ਮਦੀਨਾ ਮਸਜਿਦ ਪਿੰਡ ਲੱਖਪੁਰ ਵਿਖੇ ਉਤਸ਼ਾਹ ਨਾਲ ਮਨਾਇਆ ਈਦ-ਉਲ-ਫਿਤਰ ਦਾ ਤਿਓਹਾਰ

ਮਦੀਨਾ ਮਸਜਿਦ ਪਿੰਡ ਲੱਖਪੁਰ ਵਿਖੇ ਉਤਸ਼ਾਹ ਨਾਲ ਮਨਾਇਆ ਈਦ-ਉਲ-ਫਿਤਰ ਦਾ ਤਿਓਹਾਰ

ਮੌਲਵੀ ਹਾਫਿਜ ਅੰਜਾਨ ਰਜਾ ਨੇ ਅਦਾ ਕਰਵਾਈ ਈਦ ਦੀ ਨਮਾਜ

ਫਗਵਾੜਾ ( ਡਾ ਰਮਨ / ਹਰਦਿਆਲ ਸਿੰਘ ਸੰਧੂ ) ਮਦੀਨਾ ਮਸਜਿਦ ਪਿੰਡ ਲੱਖਪੁਰ ਤਹਿਸੀਲ ਫਗਵਾੜਾ ਵਿਖੇ ਮੁਸਲਿਮ ਭਾਈਚਾਰੇ ਵਲੋਂ ਰਮਜਾਨ ਦੇ ਪਵਿੱਤਰ ਮਹੀਨੇ ਦੌਰਾਨ ਤੀਹ ਰੋਜੇ ਰੱਖਣ ਤੋਂ ਬਾਅਦ ਈਦ-ਉਲ-ਫਿਤਰ ਦਾ ਤਿਓਹਾਰ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਦੌਰਾਨ ਮਦੀਨਾ ਮਸਜਿਦ ਦੇ ਮੌਲਵੀ ਹਾਫਿਜ ਅੰਜਾਨ ਰਜਾ ਦੀ ਅਗਵਾਈ ਹੇਠ ਸਮੂਹ ਮੁਸਲਿਮ ਭਾਈਚਾਰੇ ਨੇ ਈਦ ਦੀ ਨਮਾਜ ਅਦਾ ਕੀਤੀ। ਮੌਲਵੀ ਹਾਫਿਜ ਅੰਜਾਨ ਰਜਾ ਨੇ ਦੱਸਿਆ ਕਿ ਪੈਗੰਬਰ ਮੁਹੰਮਦ ਸਾਹਿਬ ਨੇ ਰਮਜਾਨ ਦੇ ਪਵਿੱਤਰ ਮਹੀਨੇ ‘ਚ ਹਰ ਮੁਸਲਮਾਨ ‘ਤੇ ਰੋਜੇ ਫਰਜ਼ ਕੀਤੇ ਹਨ। ਜਿਸ ਦਾ ਉਦੇਸ਼ ਆਪਣੇ ਅੰਦਰ ਦੀਆਂ ਬੁਰਾਈਆਂ ਨੂੰ ਸੰਜਮ ਨਾਲ ਕਾਬੂ ਵਿਚ ਰੱਖਣਾ ਅਤੇ ਲੋੜਵੰਦਾ ਦੀ ਹਮਦਰਦੀ ਲਈ ਪ੍ਰੇਰਿਤ ਕਰਨਾ ਹੈ। ਉਹਨਾਂ ਕਿਹਾ ਸਾਨੂੰ ਇਸ ਦਿਨ ਸਾਰੇ ਗਿਲੇ ਸ਼ਿਕਵੇ ਭੁਲਾ ਕੇ ਇਕ ਦੂਸਰੇ ਨਾਲ ਗਲੇ ਮਿਲਦਿਆਂ ਪਿਆਰ ਮੁਹੱਬਤ ਦਾ ਸੰਦੇਸ਼ ਦੇਣਾ ਚਾਹੀਦਾ ਹੈ। ਉਹਨਾਂ ਦੇਸ਼ ਦੀ ਅਮਨ ਸ਼ਾਂਤੀ ਅਤੇ ਭਾਈਚਾਰਕ ਸਾਂਝ ਲਈ ਦੁਆ ਵੀ ਕੀਤੀ। ਕਮੇਟੀ ਪ੍ਰਧਾਨ ਮੁਹੰਮਦ ਰਫੀ ਨੇ ਸਮੂਹ ਰੋਜੇਦਾਰਾ ਅਤੇ ਨਮਾਜੀਆਂ ਨੂੰ ਈਦ ਦੀ ਵਧਾਈ ਦਿੰਦਿਆਂ ਮੁਸਲਿਮ ਬੱਚਿਆਂ ਨੂੰ ਚੰਗੀ ਤੇ ਮਿਆਰੀ ਸਿੱਖਿਆ ਦੁਆਉਣ ਦੀ ਅਪੀਲ ਕੀਤੀ। ਉਹਨਾਂ ਸਮੂਹ ਮੁਸਲਿਮ ਭਾਈਚਾਰੇ ਨੂੰ ਪੁਰਜੋਰ ਅਪੀਲ ਕਰਦਿਆਂ ਕਿਹਾ ਕਿ ਉਹ ਨੇਕੀ ਦੇ ਰਸਤੇ ‘ਤੇ ਚੱਲਦੇ ਹੋਏ ਦੇਸ਼ ਅਤੇ ਸਮਾਜ ਦੀ ਏਕਤਾ ਤੇ ਤੱਰਕੀ ਵਿਚ ਆਪਣਾ ਯੋਗਦਾਨ ਪਾਉਣ। ਇਸ ਦੌਰਾਨ ਮੁਸਲਿਮ ਭਾਈਚਾਰੇ ਨੇ ਆਪਸ ਵਿਚ ਗਲੇ ਮਿਲ ਕੇ ਇਕ ਦੂਸਰੇ ਨੂੰ ਈਦ ਦੀ ਮੁਬਾਰਕਬਾਦ ਦਿੱਤੀ। ਪ੍ਰਬੰਧਕਾਂ ਵਲੋਂ ਹਾਜਰੀਨ ਨੂੰ ਸੇਂਵੀਆਂ ਤੇ ਫਲ ਫਰੂਟ ਵੰਡੇ ਗਏ। ਇਸ ਮੌਕੇ ਰਫੀਕ ਮੁਹੰਮਦ, ਭੂਰੇ ਭਾਈ, ਸਲਨਾਨ ਖਾਨ, ਸੁਹੇਲ ਮਲਿਕ, ਸਾਹਿਲ ਮਲਿਕ, ਸਾਹਿਬ ਰਾਣਾ, ਇਮਰਾਨ, ਬੂਟਾ ਮੁਹੰਮਦ, ਰੌਸ਼ਨ ਦੀਨ, ਤਾਰੂ ਦੀਨ, ਮੁਖਤਿਆਰ ਮੁਹੰਮਦ, ਯੂਨੁਸ, ਮੁਹੰਮਦ ਸ਼ਰੀਫ, ਸਲੀਮ ਮੁਹੰਮਦ, ਸ਼ਰੀਫ ਮੁਹੰਮਦ ਮਲੇਰਕੋਟਲਾ, ਪ੍ਰੇਮ ਮੁਹੰਮਦ, ਕਬੀਰ ਮੁਹੰਮਦ, ਸ਼ਾਕ ਅਲੀ ਪੰਡੋਰੀ, ਮੌਜ ਅਲੀ, ਜਮਾਤ ਅਲੀ, ਕਰਮਦੀਨ, ਅਮੀਨ ਅਲੀ, ਸਲੀਮ ਮੁਹੰਮਦ, ਸੰਗਤਪੁਰ, ਹਸਨਦੀਨ ਆਦਿ ਹਾਜਰ ਸਨ

72 Views