ਸ. ਜਤਿੰਦਰ ਸਿੰਘ ਕੁੰਦੀ ਰਿਕਾਰਡ ਤੀਸਰੀ ਵਾਰ ਬਣੇ ਅਲਾਇੰਸ ਕਲੱਬ ਦੇ ਇੰਟਰਨੈਸ਼ਨਲ ਡਾਇਰੈਕਟਰ
ਸ. ਜਤਿੰਦਰ ਸਿੰਘ ਕੁੰਦੀ ਰਿਕਾਰਡ ਤੀਸਰੀ ਵਾਰ ਬਣੇ ਅਲਾਇੰਸ ਕਲੱਬ ਦੇ ਇੰਟਰਨੈਸ਼ਨਲ ਡਾਇਰੈਕਟਰ
ਜਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣ ਦਾ ਦਿੱਤਾ ਭਰੋਸਾ
ਫਗਵਾੜਾ ( ਡਾ ਰਮਨ / ਹਰਦਿਆਲ ਸਿੰਘ ਸੰਧੂ ) ਅਲਾਇੰਸ ਇੰਟਰਨੈਸ਼ਨਲ ਦੇ ਪ੍ਰਧਾਨ ਸੀ. ਬਾਲਾਚੰਦਰਨ ਵਲੋਂ ਫਗਵਾੜਾ ਦੇ ਉੱਘੇ ਉਦਯੋਗਪਤੀ ਸ. ਜਤਿੰਦਰ ਸਿੰਘ ਕੁੰਦੀ ਨੂੰ ਸਾਲ 2024-25 ਲਈ ਇਕ ਵਾਰ ਫਿਰ ਇੰਟਰਨੈਸ਼ਨਲ ਡਾਇਰੈਕਟਰ (ਵਿਦੇਸ਼ੀ ਮਾਮਲੇ) ਦੀ ਅਹਿਮ ਜਿੰਮੇਵਾਰੀ ਦਿੱਤੀ ਗਈ ਹੈ। ਜਿਕਰਯੋਗ ਹੈ ਕਿ ਇਹ ਜਿੰਮੇਵਾਰੀ ਉਹਨਾਂ ਦੀ ਬਿਹਤਰੀਨ ਕਾਰਗੁਜਾਰੀ ਨੂੰ ਦੇਖਦੇ ਹੋਏ ਲਗਾਤਾਰ ਤੀਸਰੀ ਵਾਰ ਮਿਲੀ ਹੈ। ਜਦਕਿ ਕਲੱਬ ਦੀ ਪਰੰਪਰਾ ਅਨੁਸਾਰ ਇਕ ਵਿਅਕਤੀ ਲਗਾਤਾਰ ਦੋ ਵਾਰ ਹੀ ਕਿਸੇ ਅਹੁਦੇ ਲਈ ਚੁਣਿਆ ਜਾ ਸਕਦਾ ਹੈ। ਅੱਜ ਇੱਥੇ ਗੱਲਬਾਤ ਦੌਰਾਨ ਸ. ਜਤਿੰਦਰ ਸਿੰਘ ਕੁੰਦੀ ਨੇ ਕਿਹਾ ਕਿ ਉਹਨਾਂ ਲਈ ਇਹ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਕਲੱਬ ਵਲੋਂ ਲਗਾਤਾਰ ਤੀਸਰੀ ਵਾਰ ਕਲੱਬ ਨੇ ਉਹਨਾਂ ਤੇ ਇਸ ਉਹਦੇ ਲਈ ਭਰੋਸਾ ਪ੍ਰਗਟਾਇਆ ਹੈ। ਉਹਨਾਂ ਕਿਹਾ ਕਿ ਜੋ ਅਹਿਮ ਜਿੰਮੇਵਾਰੀ ਸੰਸਥਾ ਵਲੋਂ ਦਿੱਤੀ ਗਈ ਹੈ, ਉਸਨੂੰ ਪੂਰੀ ਤਨਦੇਹੀ ਨਾਲ ਨਿਭਾਉਂਦੇ ਹੋਏ ਅੰਤਰਰਾਸ਼ਟਰੀ ਪੱਧਰ ਤੇ ਅਲਾਇੰਸ ਇੰਟਰਨੈਸ਼ਨਲ ਦਾ ਵਿਸਥਾਰ ਕਰਨ ਦਾ ਹਰ ਸੰਭਵ ਉਪਰਾਲਾ ਕੀਤਾ ਜਾਵੇਗਾ। ਜਤਿੰਦਰ ਸਿੰਘ ਕੁੰਦੀ ਅਨੁਸਾਰ ਅਲਾਇੰਸ ਇੰਟਰਨੈਸ਼ਨਲ ਸਾਲ ਦੇ 365 ਦਿਨ ਅਤੇ 24 ਘੰਟੇ ਮਨੁੱਖਤਾ ਦੀ ਸੇਵਾ ਨੂੰ ਸਮਰਪਿਤ ਸੰਸਥਾ ਹੈ। ਇਸ ਜੱਥੇਬੰਦੀ ਦੀਆਂ 22 ਦੇਸ਼ਾਂ ਵਿਚ 105 ਡਿਸਟ੍ਰਿਕਟਾਂ ਅਧੀਨ ਕਰੀਬ 1800 ਕਲੱਬਾਂ ਕੰਮ ਕਰ ਰਹੀਆਂ ਹਨ ਅਤੇ ਲਗਭਗ 22 ਹਜਾਰ ਸਰਗਰਮ ਮੈਂਬਰ ਹਨ

