ਪਿੰਡ ਢੱਕ ਪੰਡੋਰੀ ਬਿਜਲੀ ਦੇ ਮੀਟਰਾਂ ਵਾਲਾ ਖੁੱਲ੍ਹਾ ਬਕਸਾ ਰਾਹਗੀਰਾਂ ਦੀ ਜਿੰਦਗੀ ਲਈ ਖਤਰਾ ਬਣਿਆ

ਪਿੰਡ ਢੱਕ ਪੰਡੋਰੀ ਬਿਜਲੀ ਦੇ ਮੀਟਰਾਂ ਵਾਲਾ ਖੁੱਲ੍ਹਾ ਬਕਸਾ ਰਾਹਗੀਰਾਂ ਦੀ ਜਿੰਦਗੀ ਲਈ ਖਤਰਾ ਬਣਿਆ

ਫਗਵਾੜਾ (ਡਾ ਰਮਨ / ਹਰਦਿਆਲ ਸਿੰਘ ਸੰਧੂ ) ਪਿੰਡ ਢੱਕ ਪੰਡੋਰੀ ਦੀ ਮੇਨ ਰੋਡ ‘ਤੇ ਸੜਕ ਕਿਨਾਰੇ ਲੱਗਾ ਬਿਜਲੀ ਦੇ ਮੀਟਰਾਂ ਵਾਲਾ ਖੁੱਲ੍ਹਾ ਬਕਸਾ ਰਾਹਗੀਰਾਂ ਦੀ ਜਿੰਦਗੀ ਲਈ ਖਤਰਾ ਬਣਿਆ ਹੋਇਆ ਹੈ। ਇਸ ਸਬੰਧੀ ਗੱਲਬਾਤ ਕਰਦਿਆਂ ਪਿੰਡ ਵਾਸੀਆਂ ਨੇ ਦੱਸਿਆ ਕਿ ਪਾਵਰਕਾਮ ਦੀ ਅਣਗਹਿਲੀ ਦੇ ਚਲਦਿਆਂ ਕਾਫੀ ਲੰਮੇ ਸਮੇਂ ਤੋਂ ਇਹ ਬਕਸਾ ਖੁੱਲ੍ਹਾ ਪਿਆ ਹੈ ਜੋ ਹਾਦਸੇ ਨੂੰ ਸੱਦਾ ਦੇ ਰਿਹਾ ਹੈ। ਉਹਨਾਂ ਦੱਸਿਆ ਕਿ ਖਾਸ ਤੌਰ ਤੇ ਛੋਟੇ ਬੱਚੇ ਜਦੋਂ ਇੱਥੋਂ ਲੰਘਦੇ ਹਨ ਤਾਂ ਖੇਡ-ਖੇਡ ਵਿਚ ਕਰੰਟ ਲੱਗ ਸਕਦਾ ਹੈ ਅਤੇ ਕੋਈ ਵਾਹਨ ਵੀ ਇਸ ਟੁੱਟੇ ਹੋਏ ਖੁੱਲ੍ਹੇ ਬਕਸੇ ਨਾਲ ਟਕਰਾ ਕੇ ਜਾਨ ਲੇਵਾ ਹਾਦਸੇ ਦਾ ਸ਼ਿਕਾਰ ਹੋ ਸਕਦਾ ਹੈ। ਪਿੰਡ ਵਾਸੀਆਂ ਨੇ ਦੱਸਿਆ ਕਿ ਇਸ ਬਾਰੇ ਕਈ ਵਾਰ ਗ੍ਰਾਮ ਪੰਚਾਇਤ ਅਤੇ ਸਬੰਧਤ ਮਹਿਕਮੇ ਨੂੰ ਦੱਸਿਆ ਜਾ ਚੁੱਕਾ ਹੈ ਪਰ ਕਿਸੇ ਨੇ ਵੀ ਇਸ ਸਮੱਸਿਆ ਨੂੰ ਗੰਭੀਰਤਾ ਨਾਲ ਨਹੀਂ ਲਿਆ। ਉਹਨਾਂ ਤਿੱਖੇ ਲਹਿਜੇ ਵਿਚ ਕਿਹਾ ਕਿ ਜੇਕਰ ਇਸ ਬਕਸੇ ਨਾਲ ਕੋਈ ਗੰਭੀਰ ਹਾਦਸਾ ਵਾਪਰਿਆ ਤਾਂ ਉਸਦੀ ਜਿੰਮੇਵਾਰੀ ਪਾਰਵਕਾਮ ਦੀ ਹੋਵੇਗੀ। ਪਿੰਡ ਵਾਸੀਆਂ ਮੁਤਾਬਿਕ ਪਿਛਲੇ ਸਾਲ ਵੀ ਮਹਿਕਮੇ ਦੇ ਅਧਿਕਾਰੀਆਂ ਦੀ ਲਾਪਰਵਾਹੀ ਦੇ ਚਲਦਿਆਂ ਬਰਸਾਤੀ ਡਰੇਨ ‘ਚ ਬਿਜਲੀ ਦੀ ਤਾਰ ਟੁੱਟ ਕੇ ਡਿੱਗਣ ਨਾਲ ਵਾਪਰੇ ਹਾਦਸੇ ਵਿਚ ਇਕ ਨੌਜਵਾਨ ਦੀ ਮੌਤ ਹੋ ਚੁੱਕੀ ਹੈ। ਪਾਰਵਕਾਮ ਨੇ ਉਸ ਹਾਦਸੇ ਤੋਂ ਵੀ ਸਬਕ ਨਹੀਂ ਲਿਆ ਅਤੇ ਸਬੰਧਤ ਅਧਿਕਾਰੀ ਕੁੰਭਕਰਨੀ ਨੀਂਦ ਫਿਰ ਕਿਸੇ ਹਾਦਸੇ ਦੀ ਉਡੀਕ ਕਰਦੇ ਪ੍ਰਤੀਤ ਹੁੰਦੇ ਹਨ

79 Views