ਜਠੇਰੇ ਦੁੱਗਲਾਂ ਹਦੀਆਬਾਦ ਫਗਵਾੜਾ ਵਿਖੇ ਦੋ ਰੋਜ਼ਾ ਸਾਲਾਨਾ ਸਮਾਗਮ ਦਾ ਹੋਇਆ ਸ਼ੁੱਭ ਆਰੰਭ

ਜਠੇਰੇ ਦੁੱਗਲਾਂ ਹਦੀਆਬਾਦ ਫਗਵਾੜਾ ਵਿਖੇ ਦੋ ਰੋਜ਼ਾ ਸਾਲਾਨਾ ਸਮਾਗਮ ਦਾ ਹੋਇਆ ਸ਼ੁੱਭ ਆਰੰਭ

ਮੰਗਲ ਯਾਤਰਾ ਤੋਂ ਬਾਅਦ ਸ਼੍ਰੀ ਰਾਮਚਰਿਤਮਾਨਸ ਪਾਠ ਦੀ ਕੀਤੀ ਆਰੰਭਤਾ

ਫਗਵਾੜਾ ( ਡਾ ਰਮਨ / ਹਰਦਿਆਲ ਸਿੰਘ ਸੰਧੂ ) ਜਠੇਰੇ ਦੁੱਗਲਾਂ ਵੈਲਫੇਅਰ ਸੁਸਾਇਟੀ (ਰਜਿ.) ਹਦੀਆਬਾਦ ਫਗਵਾੜਾ ਵਲੋਂ ਦੋ ਰੋਜ਼ਾ ਸਲਾਨਾ ਸਮਾਗਮ ਦਾ ਅੱਜ ਮੰਗਲ ਯਾਤਰਾ ਦੇ ਨਾਲ ਸ਼ੁੱਭ ਆਰੰਭ ਕੀਤਾ ਗਿਆ। ਇਹ ਮੰਗਲ ਯਾਤਰਾ ਪਵਿੱਤਰ ਗ੍ਰੰਥ ਸ਼੍ਰੀ ਰਾਮਾਇਣ ਜੀ ਦੀ ਅਗਵਾਈ ਵਿੱਚ ਸਵੇਰੇ 8.30 ਵਜੇ ਸ਼੍ਰੀ ਸ਼ੰਕਰਨਾਥ ਪਰਵਤ ਮੱਠ ਤੋਂ ਸ਼ੁਰੂ ਹੋਈ। ਮੰਗਲ ਯਾਤਰਾ ਦਾ ਵੱਖ-ਵੱਖ ਪੜਾਵਾਂ ’ਤੇ ਸ਼ਰਧਾਲੂਆਂ ਵੱਲੋਂ ਫੁੱਲਾਂ ਦੀ ਵਰਖਾ ਕਰਕੇ ਸ਼ਾਨਦਾਰ ਸਵਾਗਤ ਕੀਤਾ ਗਿਆ। ਮੰਗਲ ਯਾਤਰਾ ਵਿੱਚ ਸ਼ਾਮਲ ਸੰਗਤਾਂ ਦੀ ਸੇਵਾ ਲਈ ਪਾਣੀ ਅਤੇ ਚਾਹ ਸਮੇਤ ਵੱਖ-ਵੱਖ ਪ੍ਰਕਾਰ ਦੇ ਪਕਵਾਨਾਂ ਦੇ ਲੰਗਰ ਵੀ ਲਗਾਏ ਗਏ ਸੀ। ਇਹ ਮੰਗਲ ਯਾਤਰਾ ਇਲਾਕੇ ਦੀ ਪਰਿਕ੍ਰਮਾ ਕਰਦੀ ਹੋਈ ਜਠੇਰੇ ਦੁੱਗਲਾਂ ਵਿਖੇ ਪਹੁੰਚੀ। ਜਿੱਥੇ ਬ੍ਰਹਮਚਾਰੀ ਦੀਪ ਚੈਤੰਨਿਆ ਜੀ ਮਹਾਰਾਜ ਨੇ ਬ੍ਰਹਮਲੀਨ ਸ਼੍ਰੀ ਸਵਾਮੀ ਗੰਗਾਨੰਦ ਪਰਬਤ ਜੀ ਮਹਾਰਾਜ ਦੇ ਆਸ਼ੀਰਵਾਦ ਨਾਲ ਝੰਡੇ ਦੀ ਰਸਮ ਪੂਰੀ ਕਰਵਾਈ। ਉਪਰੰਤ ਵਿਸ਼ਵ ਸ਼ਾਂਤੀ ਦੀ ਪ੍ਰਾਰਥਨਾ ਤੇ ਆਰਤੀ ਉਪਰੰਤ ਸ਼੍ਰੀ ਰਾਮਚਰਿਤਮਾਨਸ ਦਾ ਅਖੰਡ ਪਾਠ ਆਰੰਭ ਕੀਤਾ ਗਿਆ। ਸੁਸਾਇਟੀ ਦੇ ਪ੍ਰਧਾਨ ਜੈ ਦੇਵ ਦੁੱਗਲ ਨੇ ਦੱਸਿਆ ਕਿ 7 ਮਾਰਚ ਦਿਨ ਐਤਵਾਰ ਨੂੰ ਸਵੇਰੇ ਹਵਨ ਯੱਗ ਉਪਰੰਤ ਸ੍ਰੀ ਰਮਾਇਣ ਪਾਠ ਦਾ ਭੋਗ ਪਾਇਆ ਜਾਵੇਗਾ। ਜਿਸ ਤੋਂ ਬਾਅਦ ਪ੍ਰਵਚਨ, ਵੱਡੇ ਵਢੇਰਿਆਂ ਦਾ ਸਨਮਾਨ, ਭਜਨ ਕੀਰਤਨ ਅਤੇ ਭੰਡਾਰੇ ਦਾ ਪ੍ਰੋਗਰਾਮ ਕੀਤਾ ਜਾਵੇਗਾ। ਉਨ੍ਹਾਂ ਦੁੱਗਲ ਅਤੇ ਭਾਰਦਵਾਜ ਗੋਤਰ ਪਰਿਵਾਰਾਂ ਨੂੰ ਪੁਰਜ਼ੋਰ ਅਪੀਲ ਕੀਤੀ ਕਿ ਉਹ ਪਰਿਵਾਰਾਂ ਸਮੇਤ ਜਠੇਰੇ ਪੂਜਨ ਸਮਾਗਮ ਵਿੱਚ ਹਾਜ਼ਰੀ ਭਰ ਕੇ ਆਪਣੇ ਪੁਰਖਿਆਂ ਦਾ ਆਸ਼ੀਰਵਾਦ ਪ੍ਰਾਪਤ ਕਰਨ। ਇਸ ਮੌਕੇ ਸੁਨੀਲ ਦੁੱਗਲ, ਅਨੂਪ ਦੁੱਗਲ, ਅਚਾਰੀਆ ਅਨਿਲ ਭਾਰਦਵਾਜ, ਮੰਗਤ ਰਾਮ ਦੁੱਗਲ, ਰਣਬੀਰ ਦੁੱਗਲ, ਗੋਪਾਲ ਭਾਰਦਵਾਜ, ਵਿਪਨ ਜੈਨ, ਪੁਰਸ਼ੋਤਮ ਲਾਲ ਪਾਸੀ, ਪ੍ਰਭਾਤ ਦੁੱਗਲ, ਸੰਜੇ ਦੁੱਗਲ, ਰਾਕੇਸ਼ ਦੁੱਗਲ, ਸਤੀਸ਼ ਦੁੱਗਲ, ਦੀਪਕ ਦੁੱਗਲ, ਮੰਗਾ ਦੁੱਗਲ, ਕਮਲ ਦੁੱਗਲ, ਲੱਕੀ ਦੁੱਗਲ, ਲਲਿਤ ਦੁੱਗਲ, ਹਰਜੀਤ ਦੁੱਗਲ, ਪ੍ਰਦੀਪ ਸ਼ਰਮਾ, ਸੌਰਵ ਦੁੱਗਲ, ਬੌਬੀ ਦੁੱਗਲ, ਈਸ਼ਾਨ ਦੁੱਗਲ, ਅਦਿੱਤਿਆ ਸ਼ਰਮਾ, ਡਾ.ਸੁਖਦੇਵ, ਪ੍ਰਮੋਦ ਦੁੱਗਲ ਸਮੇਤ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ

54 Views