ਕਮਲਾ ਨਹਿਰੂ ਕਾਲਜ ਦੇ ਮਨੋਵਿਗਿਆਨ ਵਿਭਾਗ ਵੱਲੋਂ ਇੱਕ ਰੋਜ਼ਾ ਵਰਕਸ਼ਾਪ ਦਾ ਆਯੋਜਨ

ਕਮਲਾ ਨਹਿਰੂ ਕਾਲਜ ਦੇ ਮਨੋਵਿਗਿਆਨ ਵਿਭਾਗ ਵੱਲੋਂ ਇੱਕ ਰੋਜ਼ਾ ਵਰਕਸ਼ਾਪ ਦਾ ਆਯੋਜਨ

ਫਗਵਾੜਾ ( ਡਾ ਰਮਨ ਹਰਦਿਆਲ ਸਿੰਘ ਸੰਧੂ ) ਸਥਾਨਕ ਕਮਲਾ ਨਹਿਰੂ ਕਾਲਜ ਫਾਰ ਵੁਮੈਨ ਦੇ ਮਨੋਵਿਗਿਆਨ ਵਿਭਾਗ ਵੱਲੋਂ “ਭਾਵਨਾਤਮਕ ਤਾਕਤ ਵਿੱਚ ਸੁਧਾਰ” ਵਿਸ਼ੇ ‘ਤੇ ਇੱਕ ਰੋਜ਼ਾ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ।ਇਸ ਵਰਕਸ਼ਾਪ ਦੇ ਮੁੱਖ ਮਾਹਿਰ ਪ੍ਰਸਿੱਧ ਮਨੋਵਿਗਿਆਨੀ ਡਾਃ ਪ੍ਰਗਤੀ ਸੁਰੇਖਾ ਸਨ, ਸ੍ਰੀ ਸੁਰੇਸ਼ ਸੁਰੇਖਾ ਵਿਸ਼ੇਸ਼ ਮਹਿਮਾਨ ਸਨ ਜਿਨ੍ਹਾਂ ਦਾ ਕਾਲਜ ਪਹੁੰਚਣ ਤੇ ਸ੍ਰੀਮਤੀ ਨਿਧੀ ਸਰਦਾਨਾ, ਪ੍ਰਿੰਸੀਪਲ ਡਾਃ ਸਵਿੰਦਰ ਪਾਲ, ਵਾਈਸ ਪ੍ਰਿੰਸੀਪਲ ਡਾਃ ਰੁਮਿੰਦਰ ਕੌਰ ਅਤੇ ਵਰਕਸ਼ਾਪ ਕੋਆਰਡੀਨੇਟਰ ਡਾਃ ਨੀਤੀ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਡਾਃ ਨੀਤੀ ਨੇ ਡਾਃ ਪ੍ਰਗਤੀ ਸੁਰੇਖਾ ਨਾਲ਼ ਰਸਮੀ ਜਾਣ-ਪਛਾਣ ਕਰਵਾਉਂਦਿਆਂ ਉਨ੍ਹਾਂ ਦੀਆਂ ਪ੍ਰਾਪਤੀਆਂ ਬਾਰੇ ਦੱਸਿਆ। ਆਪਣੇ ਤਕਨੀਕੀ ਸੈਸ਼ਨ ਦੌਰਾਨ ਡਾਃ ਸੁਰੇਖਾ ਨੇ ਤਣਾਉ ਦੂਰ ਕਰਨ ਲਈ ਤਨ ਦੀ ਸਫਾਈ ਦੇ ਨਾਲ਼ ਨਾਲ਼ ਮਨ ਦੀ ਸਫਾਈ ਕਰਨ ਲਈ ਕਿਹਾ ਜਿਸ ਲਈ ਉਨ੍ਹਾਂ ਨੇ ਕੁਝ ਸਰੀਰਕ ਗਤੀਵਿਧੀਆਂ ਵੀ ਕਰਵਾਈਆਂ। ਉਨ੍ਹਾਂ ਨੇ ਭਾਵਨਾਤਮਕ ਤਾਕਤ ਵਿੱਚ ਸੁਧਾਰ ਕਰਨ ਲਈ ਲਿਖੀਆਂ ਛੋਟੀਆਂ ਛੋਟੀਆਂ ਭਾਵੁਕ ਕਹਾਣੀਆਂ ਦੀਆਂ ਆਪਣੀ ਕਿਤਾਬ ਵੀ ਵਿਦਿਆਰਥੀਆਂ ਨੂੰ ਵੰਡੀ। ਇਸ ਮੌਕੇ ਦੂਸਰੇ ਸਕੂਲਾਂ ਤੋਂ ਮਨੋਵਿਗਿਆਨ ਦੇ ਵਿਦਿਆਰਥੀ ਅਤੇ ਅਧਿਆਪਕ ਵੀ ਹਾਜ਼ਿਰ ਸਨ। ਇਸ ਵਰਕਸ਼ਾਪ ਵਿੱਚ ਕੁਲ 700 ਵਿਦਿਆਰਥੀ ਅਤੇ 60 ਪ੍ਰਾਧਿਆਪਕ ਸ਼ਾਮਿਲ ਹੋਏ ਪ੍ਰਿੰਸੀਪਲ ਡਾਃ ਸਵਿੰਦਰ ਪਾਲ ਨੇ ਡਾਃ ਪ੍ਰਗਤੀ ਸੁਰੇਖਾ ਦਾ ਧੰਨਵਾਦ ਕਰਦਿਆਂ ਵਿਦਿਆਰਥੀਆਂ ਨੂੰ ਆਪਣੀ ਮਾਨਸਿਕ ਸਿਹਤ ਵਿੱਚ ਸੁਧਾਰ ਕਰਨ ਲਈ ਆਪਣਾ ਦੁੱਖ ਸਾਂਝਾ ਕਰਨ ਅਤੇ ਦੂਸਰਿਆਂ ਦੀ ਸਹਾਇਤਾ ਕਰਨ ਲਈ ਕਿਹਾ। ਉਨ੍ਹਾਂ ਇਸ ਆਯੋਜਨ ਲਈ ਡਾਃ ਨੀਤੀ ਅਤੇ ਮੈਡਮ ਅਨੀਤਾ ਨੂੰ ਵਧਾਈ ਦਿੰਦਿਆਂ ਭਵਿੱਖ ਵਿੱਚ ਵੀ ਅਜਿਹੀਆਂ ਸਿਹਤਮੰਦ ਅਤੇ ਉਸਾਰੂ ਗਤੀਵਿਧੀਆਂ ਕਰਵਾਉਣ ਦੀ ਆਸ ਕੀਤੀ

48 Views