾਰਕਾਂ ਅਤੇ ਸੈਕੰਡਰੀ ਡੰਪਾਂ ਦਾ ਮੁਆਇਨਾ ਕਰਦੇ ਹੋਏ ਨਿਗਮ ਅਧਿਕਾਰੀਆਂ ਨੂੰ ਮੌਕੇ ਤੇ ਹੀ ਸਫਾਈ ਵਿਵਸਥਾ ਵਿੱਚ ਹੋਰ ਸੁਧਾਰ ਲਈ ਯੋਗ ਕਦਮ ਉਠਾਉਣ ਲਈ ਦਿਸ਼ਾ—ਨਿਰਦੇਸ਼ ਜਾਰੀ ਕੀਤੇ ਬਾਗਬਾਨੀ ਸ਼ਾਖਾ ਦੇ ਅਧਿਕਾਰੀਆਂ ਨੂੰ ਪਾਰਕ ਮੇਨਟੇਨੈਂਸ ਕਮੇਟੀਆਂ ਨਾਲ ਮੀਟਿੰਗਾਂ ਕਰਕੇ ਪਾਰਕਾਂ ਦੀ ਸਾਫ—ਸਫਾਈ ਲਈ ਹਦਾਇਤਾਂ ਜਾਰੀ ਕੀਤੀਆਂ। ਸ਼ਹਿਰ ਅੰਦਰ ਕੂੜੇ ਦੀ ਸੈਕੰਡਰੀ ਪੁਆਇੰਟਾਂ ਤੋਂ ਲਿਫਟਿੰਗ ਲਈ ਸ਼ਡਿਊਲ ਤਿਆਰ ਕਰਨ ਲਈ ਹੈਲਥ ਸ਼ਾਖਾ ਨੂੰ ਕਿਹਾ ਗਿਆ। ਇਸ ਉਪਰੰਤ ਸ਼੍ਰੀਮਤੀ ਕਲੇਰ ਵੱਲੋਂ ਹਰਗੋਬਿੰਦਗੜ੍ਹ ਭੋਗਪੁਰ ਵਿਖੇ ਕੂੜੇ ਦੇ ਮੇਨ ਡੰਪ ਦਾ ਵੀ ਦੌਰਾ ਕੀਤਾ ਗਿਆ ਅਤੇ ਮੌਕੇ ਪਰ ਸਿਵਲ ਅਤੇ ਹੈਲਥ ਸ਼ਾਖਾ ਦੇ ਅਧਿਕਾਰੀਆਂ ਨੂੰ ਐੱਨ.ਜੀ.ਟੀ. ਦੀਆਂ ਹਦਾਇਤਾਂ ਦੀ ਪਾਲਣਾ ਹਿੱਤ ਢੁੱਕਵੇਂ ਪ੍ਰਬੰਧ ਕਰਨ ਲਈ ਦਿਸ਼ਾ—ਨਿਰਦੇਸ਼ ਜਾਰੀ ਕੀਤੇ ਗਏ। ਇਸ ਮੌਕੇ ਉਨ੍ਹਾਂ ਨਾਲ ਨਿਗਮ ਦੇ ਐੱਸ.ਈ., ਐੱਕਸੀਅਨਜ਼, ਸੀ.ਐੱਸ.ਆਈ. ਅਤੇ ਐੱਮ.ਆਈ.ਐੱਸ. ਅਧਿਕਾਰੀ ਹਾਜ਼ਰ ਸਨ

