ਨਸ਼ਾ ਵੇਚਣ ਵਾਲੇ 2 ਨੋਜਵਾਨ ਪੁਲਿਸ ਨੇ ਕੀਤੇ ਕਾਬੂ

ਨਸ਼ਾ ਵੇਚਣ ਵਾਲੇ 2 ਨੋਜਵਾਨ
ਪੁਲਿਸ ਨੇ ਕੀਤੇ ਕਾਬੂ

ਫਗਵਾੜਾ( ਡਾ ਰਮਨ / ਹਰਦਿਆਲ ਸਿੰਘ ਸੰਧੂ) ਵਤਸਲਾ ਗੁਪਤਾ ਸੀਨੀਅਰ ਪੁਲਿਸ ਕਪਤਾਨ ਕਪੂਰਥਲਾ ਵਲੋ ਮਾੜੇ ਅਨਸਰਾ ਨੂੰ ਗ੍ਰਿਫਤਾਰ ਕਰਨ ਲਈ ਚਲਾਈ ਮੁਹਿੰਮ ਤਹਿਤ, ਰੁਪਿੰਦਰ ਕੌਰ ਭੱਟੀ ਪੁਲਿਸ ਕਪਤਾਨ ਸਬ-ਡਵੀਜਨ ਫਗਵਾੜਾ ਅਤੇ ਜਸਪ੍ਰੀਤ ਸਿੰਘ ਉਪ-ਪੁਲਿਸ ਕਪਤਾਨ ਸਬ ਡਵੀਜਨ ਫਗਵਾੜਾ ਦੀ ਯੋਗ ਅਗਵਾਈ ਹੇਠ ਮੁੱਖ ਅਫਸਰ ਥਾਣਾ ਸਤਨਾਮਪੁਰਾ ਇੰਸਪੈਕਟਰ ਗੋਰਵ ਧੀਰ ਦੀ ਨਿਗਰਾਨੀ ਹੇਠ ਏ.ਐਸ.ਆਈ ਦਰਸ਼ਨ ਸਿੰਘ ਇੰਚਾਰਜ ਚੋਕੀ ਮਹੇੜੂ ਸਮੇਤ ਸਾਥੀ ਕਰਮਚਾਰੀਆ ਦੇ ਦੋਰਾਨੇ ਗਸ਼ਤ ਵਿਕਰਮਜੀਤ ਕੁਮਾਰ ਉਰਫ ਲਾਡੀ ਪੁੱਤਰ ਵਿਜੈ ਕੁਮਾਰ ਵਾਸੀ ਖੁਰਲਾ ਕਿੰਗਰਾ ਥਾਣਾ ਡਵੀਜਨ ਨੰਬਰ 07 ਜਲੰਧਰ ਜ਼ਿਲ੍ਹਾ ਜਲੰਧਰ ਅਤੇ ਰੋਹਿਤ ਕੁਮਾਰ ਪੁੱਤਰ ਸੁਰਿੰਦਰ ਕੁਮਾਰ ਵਾਸੀ ਖੁਰਲਾ ਕਿੰਗਰਾ ਥਾਣਾ ਡਵੀਜਨ ਨੰਬਰ 07 ਜਲੰਧਰ ਜ਼ਿਲ੍ਹਾ ਜਲੰਧਰ ਪਾਸੋ 04 ਗ੍ਰਾਮ ਹੌਰੋਇਨ ਅਤੇ 150 ਨਸ਼ੀਲੀਆ ਖੁੱਲੀਆ ਗੋਲੀਆ ਬਿਨਾ ਮਾਰਕਾ ਬ੍ਰਾਮਦ ਕਰਕੇ ਖਿਲਾਫ ਮੁਕੱਦਮਾ ਨੰਬਰ 51 ਮਿਤੀ 11.04.2024 ਅ/ਧ 21/22 ਐਨ ਡੀ ਪੀ ਐਸ ਐਕਟ ਥਾਣਾ ਸਤਨਾਮਪੁਰਾ ਫਗਵਾੜਾ ਜਿਲਾ ਕਪੂਰਥਲਾ ਦਰਜ ਰਜਿਸਟਰ ਕਰਕੇ ਗ੍ਰਿਫਤਾਰ ਕਰਕੇ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ 03 ਦਿਨ ਦਾ ਪੁਲਿਸ ਰਿਮਾਡ ਹਾਸਲ ਕੀਤਾ ਹੈ ਜਿਨਾ ਦੀ ਡੁਘਾਈ ਨਾਲ ਪੁਛਗਿੱਛ ਜਾਰੀ ਹੈ

42 Views