ਇਤਿਹਾਸਕ ਗੁਰਦੁਆਰਾ ਚੌਂਤਾ ਸਾਹਿਬ ਬਬੇਲੀ ਵਿਖੇ ਸ਼ਰਧਾ ਸਹਿਤ ਮਨਾਇਆ ਖਾਲਸਾ ਪੰਥ ਦਾ ਸਾਜਨਾ ਦਿਵਸ
ਇਤਿਹਾਸਕ ਗੁਰਦੁਆਰਾ ਚੌਂਤਾ ਸਾਹਿਬ ਬਬੇਲੀ ਵਿਖੇ ਸ਼ਰਧਾ ਸਹਿਤ ਮਨਾਇਆ ਖਾਲਸਾ ਪੰਥ ਦਾ ਸਾਜਨਾ ਦਿਵਸ
ਪੰਥ ਪ੍ਰਸਿੱਧ ਢਾਡੀ ਜੱਥੇਆਂ ਨੇ ਸੰਗਤਾਂ ਨੂੰ ਕੀਤਾ ਨਿਹਾਲ
ਫਗਵਾੜਾ ( ਡਾ ਰਮਨ ਹਰਦਿਆਲ ਸਿੰਘ ਸੰਧੂ ) ਇਤਿਹਾਸਕ ਗੁਰਦੁਆਰਾ ਚੌਂਤਾ ਸਾਹਿਬ ਪਾਤਸ਼ਾਹੀ ਸਤਵੀਂ ਪਿੰਡ ਬਬੇਲੀ ਤਹਿਸੀਲ ਫਗਵਾੜਾ ਵਿਖੇ ਹਰ ਸਾਲ ਦੀ ਤਰ੍ਹਾਂ ਖਾਲਸਾ ਪੰਥ ਦਾ ਸਾਜਨਾ ਦਿਵਸ ਵਿਸਾਖੀ ਅਤੇ ਸੰਗਰਾਂਦ ਦਾ ਪਵਿੱਤਰ ਦਿਹਾੜਾ ਪ੍ਰਬੰਧਕ ਕਮੇਟੀ ਵਲੋਂ ਦੇਸ਼ ਵਿਦੇਸ਼ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਬੜੀ ਸ਼ਰਧਾ ਅਤੇ ਉਤਸ਼ਾਹ ਪੂਰਵਕ ਮਨਾਇਆ ਗਿਆ। ਸਵੇਰੇ ਸ੍ਰੀ ਨਿਸ਼ਾਨ ਸਾਹਿਬ ਨੂੰ ਚੋਲਾ ਪਹਿਨਾਉਣ ਦੀ ਰਸਮ ਉਪਰੰਤ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਉਪਰੰਤ ਹੈਡ ਗ੍ਰੰਥੀ ਭਾਈ ਲਖਵਿੰਦਰ ਸਿੰਘ ਨੇ ਸਰਬੱਤ ਦੇ ਭਲੇ ਅਤੇ ਸਿੱਖ ਪੰਥ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ। ਇਸ ਮੌਕੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਵਿਚ ਧਾਰਮਿਕ ਦੀਵਾਨ ਸਜਾਏ ਗਏ। ਜਿਸ ਵਿਚ ਪੰਥ ਪ੍ਰਸਿੱਧ ਢਾਡੀ ਜੱਥੇ ਗਿਆਨੀ ਦਵਿੰਦਰ ਸਿੰਘ ਉੱਧਮੀ ਅਤੇ ਗਿਆਨੀ ਬਲਵਿੰਦਰ ਸਿੰਘ ਆਲਮ ਤੇ ਸਾਥੀਆਂ ਨੇ ਨੇ ਢਾਡੀ ਵਾਰਾਂ ਰਾਹੀਂ ਖਾਲਸਾ ਪੰਥ ਦੇ ਸੁਨਹਿਰੀ ਇਤਿਹਾਸ ਨਾਲ ਸੰਗਤਾਂ ਨੂੰ ਜੋੜਿਆ। ਕਮੇਟੀ ਪ੍ਰਧਾਨ ਬਲਦੇਵ ਸਿੰਘ, ਕੁੰਦਨ ਸਿੰਘ ਮੈਂਬਰ ਅਤੇ ਰਣਜੀਤ ਸਿੰਘ ਖਾਲਸਾ ਮੈਂਬਰ ਨੇ ਦੇਸ਼ ਵਿਦੇਸ਼ ਵਿਚ ਵੱਸਦੀਆਂ ਸਮੂਹ ਸੰਗਤਾਂ ਨੂੰ ਖਾਲਸਾ ਪੰਥ ਦੇ 325ਵੇਂ ਸਾਜਨਾ ਦਿਵਸ, ਸੰਗਰਾਂਦ ਅਤੇ ਵਿਸਾਖੀ ਦੇ ਪਵਿੱਤਰ ਦਿਹਾੜੇ ਦੀ ਵਧਾਈ ਦਿੱਤੀ। ਸੰਗਤਾਂ ਨੇ ਸਮਾਗਮ ਦੌਰਾਨ ਭਰਵੀਂ ਹਾਜਰੀ ਲਗਵਾਈ ਗਈ ਅਤੇ ਪਵਿੱਤਰ ਸਰੋਵਰ ਵਿਚ ਇਸ਼ਨਾਨ ਕਰਨ ਉਪਰੰਤ ਗੁਰੂ ਘਰ ਵਿਚ ਨਤਮਸਤਕ ਹੋ ਕੇ ਗੁਰੂ ਸਾਹਿਬਾਨ ਦਾ ਅਸ਼ੀਰਵਾਦ ਲਿਆ ਅਤੇ ਢਾਡੀ ਵਾਰਾਂ ਰਾਹੀਂ ਸਿੱਖ ਪੰਥ ਦਾ ਸੁਨਿਹਰੀ ਇਤਿਹਾਸ ਸਰਵਣ ਕੀਤਾ। ਪ੍ਰਬੰਧਕਾਂ ਵਲੋਂ ਪ੍ਰਮੁਖ ਸ਼ਖਸੀਅਤਾਂ, ਸੇਵਾਦਾਰਾਂ ਤੇ ਸਹਿਯੋਗੀਆਂ ਨੂੰ ਗੁਰੂ ਬਖਸ਼ਿਸ਼ ਸਿਰੋਪਾਓ ਭੇਂਟ ਕੀਤੇ ਗਏ। ਸਮਾਗਮ ਦੌਰਾਨ ਚਾਹ ਪਕੌੜਿਆਂ, ਜਲੇਬੀਆਂ ਦੀ ਸੇਵਾ ਅਤੇ ਗੁਰੂ ਘਰ ਕਾ ਲੰਗਰ ਅਤੁਟ ਵਰਤਿਆ ਗਿਆ। ਇਸ ਮੌਕੇ ਬੀਬੀ ਰਾਜਵਿੰਦਰ ਕੌਰ ਸਰਪੰਚ, ਗੁਰਦੀਪ ਸਿੰਘ, ਦਵਿੰਦਰ ਸਿੰਘ ਗੋਲਡੀ ਉੱਚਾ ਪਿੰਡ, ਰਾਜਿੰਦਰ ਸਿੰਘ, ਸਰਬਜੋਤ ਸਿੰਘ, ਚਰਨਜੀਤ ਸਿੰਘ, ਅਮਰੀਕ ਸਿੰਘ, ਬਲਵਿੰਦਰ ਕੌਰ, ਸਰਬਜੀਤ ਕੌਰ, ਜਰਨੈਲ ਸਿੰਘ, ਮੇਜਰ ਸਿੰਘ, ਹਰਵਿੰਦਰ ਸਿੰਘ, ਬਲਜਿੰਦਰ ਸਿੰਘ, ਕੁਲਬੀਰ ਸਿੰਘ, ਪਰਮਜੀਤ ਸਿੰਘ, ਪਲਦੀਪ ਸਿੰਘ, ਗੁਰਮੀਤ ਸਿੰਘ ਉੱਚਾ ਪਿੰਡ, ਜਸਵਿੰਦਰ ਸਿੰਘ ਰਾਮਪੁਰ ਸੁੰਨੜਾ, ਬਲਜੀਤ ਕੌਰ, ਉਂਕਾਰ ਸਿੰਘ, ਰਮਨਦੀਪ ਕੌਰ, ਪ੍ਰਭਦੀਪ ਕੌਰ, ਰਾਜਾ ਸਿੰਘ ਮੂਸਾਪੁਰ, ਗੁਰਮੀਤ ਸਿੰਘ ਰਾਣੀਪੁਰ, ਉਪਕਾਰ ਜੀਤ ਸਿੰਘ ਦੁੱਗਾ, ਰਸ਼ਪਾਲ ਸਿੰਘ ਉੱਚਾ ਪਿੰਡ, ਹਰਨੇਕ ਸਿੰਘ ਦੁੱਗਾਂ, ਜੋਗਿੰਦਰ ਸਿੰਘ ਉੱਚਾ ਪਿੰਡ, ਗੁਰਚਰਨ ਸਿੰਘ ਮੂਸਾਪੁਰ, ਸੋਢੀ ਸਿੰਘ ਉੱਚਾ ਪਿੰਡ, ਦਵਿੰਦਰ ਸਿੰਘ, ਗੁਰਦਿਆਲ ਸਿੰਘ, ਸੰਤੋਖ ਸਿੰਘ, ਗੁਰਮੀਤ ਸਿੰਘ ਉੱਚਾ ਪਿੰਡ, ਬਖਸ਼ੀਸ਼ ਸਿੰਘ ਮੂਸਾਪੁਰ, ਸੁਲਿੰਦਰ ਸਿੰਘ ਉੱਚਾ ਪਿੰਡ, ਰਣਜੀਤ ਸਿੰਘ, ਸਤਨਾਮ ਸਿੰਘ, ਜਰਨੈਲ ਸਿੰਘ, ਪਰਮਜੀਤ ਸਿੰਘ, ਗੁਰਮੀਤ ਸਿੰਘ ਮੂਸਾਪੁਰ, ਓਮ ਸਿੰਘ ਉੱਚਾ ਪਿੰਡ, ਹਰਦੀਪ ਸਿੰਘ ਉੱਚਾ ਪਿੰਡ ਆਦਿ ਤੋਂ ਇਲਾਵਾ ਇਲਾਕੇ ਭਰ ਦੀਆਂ ਸੰਗਤਾਂ ਵੱਡੀ ਗਿਣਤੀ ਵਿਚ ਹਾਜਰ ਸਨ

